ETV Bharat / state

Budget 2023: ਆਮ ਬਜਟ 2023 ਨੂੰ ਲੈਕੇ ਕਾਰੋਬਾਰੀਆਂ ਨੂੰ ਵਿਸ਼ੇਸ਼ ਉਮੀਦਾਂ, ਪੀਐੱਮ ਮੋਦੀ ਮੇਕ ਇਨ ਇੰਡੀਆ ਦਾ ਨਾਅਰਾ ਕਰੇ ਪੂਰਾ, ਸਨਅਤਕਾਰਾਂ ਦੇ ਸੋਸ਼ਲ ਬੀਮੇ ਦੀ ਰੱਖੀ ਜਾਵੇ ਤਜਵੀਜ਼

ਕੇਂਦਰ ਸਰਕਾਰ ਦਾ ਆਮ ਬਜਟ 1 ਫਰਵਰੀ 2023 ਨੂੰ ਪੇਸ਼ ਹੋਣ ਜਾ ਰਿਹਾ ਹੈ ਅਤੇ ਕੇਂਦਰੀ ਸਨਅਤ ਮੰਤਰੀ ਵੱਲੋਂ ਇਹ ਬਜਟ ਪੇਸ਼ ਕੀਤਾ ਜਾਣਾ ਹੈ। 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਇਹ ਆਖਰੀ ਸੰਪੂਰਨ ਬਜਟ ਮੰਨਿਆ ਜਾ ਰਿਹਾ ਹੈ। ਇਸ ਕਰਕੇ ਇਸ ਬਜਟ ਤੋਂ ਆਮ ਲੋਕਾਂ ਦੇ ਨਾਲ ਪੰਜਾਬ ਦੀ ਇੰਡਸਟਰੀ ਨੂੰ ਵੀ ਕਾਫ਼ੀ ਉਮੀਦਾਂ ਨੇ ਅਤੇ ਈਟੀਵੀ ਭਾਰਤ ਰਾਹੀਂ ਸਨਅਤਕਾਰਾਂ ਨੇ ਆਪਣੀਆਂ ਉਮੀਦਾਂ ਕੇਂਦਰ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।

Ludhiana Industrialists Expectations from General Budget 2023
Budget 2023: ਆਮ ਬਜਟ 2023 ਨੂੰ ਲੈਕੇ ਕਾਰੋਬਾਰੀਆਂ ਨੂੰ ਵਿਸ਼ੇਸ਼ ਉਮੀਦਾਂ, ਪੀਐੱਮ ਮੋਦੀ ਮੇਕ ਇਨ ਇੰਡੀਆ ਦਾ ਨਾਅਰਾ ਕਰੇ ਪੂਰਾ, ਸਨਅਤਕਾਰਾਂ ਦੇ ਸੋਸ਼ਲ ਬੀਮੇ ਦੀ ਰੱਖੀ ਜਾਵੇ ਤਜਵੀਜ਼
author img

By

Published : Jan 30, 2023, 6:13 PM IST

Budget 2023: ਆਮ ਬਜਟ 2023 ਨੂੰ ਲੈਕੇ ਕਾਰੋਬਾਰੀਆਂ ਨੂੰ ਵਿਸ਼ੇਸ਼ ਉਮੀਦਾਂ, ਪੀਐੱਮ ਮੋਦੀ ਮੇਕ ਇਨ ਇੰਡੀਆ ਦਾ ਨਾਅਰਾ ਕਰੇ ਪੂਰਾ, ਸਨਅਤਕਾਰਾਂ ਦੇ ਸੋਸ਼ਲ ਬੀਮੇ ਦੀ ਰੱਖੀ ਜਾਵੇ ਤਜਵੀਜ਼

