ਲੁਧਿਆਣਾ: ਸੇਕਰਡ ਹਾਰਟ ਸਕੂਲ 'ਚ ਪੜ੍ਹਨ ਵਾਲੀ ਗੁਰਵੀਨ ਕੌਰ ਨੇ ਬੀਤੇ ਦਿੱਲੀ ਸੀਬੀਐੱਸਈ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ 'ਚ ਪੂਰੇ ਦੇਸ਼ ਭਰ 'ਚੋਂ ਦੂਜਾ ਸਥਾਨ ਹਾਸਲ ਕੀਤਾ ਅਤੇ ਪੰਜਾਬ ਦੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ।
ਗੁਰਵੀਨ ਨੇ 12ਵੀਂ ਜਮਾਤ 'ਚ ਆਰਟਸ ਵਿਸ਼ਿਆਂ 'ਚ 500 ਵਿੱਚੋਂ 499 ਅੰਕ ਹਾਸਿਲ ਕੀਤੇ ਹਨ ਅਤੇ ਪੰਜਾਬ 'ਚ ਅੱਜ ਤੱਕ ਇੰਨੇ ਅੰਕ ਕਿਸੇ ਵੀ ਵਿਦਿਆਰਥੀ ਦੇ 12ਵੀਂ ਜਮਾਤ 'ਚ ਸੀਬੀਐੱਸਈ 'ਚ ਹਾਸਿਲ ਨਹੀਂ ਕੀਤੇ, ਜਿਸ ਕਰਕੇ ਆਪਣੇ ਆਪ ਵਿੱਚ ਇਹ ਇੱਕ ਨਵਾਂ ਇਤਿਹਾਸ ਹੈ।
ਈਟੀਵੀ ਭਾਰਤ ਦੀ ਟੀਮ ਵੱਲੋਂ ਗੁਰਵੀਨ ਦੇ ਪਰਿਵਾਰਕ ਮੈਂਬਰਾਂ ਨਾਲ ਅਤੇ ਉਸ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਤਾਂ ਗੁਰਵੀਨ ਨੇ ਦੱਸਿਆ ਕਿ ਉਸ ਵੱਲੋਂ ਟੀਚਾ ਮਿਥਿਆ ਗਿਆ ਅਤੇ ਉਸ ਦੀ ਪ੍ਰਪਾਤੀ ਲਈ ਸਖ਼ਤ ਮਿਹਨਤ ਕੀਤੀ ਤਾਂ ਇਹ ਨਤੀਜਾ ਹਾਸਲ ਹੋਇਆ।
ਇਹ ਵੀ ਪੜੋ: CBSE ਦੇ 12ਵੀਂ ਦੇ ਨਤੀਜਿਆਂ ’ਚ ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ
ਗੁਰਵੀਨ ਨੇ ਦੱਸਿਆ ਨੇ ਦੱਸਿਆ ਕਿ ਹਾਲਾਂਕਿ ਦਸਵੀਂ ਜਮਾਤ ਦੇ ਵਿੱਚ ਉਸ ਨੇ 92 ਫੀਸਦੀ ਅੰਕ ਹਾਸਿਲ ਕੀਤੇ ਸਨ ਪਰ ਕੜੀ ਮਿਹਨਤ ਤੋਂ ਬਾਅਦ ਉਸ ਨੇ ਬਾਰ੍ਹਵੀਂ ਦੇ ਵਿੱਚ ਇਹ ਮੁਕਾਮ ਹਾਸਲ ਕੀਤਾ ਹੈ। ਇਸ ਉਪਲੱਬਧੀ ਨੂੰ ਲੈ ਕੇ ਉਸ ਦੀ ਮਾਤਾ ਵੀ ਕਾਫੀ ਖੁਸ਼ ਹੈ। ਪਰਿਵਾਰ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਿਹਾ ਹੈ। ਗੁਰਵੀਨ ਦੇ ਪਰਿਵਾਰ ਨੇ ਕਿਹਾ ਕਿ ਉਸ ਨੂੰ ਆਪਣੀ ਧੀ 'ਤੇ ਮਾਣ ਹੈ। ਗੁਰਵੀਨ ਨੇ ਕਿਹਾ ਕਿ ਉਹ ਅੱਗੇ ਜਾ ਕੇ ਕਾਨੂੰਨ ਦੀ ਪੜ੍ਹਾਈ ਪੜ੍ਹ ਕੇ ਆਪਣੇ ਪਰਿਵਾਰ ਪੰਜਾਬ ਦਾ ਨਾਂਅ ਰੋਸ਼ਨ ਕਰਨਾ ਚਾਹੁੰਦੀ ਹੈ।