ਲੁਧਿਆਣਾ: ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਲਗਾਤਾਰ ਫਿਰੌਤੀ ਮੰਗਣ ਦਾ ਸਿਲਸਿਲਾ ਜਾਰੀ ਹੈ ਅਤੇ ਪੁਲਿਸ ਇਨ੍ਹਾਂ ਉੱਤੇ ਠੱਲ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਵੀ ਕਰ ਰਹੀ ਹੈ, ਖੰਨਾ ਪੁਲਿਸ ਨੇ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਲਵਜੀਤ ਕੰਗ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਗਿਰੋਹ ਦੇ ਬਦਮਾਸ਼ ਕੰਗ ਵੱਲੋਂ ਪੰਜਾਬ ਅਤੇ ਨਾਲ਼ ਦੀਆਂ ਸਟੇਟ ਵਿੱਚ ਟਾਰਗੇਟ ਦੇ ਕੇ ਕਿਡਨੈਪਿੰਗ ਕਰਕੇ ਇਹਨਾਂ ਪਾਸੋਂ ਕਰੋੜਾਂ ਦੀ ਫਿਰੌਤੀਆਂ ਮੰਗਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸਨ। ਪੁਲਿਸ ਨੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋ 13 ਪਿਸਤੌਲ, 11 ਮੈਗਜ਼ੀਨ ਬਰਾਮਦ ਕੀਤੇ ਹਨ।
ਵੱਡੀ ਵਾਰਦਾਤ ਨੂੰ ਦੇਣਾ ਸੀ ਅੰਜਾਮ: ਮਾਮਲੇ ਸਬੰਧੀ ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਨੇ ਗੈਂਗਸਟਰ ਲਵਜੀਤ ਕੰਗ ਗੈਂਗ ਦਾ ਪਰਦਾਫਾਸ਼ ਕਰ ਵੱਡੀ ਵਾਰਦਾਤ ਹੋਣ ਤੋ ਪਹਿਲਾ ਹੀ ਰੋਕ ਦਿੱਤਾ ਹੈ। ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਬਦਮਾਸ਼ ਦਵਿੰਦਰ ਸਿੰਘ ਬੰਟੀ, ਕਰਨਜੋਤ ਸਿੰਘ, ਕੋਹਿਨੂਰ ਸਿੰਘ, ਹਰਪ੍ਰੀਤ ਸਿੰਘ, ਬਲਕਰਨ ਸਿੰਘ, ਕਮਲਜੀਤ ਸਿੰਘ ਨੂੰ 13 ਪਿਸਟਲ 32 ਬੋਰ ਸਮੇਤ ਕਾਬੂ ਕੀਤਾ ਸੀ। ਦੌਰਾਨੇ ਦਫਤੀਸ਼ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਦਾ ਸਪੰਰਕ ਅਮਰੀਕਾ ਵਿੱਚ ਬੈਠੇ ਗੈਂਗਸਟਰ ਲਵਜੀਤ ਕੰਗ ਨਾਲ ਹੈ। ਗੈਂਗਸਟਰ ਲਵਜੀਤ ਕੰਗ ਇਹਨਾਂ ਨੂੰ ਟਾਰਗੇਟ ਦਿੱਤਾ ਸੀ, ਕੰਗ ਨੇ ਇਹਨਾਂ ਨੂੰ ਵੱਖ-ਵੱਖ ਟਾਰਗੇਟਾਂ ਨੂੰ ਅਗਵਾ ਕਰਵਾ ਕੇ ਕਰੋੜਾਂ ਦੀ ਫਿਰੌਤੀ ਮੰਗਣੀ ਸੀ ਪਰ ਪਹਿਲਾਂ ਹੀ ਪੁਲਿਸ ਦੀ ਮੁਸਤੈਦੀ ਨਾਲ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ।
ਐਨਆਰਆਈ ਸੀ ਟਾਰਗੇਟ: ਖੰਨਾ ਪੁਲਿਸ ਦੀ ਮੁਸਤੈਦੀ ਕਾਰਨ ਕੁੱਲ 6 ਮੁਲਜ਼ਮ ਗ੍ਰਿਫਤਾਰ ਹੋ ਗਏ ਹਨ ਅਤੇ ਕਈ ਵੱਡੀਆਂ ਵਾਰਦਾਤਾਂ ਹੋਣ ਤੋਂ ਬਚ ਗਈਆਂ ਹਨ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਇਹਨਾਂ ਵੱਲੋਂ ਜਿਆਦਾਤਰ ਐਨਆਰਆਈ ਨੂੰ ਟਾਰਗਿਟ ਕੀਤਾ ਜਾਣਾ ਸੀ। ਪੁਲਿਸ ਮੁਤਾਬਕ ਗੈਂਗਸਟਰਾਂ ਦਾ ਇਹ ਨਵਾਂ ਗਿਰੋਹ ਹੈ ਅਤੇ ਜਿਸ ਐਨ ਆਰ ਆਈ ਨੂੰ ਅਗਵਾ ਕੀਤਾ ਗਿਆ ਸੀ ਉਹ ਗੋਰਾਇਆਂ ਨੇੜੇ ਰਹਿੰਦਾ ਹੈ ਅਤੇ ਵਿਦੇਸ਼ ਵਿਚ ਉਸ ਦਾ ਟਰਾਂਸਪੋਰਟ ਦਾ ਵੱਡਾ ਵਪਾਰ ਹੈ।
ਅੰਮਿਤਬਲ ਤੇ ਲਵਜੀਤ ਦੇ ਸਬੰਧ: ਪੁਲਿਸ ਪਾਰਟੀ ਨੇ ਦੋ ਮੁਲਜ਼ਮਾਂ ਨੂੰ 26 ਫਰਵਰੀ ਨੂੰ ਹੀ ਕਾਬੂ ਕਰ ਲਿਆ ਸੀ, ਜਿੰਨਾਂ ਦੇ ਵਿੱਚ ਦਵਿੰਦਰ ਸਿੰਘ ਉਰਫ ਬੰਟੀ, ਕਰਨਜੋਤ ਸਿੰਘ ਉਰਫ਼ ਨੋਨਾ ਸ਼ਾਮਿਲ ਸਨ ਪੁਲਿਸ ਨੇ ਮੁਲਜ਼ਮਾਂ ਕੋਲੋਂ 4 ਪਿਸਤੌਲ 32 ਬੋਰ ਦੇ ਬਰਾਮਦ ਕੀਤੇ ਸਨ ਅਤੇ ਇਨ੍ਹਾਂ ਦੀ ਪੁੱਛਗਿਛ ਤੋਂ ਬਾਅਦ ਹੀ ਇਸ ਪੂਰੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਲਵਜੀਤ ਕੰਗ ਦੇ ਗੈਂਗਸਟਰ ਅੰਮ੍ਰਿਤਬਲ ਦੇ ਨਾਲ ਵੀ ਸਬੰਧ ਇਹ ਦੋਵੇਂ ਅਕਸਰ ਹੀ ਸੋਸ਼ਲ ਮੀਡੀਆ ਤੇ ਆਪਣੀ ਫੋਟੋ ਅਤੇ ਵੀਡੀਓ ਹਥਿਆਰਾਂ ਦੇ ਨਾਲ ਉਹਦੇ ਰਹਿੰਦੀ ਹੈ ਅਤੇ ਪੰਜਾਬ ਦੇ ਵਿਚ ਘੱਟ ਉਮਰ ਦੇ ਨੌਜਵਾਨਾਂ ਨੂੰ ਵਰਗਲਾ ਕੇ ਉਹਨਾਂ ਤੋਂ ਜਿਹੀਆਂ ਵਾਰਦਾਤਾਂ ਕਰਵਾਉਂਦੇ ਸਨ ਅਤੇ ਉਨ੍ਹਾਂ ਨੂੰ ਬਦਲੇ ਵਿੱਚ ਹਥਿਆਰ ਮੁੱਹਈਆ ਕਰਦੇ ਸਨ।