ਲੁਧਿਆਣਾ: ਬੀਤੇ ਤਿੰਨ ਸਾਲਾਂ ਵਿੱਚ ਦੇਸ਼ ਦੀ ਜੇਕਰ ਅਰਥ-ਵਿਵਸਥਾ ਅਤੇ ਇੰਡਸਟਰੀ ਦੇ ਹਲਾਤਾਂ ਬਾਰੇ ਗੱਲ ਕੀਤੀ ਜਾਵੇ ਤਾਂ ਮਾਹਿਰ ਇਸ ਨੂੰ ਕੋਈ ਬਹੁਤੇ ਚੰਗੇ ਦੌਰ ਵਿੱਚ ਨਹੀਂ ਗਿਣਦੇ, ਪਰ ਉਨ੍ਹਾਂ ਨੂੰ ਇਸ ਸਾਲ ਆਸ ਆਮ ਬਜਟ ਤੋਂ ਆਸ ਜ਼ਰੂਰ ਹੈ। ਲੁਧਿਆਣਾ ਨੂੰ ਮੈਨਚੇਸਟਰ ਆਫ ਇੰਡੀਆ ਕਿਹਾ ਜਾਂਦਾ ਹੈ ਅਤੇ ਲੁਧਿਆਣਾ ਦੇ ਵਿੱਚ ਵਿਸ਼ਵ ਦੀ ਦੂਜੇ ਨੰਬਰ ਦੀ ਸਭ ਤੋਂ ਵੱਡੀ ਸਾਇਕਲ ਇੰਡਸਟਰੀ ਵੀ ਹੈ ਇਸ ਤੋਂ ਇਲਾਵਾ, ਹੌਜਰੀ, ਸਿਲਾਈ ਮਸ਼ੀਨ, ਆਟੋ ਪਾਰਟਸ, ਸਾਈਕਲ ਪਾਰਟਸ, ਫਰਨੈਸ, ਟੈਕਸਟਾਇਲ ਇੰਡਸਟਰੀ ਵੱਡੀ ਤਦਾਦ ਵਿੱਚ ਹੈ ਜਿਨ੍ਹਾਂ ਨੂੰ ਇਸ ਬਜਟ ਤੋਂ ਖਾਸ ਉਮੀਦਾਂ ਹਨ।

ਘੱਟ ਵਿਆਜ ਦਰ ਉੱਤੇ ਕਰਜ਼ਾ: ਲੁਧਿਆਣਾ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜੇਕਰ ਭਾਰਤ ਅਤੇ ਪੰਜਾਬ ਦੀ ਇੰਡਸਟਰੀ ਨੇ ਚਾਇਨਾ ਅਤੇ ਜਪਾਨ ਦੇ ਨਾਲ ਮੁਕਾਬਲਾ ਕਰਨਾ ਹੈ ਤਾਂ ਘੱਟ ਵਿਆਜ ਦਰਾਂ ਉੱਤੇ ਕਰਜ਼ਾ ਦੇਣਾ ਬੇਹੱਦ ਜ਼ਰੂਰੀ ਹੈ। ਸੀ ਆਈ ਸੀ ਯੂ ਯਾਨੀ ਕਿ ਚੈਂਬਰ ਆੱਫ ਇੰਡਸਟਰੀਅਲ ਕਮਰਸ਼ੀਅਲ ਅੰਡਰਟੇਕਿੰਗ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਦਾ ਕਹਿਣਾ ਹੈ ਕਿ 'ਅੱਜ ਚੀਨ ਸਾਡੇ ਤੋਂ ਹਰ ਸਾਲ ਵਧੇਰੇ ਸਾਈਕਲ ਬਣਾਉਂਦਾ ਹੈ, ਜੇਕਰ ਉਨ੍ਹਾਂ ਨੂੰ ਮਾਤ ਦੇਣੀ ਹੈ ਤਾਂ ਸਾਨੂੰ ਘੱਟ ਵਿਆਜ ਦਰਾਂ ਉੱਤੇ ਕਰਜ਼ਾ ਮੁਹੱਈਆ ਕਰਾਉਣਾ ਹੋਵੇਗਾ। ਉਨ੍ਹਾਂ ਕਿਹਾ ਜਾਪਾਨ ਤਿੰਨ ਫੀਸਦੀ ਦਰ ਉੱਤੇ ਆਪਣੇ ਕਾਰੋਬਾਰੀਆਂ ਨੂੰ ਨਵੀਂ ਇੰਡਸਟਰੀ ਲਾਉਣ ਲਈ ਕਰਜ਼ਾ ਦਿੰਦਾ ਹੈ, ਜਦੋਂ ਕੇ ਸਾਨੂੰ 9 ਫੀਸਦੀ ਤੋਂ ਲੈ ਕੇ 14 ਫੀਸਦੀ ਤੱਕ ਵਿਆਜ਼ ਲੱਗਦਾ ਹੈ, ਇੰਨੀ ਜ਼ਿਆਦਾ ਵਿਆਜ ਦਰ ਦੇ ਨਾਲ china ਅਤੇ ਹੋਰਨਾਂ ਦੇਸ਼ਾਂ ਦੀ ਇੰਡਸਟਰੀ ਨੂੰ ਮਾਤ ਪਾਉਣਾ ਸੰਭਵ ਨਹੀਂ ਹੈ"

