ETV Bharat / state

ਉੱਤਰ ਭਾਰਤ 'ਚ ਹੱਡ ਚੀਰਵੀਂ ਠੰਢ ਨੇ ਵਧਾਈ ਗਰਮ ਕੱਪੜਿਆਂ ਦੀ ਮੰਗ, ਲੁਧਿਆਣਾ ਦੇ ਕੱਪੜਾ ਕਾਰੋਬਾਰੀਆਂ ਦੇ ਖਿੜੇ ਚਿਹਰੇ - increasing cold

Demand for warm clothes: ਦਸੰਬਰ ਮਹੀਨੇ ਦੇ ਅਖੀਰਲੇ ਦਿਨਾਂ ਤੋਂ ਲੈਕੇ ਹੁਣ 2024 ਦੇ ਸ਼ੁਰੂਆਤੀ ਹਫਤੇ ਵਿੱਚ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਇਸ ਠੰਢ ਕਾਰਣ ਗਰਮ ਕੱਪੜਿਆਂ ਦੀ ਮੰਗ ਵਧੀ ਹੈ ਜਿਸ ਨਾਲ ਲੁਧਿਆਣਾ ਦੇ ਕੱਪੜਾ ਕਾਰੋਬਾਰੀ ਵਧੀਆ ਕਮਾਈ ਕਰ ਰਹੇ ਹਨ।

Ludhiana clothing businessmen are getting good profit due to increasing cold
ਲੁਧਿਆਣਾ ਦੇ ਕੱਪੜਾ ਕਾਰੋਬਾਰੀਆਂ ਦੇ ਖਿੜੇ ਚਿਹਰੇ
author img

By ETV Bharat Punjabi Team

Published : Jan 2, 2024, 10:24 AM IST

ਵਿਨੋਦ ਥਾਪਰ, ਪ੍ਰਧਾਨ, ਨਿਟਵੀਅਰ ਐਸੋਸੀਏਸ਼ਨ

ਲੁਧਿਆਣਾ: ਉੱਤਰ ਭਾਰਤ ਵਿੱਚ ਠੰਢ ਦਾ ਕਹਿਰ ਜਾਰੀ ਹੈ, ਠੰਢ ਵਧਣ ਕਰਕੇ ਲੁਧਿਆਣਾ ਦੀ ਹੋਜਰੀ ਇੰਡਸਟਰੀ ਨੂੰ ਵੀ ਹੁਣ ਬੂਸਟ ਮਿਲਣ ਲੱਗਾ ਹੈ। ਖਾਸ ਕਰਕੇ ਲੁਧਿਆਣਾ ਦੇ ਗਰਮ ਕੱਪੜਿਆਂ ਦੇ ਕਾਰੋਬਾਰੀ ਦੇ ਚਿਹਰੇ ਖਿੜੇ ਹਨ ਕਿਉਂਕਿ ਠੰਢ ਦੇ ਕਰਕੇ ਦੂਜੇ ਸੂਬਿਆਂ ਤੋਂ ਵੀ ਹੁਣ ਆਰਡਰ ਆਉਣੇ ਸ਼ੁਰੂ ਹੋ ਚੁੱਕੇ ਹਨ। ਲੁਧਿਆਣਾ ਹੋਜ਼ਰੀ ਅਤੇ ਨਿਟਵੀਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਥਾਪਰ ਨੇ ਕਿਹਾ ਹੈ ਕਿ ਹੁਣ ਕਾਰੋਬਾਰ ਦੇ ਵਿੱਚ ਕਾਫੀ ਉਛਾਲ ਆਇਆ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਠੰਡ ਵਿੱਚ ਕਾਫੀ ਇਜ਼ਾਫਾ ਹੋਇਆ ਹੈ, ਜਿਸ ਕਰਕੇ ਉਹਨਾਂ ਨੂੰ ਉਮੀਦ ਹੈ ਕਿ ਇਸ ਵਾਰ ਚੰਗਾ ਕਾਰੋਬਾਰ ਹੋਵੇਗਾ। ਹਾਲਾਂਕਿ ਪ੍ਰੋਡਕਸ਼ਨ ਬੰਦ ਹੋ ਗਈ ਹੈ ਪਰ ਫੈਕਟਰੀਆਂ ਦੇ ਵਿੱਚ ਪਿਆ ਮਾਲ ਹੁਣ ਕਲੀਅਰ ਹੋਣ ਦੀ ਉਹਨਾਂ ਨੂੰ ਕਾਫੀ ਉਮੀਦ ਜਾਗੀ ਹੈ।

