ਲੁਧਿਆਣਾ : ਦੇਸ਼ ਭਰ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਡਰੋਂ ਜਿੱਥੇ ਵੱਖ-ਵੱਖ ਵਿਭਾਗ, ਕਾਲਜ, ਸਕੂਲ ਅਤੇ ਸਿਨੇਮਾ ਘਰ ਆਦਿ ਬੰਦ ਕਰਵਾਏ ਜਾ ਰਹੇ ਹਨ, ਉੱਥੇ ਹੀ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ ਜ਼ਿਲ੍ਹਾ ਅਦਾਲਤਾਂ ਵੀ ਬੰਦ ਕਰਨ ਦੇ ਹੁਕਮ ਦੇ ਦਿੱਤੇ ਹਨ।
ਇਸੇ ਦੇ ਮੱਦੇਨਜ਼ਰ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਕੰਮਕਾਜ ਬੰਦ ਕਰ ਦਿੱਤਾ ਹੈ ਅਤੇ ਸਿਰਫ ਜ਼ਰੂਰੀ ਕੇਸਾਂ ਦੀ ਸੁਣਵਾਈ ਜਾਂ ਅਗਲੀਆਂ ਮਿਤੀਆਂ ਬਾਰੇ ਹੀ ਹੁਣ ਅਦਾਲਤਾਂ ਲੱਗਣਗੀਆਂ।
ਇਹ ਵੀ ਪੜ੍ਹੋ : ਸਰਕਾਰ ਦੇ 3 ਸਾਲ ਪੂਰੇ ਹੋਣ 'ਤੇ ਕੈਪਟਨ ਨੇ ਰੱਜ ਕੇ ਬੋਲਿਆ ਝੂਠ: ਸੁਖਬੀਰ ਬਾਦਲ
ਇਸ ਮੌਕੇ ਲੁਧਿਆਣਾ ਜ਼ਿਲ੍ਹਾ ਅਦਾਲਤ ਦੇ ਵਕੀਲਾਂ ਨੇ ਕਿਹਾ ਕਿ ਇਹਤਿਹਾਤ ਦੇ ਤੌਰ ਉੱਤੇ ਉਨ੍ਹਾਂ ਵੱਲੋਂ ਵੀ ਸਾਰਿਆਂ ਨੂੰ ਹਾਈਜੀਨ ਵਰਤਣ, ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਜ਼ਰੂਰੀ ਕੇਸ ਅਤੇ ਅਹਿਮ ਸੁਣਵਾਈਆਂ ਨੂੰ ਛੱਡ ਕੇ ਬਾਕੀ ਦਿਨ ਅਦਾਲਤ ਅੰਦਰ ਰਹੇਗੀ। ਕਿਉਂਕਿ ਕਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਸ ਮੌਕੇ ਵਕੀਲ ਭਾਈਚਾਰੇ ਵੱਲੋਂ ਇਸ ਅਦਾਲਤ ਵਿੱਚ ਲੋਕਾਂ ਨੂੰ ਮਾਸਕ ਵੰਡੇ ਗਏ ਅਤੇ ਪਖ਼ਾਨਿਆਂ ਵਿੱਚ ਹੱਥ ਧੋਣ ਲਈ ਸਾਬਣ ਆਦਿ ਵੀ ਰੱਖੇ ਗਏ।