ਤਿੰਨ ਸਾਲਾਂ ਦਾ ਮੁਲਾਂਕਣ: ਲੁਧਿਆਣਾ ਦੇ ਕਾਰੋਬਾਰੀ ਜਦੋਂ ਬੀਤੇ ਤਿੰਨ ਸਾਲਾਂ ਲਈ ਕੇਂਦਰ ਸਰਕਾਰ ਦੇ ਕਾਰਜਕਾਲ ਦੀ ਗੱਲ ਕਰਦੇ ਹਨ ਤਾਂ ਇਸ ਨੂੰ ਵਪਾਰ ਲਈ ਕੋਈ ਬਹੁਤਾ ਸਮਾਂ ਨਹੀਂ ਦੱਸਦੇ, ਉਪਕਾਰ ਸਿੰਘ ਅਹੂਜਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਾਰਜਕਾਲ ਦੇ ਵਿੱਚ 5 ਟ੍ਰਿਲੀਅਨ ਦੀ ਅਰਥਵਿਵਸਥਾ ਦੀ ਗੱਲ ਕੀਤੀ ਸੀ, ਪਰ ਅਸੀਂ ਤਿੰਨ ਸਾਲਾਂ ਦੇ ਵਿੱਚ ਕਾਫ਼ੀ ਪਛੜ ਗਏ ਹਾਂ। ਉਨ੍ਹਾਂ ਕਿਹਾ ਕਿ ਲੋੜ ਹੈ ਅਰਥ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਜਿਸ ਲਈ ਇੰਡਸਟਰੀ ਦਾ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇੰਡਸਟਰੀ ਮਜ਼ਬੂਤ ਹੋਵੇਗੀ ਤਾਂ ਅਰਥ ਵਿਵਸਥਾ ਆਪਣੇ-ਆਪ ਹੀ ਮਜ਼ਬੂਤ ਹੋ ਜਾਵੇਗੀ, ਉੱਥੇ ਦੂਜੇ ਪਾਸੇ ਲੁਧਿਆਣਾ ਏਸ਼ੀਆ ਦੀ ਸਭ ਤੋਂ ਵੱਡੀ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀ ਐਸ ਚਾਵਲਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੇਕ-ਇਨ-ਇੰਡੀਆ ਦਾ ਨਾਅਰਾ ਦਿੱਤਾ ਸੀ ਪਰ ਹਾਲੇ ਤਕ ਉਹਨਾਂ ਸਫ਼ਲ ਹੁੰਦਾ ਨਹੀਂ ਵਿਖਾਈ ਦੇ ਰਿਹਾ।