ਦਸੰਬਰ ਮਹੀਨੇ ਤੋਂ ਬਾਅਦ ਕੰਮ ਵਧਣ ਦੀ ਉਮੀਦ: ਲੁਧਿਆਣਾ ਹੋਜ਼ਰੀ ਅਤੇ ਨਿਟਵੀਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਥਾਪਰ ਨੇ ਕਿਹਾ ਕਿ ਹਿਮਾਚਲ ਅਤੇ ਕਸ਼ਮੀਰ ਵਿੱਚ ਬਰਫਬਾਰੀ ਹੋਣ ਕਰਕੇ ਮੈਦਾਨੀ ਇਲਾਕਿਆਂ ਵਿੱਚ ਠੰਢ ਵਧੀ ਹੈ, ਜਿਸ ਨਾਲ ਕਾਰੋਬਾਰ ਕਾਫੀ ਵਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖਾਸ ਕਰਕੇ ਲੁਧਿਆਣਾ ਦੀ ਹੌਜਰੀ ਇੰਡਸਟਰੀ ਤੋਂ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਦਿੱਲੀ ਤੱਕ ਵੀ ਗਰਮ ਕੱਪੜੇ ਸਪਲਾਈ ਹੁੰਦੇ ਹਨ। ਉਹਨਾਂ ਕਿਹਾ ਕਿ ਹੁਣ ਕੰਮ ਦੇ ਵਿੱਚ ਕਾਫੀ ਫਰਕ ਪਿਆ ਹੈ ਕਿਉਂਕਿ 15 ਦਸੰਬਰ ਤੱਕ ਠੰਡ ਪੈਣ ਨਾ ਕਰਕੇ ਉਹ ਡਰੇ ਹੋਏ ਸਨ। ਇਸ ਵਾਰ ਕਾਰੋਬਾਰੀ ਫੈਕਟਰੀਆਂ ਦੇ ਵਿੱਚ ਪਿਆ ਸਟਾਕ ਵੀ ਕਲੀਅਰ ਹੋਣ ਤੋਂ ਨਾ ਉਮੀਦ ਦੇ ਸਨ ਪਰ 20 ਦਸੰਬਰ ਤੋਂ ਬਾਅਦ ਵਧੀ ਠੰਡ ਨੇ ਕਾਰੋਬਾਰ ਦੇ ਵਿੱਚ ਕਾਫੀ ਫਰਕ ਪਾਇਆ ਹੈ। ਉਹਨਾਂ ਕਿਹਾ ਕਿ ਹੁਣ ਜਨਵਰੀ ਮਹੀਨਾ ਪੂਰਾ ਕਾਰੋਬਾਰ ਦਾ ਚੰਗਾ ਰਹੇਗਾ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਵੀ ਬਰਫਬਾਰੀ ਹੋ ਰਹੀ ਹੈ ਇਸ ਕਰਕੇ ਗਰਮ ਕੱਪੜਿਆਂ ਦੀ ਡਿਮਾਂਡ ਕਾਫੀ ਵੱਧ ਗਈ ਹੈ।

