ਲੁਧਿਆਣਾ: ਕੁੱਝ ਦਿਨ ਪਹਿਲਾਂ ਲੁਧਿਆਣਾ ਦੇ ਹਲਕਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਇੱਕ ਏਜੰਟ ਦਫਤਰ ਵਿੱਚ ਛਾਪਾ ਮਾਰ ਚਿਤਾਵਨੀ ਦਿੱਤੀ ਗਈ ਸੀ ਕਿ ਜਿਹੜੇ ਬੱਚੇ ਬਾਹਰ ਨਹੀਂ ਜਾ ਸਕੇ ਉਨ੍ਹਾਂ ਦੇ ਪੈਸੇ ਵਾਪਸ ਦਿੱਤੇ ਜਾਣ ਨਹੀਂ ਤਾਂ ਕੰਪਨੀ ਦੇ ਖਿਲਾਫ ਸਖ਼ਤ ਕਾਰਵਾਈ ਹੋਵੇਗੀ। ਜਿਸ ਤੋਂ ਬਾਅਦ ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਇਮੀਗ੍ਰੇਸ਼ਨ ਦਫਤਰ ਅਧਿਕਾਰੀ ਤੇ ਬੱਚਿਆਂ ਦੇ ਨਾਲ ਬੈਠ ਵਿਧਾਇਕ ਗੁਰਪ੍ਰੀਤ ਗੋਗੀ ਨੇ ਮੀਟਿੰਗ ਕੀਤੀ।
ਇਸ ਨੂੰ ਬੱਚਿਆਂ ਦੇ ਪੈਸੇ ਵਾਪਸ ਕਰਨ ਲਈ ਕਿਹਾ ਵਿਧਾਇਕ ਗੁਰਪ੍ਰੀਤ ਗੋਗੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਜਾਂ ਤਾਂ ਕੰਪਨੀ ਤੋਂ ਅਪਣੇ ਪੈਸੇ ਵਾਪਸ ਲੈ ਲੈਣ ਜਾਂ ਫਿਰ ਜੋ ਬੱਚੇ ਨੂੰ ਬਾਹਰ ਜਾਣ ਦੇ ਚਾਹਵਾਨ ਨੇ ਉਹ ਆਪਣੀ ਫਾਇਲ ਮੁੜ ਲਗਵਾ ਸਕਦੇ ਹਨ ਜਿਸ ਦਾ ਕੰਪਨੀ ਵੱਲੋਂ ਭਰੋਸਾ ਦਿੱਤਾ ਗਿਆ ਹੈ ਅਤੇ ਜੇਕਰ ਉਨ੍ਹਾਂ ਦੀ ਵੀਜਾ ਨਹੀਂ ਲਗਦਾ ਤਾਂ ਕੰਪਨੀ ਉਹਨਾਂ ਨੂੰ ਪੈਸੇ ਵਾਪਸ ਕਰੇਂਗੀ।
ਇਮੀਗ੍ਰੇਸ਼ਨ ਕੰਪਨੀ ਦੀ ਠੱਗੀ ਦਾ ਸ਼ਿਕਾਰ ਹੋਏ ਹਰਿਆਣਾ ਦੀ ਬੱਚੀ ਦੀ ਉਸ ਨੇ ਦੱਸਿਆ ਕਿ ਉਸ ਨੇ ਦੋ ਸਾਲ ਪਹਿਲਾ ਪਹਿਲਾਂ ਫਾਈਲ ਲਗਾਈ ਸੀ ਪਰ ਕੰਪਨੀ ਦੀ ਗਲਤੀ ਕਰਕੇ ਉਸਦੀ ਫਾਈਲ ਰੱਦ ਕਰ ਦਿੱਤੀ ਗਈ ਜਿਸ ਲਈ ਕੰਪਨੀ ਦੀ ਜ਼ਿੰਮੇਵਾਰ ਹੈ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੋ ਦੋ ਸਾਲ ਦਾ ਗੈਪ ਪੈ ਗਿਆ ਹੈ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਉਸ ਕੋਲੋਂ 9 ਲੱਖ ਰੁਪਿਆ ਲਿਆ ਗਿਆ ਸੀ ਜਿਸ ਦੀ ਉਹ ਹਰ ਮਹੀਨੇ 35000 ਰੁਪਏ ਕਿਸ਼ਤ ਭਰ ਰਹੀ ਹੈ ਉਸ ਦਾ ਪਰਿਵਾਰ ਵੀ ਪਰੇਸ਼ਾਨ ਹੈ ਉਨ੍ਹਾਂ ਕਿਹਾ ਕਿ ਉਹਨਾਂ ਦੇ ਨਾਲ ਲੁੱਟ ਖਸੁੱਟ ਹੋਈ ਹੈ।
ਉਥੇ ਹੀ ਏਜੰਟ ਕੰਪਨੀ ਵੱਲੋਂ ਆਏ ਅਧਿਕਾਰੀ ਨੇ ਕਿਹਾ ਕਿ ਬਚਿਆ ਦੀ ਵਿਦੇਸ਼ ਜਾਣ ਲਈ ਮੁੜ ਤੋਂ ਫਾਈਲ ਭੇਜੀ ਜਾਵੇਗੀ । ਜੇਕਰ ਬੱਚੇ ਨਹੀਂ ਜਾ ਪਾਏ ਤਾਂ ਉਨ੍ਹਾਂ ਦੇ ਪੈਸੇ ਦੇਣ ਦੀ ਗੱਲ ਬਾਤ ਵੀ ਕਹੀ । ਇਸ ਮੌਕੇ ਤੇ ਪਹੁੰਚੇ ਬੱਚਿਆਂ ਨੇ ਕਿਹਾ ਉਨ੍ਹਾਂ ਨੂੰ ਕੁਝ ਉਮੀਦ ਜਾਗੀ ਹੈ ਕਿਉਂਕਿ ਪਹਿਲਾਂ ਤਾਂ ਏਜੰਟ ਵੱਲੋਂ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾਂਦੀ ਸੀ ਪਰ ਹੁਣ ਵਿਧਾਇਕ ਸਾਹਿਬ ਦੇ ਕਹਿਣ 'ਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਪੈਸੇ ਵਾਪਸ ਆ ਜਾਣਗੇ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਬੱਚਿਆਂ ਦੇ ਵਸੇ ਕਾਫੀ ਦੇਰ ਤੋ ਫਸੇ ਹੋਏ ਹਨ ਅਤੇ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਜਾਂਦਾ ਜੰਡ ਵੱਲੋਂ ਬੱਚਿਆਂ ਨੂੰ ਬਣਦੀ ਰਕਮ ਵਾਪਸ ਕੀਤੀ ਜਾਵੇ ਜਾਂ ਫਿਰ ਉਹਨਾਂ ਦੇ ਬਾਹਰ ਭੱਜਣ ਦਾ ਇੰਤਜ਼ਾਮ ਕੀਤਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਬੱਚਿਆਂ ਨੂੰ ਬਣਦੀ ਰਕਮ ਦੇ ਚੈੱਕ ਦਿੱਤੇ ਜਾਣ।
ਇਹ ਵੀ ਪੜ੍ਹੋ:- ਭਾਰਤ ਸਰਕਾਰ ਨੇ 10 ਭਾਰਤੀ ਤੇ 6 ਪਾਕਿ ਯੂਟਿਊਬ ਚੈੱਨਲਾਂ ’ਤੇ ਲਾਈ ਪਾਬੰਦੀ