ਐਮ ਐਸ ਐਮ ਈ ਦਾ ਵਿਕਾਸ ਜਰੂਰੀ: ਸਾਡੇ ਦੇਸ਼ ਵਿਚ ਵੱਡੇ ਕਾਰੋਬਾਰੀਆਂ ਤੋਂ ਇਲਾਵਾ ਜ਼ਿਆਦਾਤਰ ਰੁਜ਼ਗਾਰ ਮਾਈਕਰੋ ਅਤੇ ਸਮਾਲ ਇੰਡਸਟਰੀ ਵੱਲੋਂ ਮੁੱਹਈਆ ਕਰਵਾਉਂਦੀ ਹੈ, ਪਰ ਉਪਕਾਰ ਸਿੰਘ ਅਹੂਜਾ ਨੇ ਕਿਹਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਮੀਡੀਅਮ small ਅਤੇ ਮਾਈਕਰੋ ਇੰਡਸਟਰੀ ਦਾ ਕਾਫੀ ਨੁਕਸਾਨ ਹੋਇਆ ਖਾਸ ਕਰਕੇ ਕੋਰੋਨਾ ਕਰਕੇ ਅਤੇ ਜੀਐਸਟੀ ਦੀ ਵੱਖ ਵੱਖ ਸਲੈਬ ਕਰਕੇ ਛੋਟੀ ਇੰਡਸਟਰੀ ਨੂੰ ਵੱਡਾ ਨੁਕਸਾਨ ਹੋਇਆ ਹੈ। ਜਿਸ ਕਰਕੇ ਛੋਟੀ ਇੰਡਸਟਰੀ ਨੂੰ ਬਚਾਉਣ ਲਈ ਕੇਂਦਰ ਸਰਕਾਰ ਨੂੰ ਨਵੀਆਂ ਸਕੀਮਾਂ ਲੈ ਕੇ ਹੋਣੀਆਂ ਚਾਹੀਦੀਆਂ ਹਨ, ਉਹਨਾਂ ਨੂੰ ਵਾਜਬ ਕੀਮਤਾਂ ਉੱਤੇ ਮਸ਼ੀਨਰੀ ਲੈਣ ਲਈ ਲੋਨ ਦੇਣਾ ਚਾਹੀਦਾ। ਇਸ ਤੋਂ ਇਲਾਵਾ ਸਬਸਿਡੀ ਦੇਣੀ ਚਾਹੀਦੀ ਹੈ ਸਾਡੀ ਐਕਸਪੋਰਟ ਪਾਲਿਸੀ ਨੂੰ ਹੋਰ ਸੁਖਾਲੀ ਬਣਾਉਣਾ ਚਾਹੀਦਾ ਹੈ, ਜਿਸ ਨਾਲ ਅਸੀਂ ਵੱਧ ਤੋਂ ਵੱਧ ਐਕਸਪੋਰਟ ਕਰ ਸਕੀਏ। ਉਨ੍ਹਾਂ ਕਿਹਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਹੁਨਰਮੰਦ ਕਰਨਾ ਪਵੇਗਾ, ਉਨ੍ਹਾ ਨੂੰ ਵਿਦੇਸ਼ ਜਾਣ ਤੋਂ ਰੋਕਣਾ ਪਵੇਗਾ ਤਾਂ ਹੀ ਅਸੀਂ ਆਪਣੀ ਅਰਥਵਿਵਸਥਾ ਨੂੰ ਮਜ਼ਬੂਤ ਕਰ ਸਕਾਂਗੇ।

ਸਮਾਜਿਕ ਸੁਰੱਖਿਆ ਦੀ ਮੰਗ: ਲੁਧਿਆਣਾ ਦੇ ਕਾਰੋਬਾਰੀਆਂ ਵੱਲੋਂ ਸਮਾਜਕ ਸੁਰੱਖਿਆ ਦੀ ਮੰਗ ਕੀਤੀ ਗਈ ਹੈ, ਯੂ ਸੀ ਪੀ ਐਮ ਪੀ ਦੇ ਪ੍ਰਧਾਨ ਡੀ ਐਸ ਚਾਵਲਾ ਦਾ ਕਹਿਣਾ ਹੈ ਕਿ ਸਾਡਾ ਕਾਰੋਬਾਰੀ ਸਭ ਤੋਂ ਵੱਧ ਟੈਕਸ ਦਿੰਦਾ ਹੈ ਅਤੇ ਜਦੋਂ ਅਸੀਂ ਬੁੱਢੇ ਹੋ ਜਾਂਦੇ ਹਾਂ ਤਾਂ ਸਾਨੂੰ ਸਰਕਾਰ ਅਣਗੋਲਿਆ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਮਾਜਿਕ ਸੁਰੱਖਿਆ ਦੀ ਬੇਹੱਦ ਲੋੜ ਹੈ ਕਰੋੜਾਂ ਰੁਪਏ ਟੈਕਸ ਦੇਣ ਦੇ ਬਾਵਜੂਦ ਜਦੋਂ ਕਾਰੋਬਾਰੀ ਬੁੱਢਾ ਹੋ ਜਾਂਦਾ ਹੈ ਤਾਂ ਉਸ ਨੂੰ ਕੋਈ ਪੈਨਸ਼ਨ ਮਿਲਦੀ ਹੈ ਅਤੇ ਨਾ ਹੀ ਉਸ ਨੂੰ ਕੋਈ ਸਿਹਤ ਬੀਮਾ ਜਾਂ ਫਿਰ ਕੋਈ ਹੋਰ ਸੁਵਿਧਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਸਾਨੂੰ ਵੱਡਾ ਨੁਕਸਾਨ ਹੁੰਦਾ ਹੈ ਅਤੇ ਦਿਲ ਨੂੰ ਠੇਸ ਵੀ ਪੁੱਜਦੀ ਹੈ। ਉਨ੍ਹਾਂ ਕਿਹਾ ਕਰੋੜਾਂ ਰੁਪਏ ਟੈਕਸ ਦੇਣ ਦੇ ਬਾਵਜੂਦ ਸਾਨੂੰ ਨਿਚੋੜੇ ਹੋਏ ਨਿੰਬੂ ਵਾਂਗ ਕੂੜੇਦਾਨ ਵਿਚ ਸੁੱਟ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਇਸ ਬਜਟ ਵਿੱਚ ਕਾਰੋਬਾਰੀਆਂ ਦੀ ਸਮਾਜਿਕ ਸੁਰੱਖਿਆ ਉੱਤੇ ਜ਼ਰੂਰ ਕੋਈ ਨਾ ਕੋਈ ਤਜਵੀਜ਼ ਰੱਖਣੀ ਚਾਹੀਦੀ ਹੈ

ਇਹ ਵੀ ਪੜ੍ਹੋ: Big revelations about prisons: ਜੇਲ੍ਹਾਂ ਸੁਧਾਰ ਘਰ ਦੀ ਥਾਂ ਕਿਉਂ ਬਣ ਰਹੀਆਂ ਵਿਗਾੜ ਘਰ, 12 ਸਾਲ ਜੇਲ੍ਹ ਕੱਟ ਚੁੱਕੇ ਮਿੰਕਲ ਬਜਾਜ ਨੇ ਕੀਤੇ ਵੱਡੇ ਖ਼ੁਲਾਸੇ

ਜੀਐੱਸਟੀ ਦੇ ਵਿੱਚ ਰਾਹਤ: ਲੁਧਿਆਣਾ ਦੇ ਕਾਰੋਬਾਰੀਆਂ ਵੱਲੋਂ ਖਾਸ ਕਰਕੇ ਸਾਈਕਲ ਇੰਡਸਟਰੀ ਨਾਲ ਜੁੜੇ ਕਾਰੋਬਾਰੀਆਂ ਨੇ ਮੰਗ ਕੀਤੀ ਹੈ ਕਿ ਸਾਈਕਲ ਆਮ ਆਦਮੀ ਦੀ ਸਵਾਰੀ ਹੈ ਅਤੇ ਇਸ ਕਰਕੇ ਇਸ ਉੱਤੋਂ ਖਰੀਦਣ ਅਤੇ ਵੇਚਣ ਦੌਰਾਨ ਲੱਗਣ ਵਾਲੇ ਜੀਐਸਟੀ ਦੇ ਵਿੱਚ ਘੱਟੋ ਘੱਟ ਪੰਜ ਫ਼ੀਸਦੀ ਦੀ ਰਿਆਇਤ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਵੈਟ ਰਿਫੰਡ ਸਮੇਂ ਸਿਰ ਆਉਣੇ ਚਾਹੀਦੇ ਨੇ ਤਾਂ ਕਿ ਵਪਾਰੀ ਉਹਨਾਂ ਦੀ ਵਰਤੋਂ ਕਰਕੇ ਆਪਣੇ ਬਿਜ਼ਨਿਸ ਨੂੰ ਹੋਰ ਵਧਾ ਸਕੇ, ਕਾਰੋਬਾਰੀਆਂ ਨੇ ਵੀ ਕਿਹਾ ਕਿ ਪਹਿਲਾ ਅਫਗਾਨਿਸਤਾਨ ਦੇ ਨਾਲ ਯੁੱਧ ਅਤੇ ਫਿਰ ਰੂਸ ਅਤੇ ਯੂਕਰੇਨ ਨੂੰ ਵਿਚਾਲੇ ਚੱਲ ਰਹੀ ਜੰਗ ਬੰਦਾ ਲੁਧਿਆਣਾ ਦੇ ਐਕਸਪੋਰਟਰਸ ਨੂੰ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਕੇਂਦਰ ਸਰਕਾਰ ਨੂੰ ਰਾਹਤ ਜਰੂਰ ਦੇਣੀ ਚਾਹੀਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.