ਕਿਹੜੇ ਕਿਹੜੇ ਕੱਪੜੇ ਦੀ ਮੰਗ ਵਧੀ: ਗਰਮ ਕੱਪੜਿਆਂ ਦੀ ਅਸੇਸਰੀ ਖਾਸ ਕਰਕੇ ਟੋਪੀਆਂ, ਦਸਤਾਨੇ, ਸ਼ਾਲ, ਜੁਰਾਬਾਂ, ਮਫਲਰ ਆਦਿ ਦੀ ਡਿਮਾਂਡ ਵਧੀ ਹੈ। ਉਨ੍ਹਾਂ ਕਿਹਾ ਕਿ ਬਾਹਰੋਂ ਆਰਡਰ ਆਉਣੇ ਸ਼ੁਰੂ ਹੋ ਗਏ ਨੇ। ਹਾਲਾਂਕਿ ਫੈਕਟਰੀਆਂ ਦੇ ਅੰਦਰ ਪ੍ਰੋਡਕਸ਼ਨ ਬੰਦ ਹੋ ਗਈ ਹੈ ਪਰ ਫੈਕਟਰੀਆਂ ਵਿੱਚ ਪਿਆ ਸਟਾਕ ਹੁਣ ਜਰੂਰ ਕਲੀਅਰ ਹੋ ਜਾਵੇਗਾ। ਠੰਢ ਹਾਲਾਂਕਿ ਦੇਰੀ ਨਾਲ ਪਈ ਹੈ ਪਰ ਹੋਜ਼ਰੀ ਕਾਰੋਬਾਰੀਆਂ ਦੇ ਕੰਮ ਸ਼ੁਰੂ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਇਕ ਸੀਜ਼ਨ ਵਿੱਚ ਠੰਢ ਜਿਆਦਾ ਪੈਂਦੀ ਹੈ ਤਾਂ ਆਉਣ ਵਾਲੇ ਅਗਲੇ ਦੋ ਤਿੰਨ ਸੀਜ਼ਨ ਵੀ ਚੰਗੇ ਨਿਕਲ ਜਾਂਦੇ ਹਨ ਕਿਉਂਕਿ ਫੈਕਟਰੀਆਂ ਦਾ ਸਟੋਕ ਕਲੀਅਰ ਹੋਣ ਦੇ ਨਾਲ ਨਵੀਂ ਪ੍ਰੋਡਕਸ਼ਨ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਕਾਰੋਬਾਰ ਕਾਫੀ ਅੱਗੇ ਵੱਧਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਪਿਛਲੇ ਸਾਲਾਂ ਦੇ ਪਾਏ ਘਾਟੇ ਵੀ ਪੂਰੇ ਹੋ ਜਾਣਗੇ।

ਆਉਂਦੇ ਦਿਨਾਂ 'ਚ ਵਧੇਗੀ ਮੰਗ: ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਜੈਕਟ ਸਵੈਟਰ ਇਨਰਵੇਅਰ ਆਦਿ ਵੀ ਕਾਫੀ ਵੱਡੀ ਗਿਣਤੀ ਵਿੱਚ ਬਣਦਾ ਹੈ। ਉੱਤਰ ਭਾਰਤ ਦੇ ਵਿੱਚ ਜਿਆਦਾਤਰ ਹਿੱਸਿਆਂ ਦੇ ਅੰਦਰ ਘੱਟੋ-ਘੱਟ ਟੈਂਪਰੇਚਰ ਦੋ ਤੋਂ ਚਾਰ ਡਿਗਰੀ ਦੇ ਵਿੱਚ ਚੱਲ ਰਿਹਾ ਹੈ ਅਤੇ ਇਸ ਦੌਰਾਨ ਲੋਕ ਵੱਡੀ ਗਿਣਤੀ ਦੇ ਵਿੱਚ ਗਰਮ ਕੱਪੜੇ ਦੀ ਖਰੀਦਦਾਰੀ ਕਰਦੇ ਹਨ। ਆਉਂਦੇ ਦਿਨਾਂ ਦੇ ਵਿੱਚ ਮੰਗ ਹੋਰ ਵਧਣ ਦੀ ਉਮੀਦ ਜਾਗ ਗਈ ਹੈ। ਹਾਲਾਂਕਿ ਠੰਢ ਵਿੱਚ ਦੇਰੀ ਹੋਣ ਕਰਕੇ ਬਿਹਾਰ ਅਤੇ ਮੱਧ ਪ੍ਰਦੇਸ਼ ਤੋ ਇਸ ਵਾਰ ਆਰਡਰ ਘੱਟ ਆਏ ਹਨ।

ਹੋਜ਼ਰੀ ਇੰਡਸਟਰੀ ਦਾ ਇਤਹਾਸ: ਲੁਧਿਆਣਾ ਵਿੱਚ ਹੋਜਰੀ ਦਾ ਕਾਰੋਬਾਰ 110 ਸਾਲ ਤੋਂ ਵੀ ਵਧੇਰੇ ਜਿਆਦਾ ਪੁਰਾਣਾ ਹੈ। 110 ਸਾਲ ਪਹਿਲਾਂ ਲੁਧਿਆਣਾ ਵਿੱਚ ਜੁਰਾਬ ਬਣਾਉਣ ਦੇ ਇੱਕ ਛੋਟੇ ਜਿਹੇ ਯੂਨਿਟ ਤੋਂ ਇਸ ਦੀ ਸ਼ੁਰੂਆਤ ਹੋਈ ਸੀ ਪਰ ਅੱਜ ਦੀ ਤਰੀਕ ