ETV Bharat / state

ਲੁਧਿਆਣਾ: 24 ਘੰਟਿਆਂ 'ਚ 581 ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ, 7 ਦੀ ਮੌਤ

ਸ਼ਹਿਰ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਦੂਜੇ ਪਾਸੇ ਹਾਲੇ ਵੀ ਲੋਕ ਇਕੱਠ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਸੂਬਾ ਸਰਕਾਰ ਵੱਲੋਂ ਵੀ ਬੀਤੇ ਦਿਨੀ ਮੁੱਲਾਂਪੁਰ ਦਾਖਾ ਵਿੱਚ ਵੱਡਾ ਇਕੱਠ ਕੀਤਾ ਗਿਆ।

author img

By

Published : Apr 13, 2021, 12:50 PM IST

7 ਦੀ ਮੌਤ
7 ਦੀ ਮੌਤ

ਲੁਧਿਆਣਾ : ਸ਼ਹਿਰ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਦੂਜੇ ਪਾਸੇ ਹਾਲੇ ਵੀ ਲੋਕ ਇਕੱਠ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਸੂਬਾ ਸਰਕਾਰ ਵੱਲੋਂ ਵੀ ਬੀਤੇ ਦਿਨੀ ਮੁੱਲਾਂਪੁਰ ਦਾਖਾ ਵਿੱਚ ਵੱਡਾ ਇਕੱਠ ਕੀਤਾ ਗਿਆ।

ਲੰਘੇ ਦਿਨ ਨਵੇਂ ਕੇਸਾਂ ਦਾ ਅੰਕੜਾ

ਲੰਘੇ ਦਿਨੀਂ ਲੁਧਿਆਣਾ ਵਿੱਚ ਨਵੇਂ 581 ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚੋਂ 523 ਮਰੀਜ਼ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹਨ। ਜਦੋਂ ਕਿ ਬਾਕੀ ਹੋਰਨਾਂ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸੰਬੰਧ ਰੱਖਦੇ ਹਨ। ਇਸ ਤੋਂ ਇਲਾਵਾ ਪੌਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਕਰਕੇ 52 ਨਵੇਂ ਕੇਸ ਜਦੋਂਕਿ ਓਪੀਡੀ ਵਿੱਚ 118 ਕੇਸ ਅਤੇ ਫਲੂ ਕਾਰਨਰ ਵਿੱਚ 256 ਮਰੀਜ਼ ਕੋਰੋਨਾ ਤੋਂ ਪੌਜ਼ੀਟਿਵ ਆਏ ਹਨ ਜਿਨ੍ਹਾਂ ਨੂੰ ਕੁੱਲ ਮਿਲਾ ਕੇ 581 ਮਰੀਜ਼ ਬਣਦੇ ਹਨ।

ਲੰਘੇ ਦਿਨੀਂ ਮੌਤਾਂ ਦਾ ਅੰਕੜਾ

7 ਮਰੀਜ਼ਾਂ ਦੀ ਕੱਲ੍ਹ ਕੋਰੋਨਾ ਵਾਇਰਸ ਕਰਕੇ ਮੌਤ ਹੋਈ ਹੈ ਜਿਨ੍ਹਾਂ ਵਿੱਚੋਂ 5 ਲੁਧਿਆਣਾ ਦੇ ਨਾਲ ਸੰਬੰਧਤ ਹਨ। ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ ਹੈ ਉਨ੍ਹਾਂ ਵਿਚ ਇੱਕ ਘੁਮਾਰ ਮੰਡੀ, ਦੂਜਾ ਡਾਬਾ ਰੋਡ ਤੀਜਾ ਲੁਹਾਰਾ, ਚੌਥਾ ਖੰਨਾ ਅਤੇ ਪੰਜਵਾਂ ਆਲਮਗੀਰ ਤੋਂ ਸਬੰਧਤ ਦੱਸਿਆ ਜਾ ਰਿਹਾ ਹੈ। ਲੰਘੇ ਦਿਨੀਂ 571 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ਅਤੇ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ।

ਸਰਕਾਰੀ ਹਸਪਤਾਲ ਦੀ ਸਥਿਤੀ

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਕੋਵਿਡ ਮਰੀਜ਼ਾਂ ਦੇ ਇਲਾਜ ਨੂੰ ਲੈ ਕੇ ਲਾਪ੍ਰਵਾਹੀ ਵੇਖਣ ਨੂੰ ਮਿਲੀ ਹੈ। ਇੱਥੇ ਦੇ ਹਸਪਤਾਲ ਵਿੱਚ ਬਿਨਾਂ ਪੀਪੀ ਕਿੱਟ ਦੇ ਹੀ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਜ਼ਿਲ੍ਹੇ ਵਿੱਚ ਵੈਂਟੀਲੇਟਰ ਦੀ ਗਿਣਤੀ

ਜ਼ਿਲ੍ਹੇ ਵਿੱਚ ਵੈਂਟੀਲੇਟਰਾਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ ਇਸ ਵੇਲੇ 165 ਵੈਂਟੀਲੇਟਰ ਹਨ ਜੋ ਸਰਕਾਰੀ ਅਤੇ ਨਿੱਜੀ ਵੱਖ-ਵੱਖ ਹਸਪਤਾਲਾਂ ਵਿੱਚ ਹਨ।

ਨਾਈਟ ਕਰਫਿਊ ਦੀ ਪਾਲਣਾ

ਜ਼ਿਲ੍ਹੇ ਵਿੱਚ ਲੱਗੇ ਨਾਈਟ ਕਰਫਿਊ ਦੀ ਲਗਾਤਾਰ ਪਾਲਣਾ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤੀ ਦਿਖਾਈ ਗਈ ਹੈ। ਬੀਤੇ ਦਿਨ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਸਾਫ ਤੌਰ ਤੇ ਕਿਹਾ ਹੈ ਕਿ ਜੇਕਰ ਹੁਣ ਕਿਸੇ ਵੀ ਤਰ੍ਹਾਂ ਦਾ ਇਕੱਠ ਹੁੰਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.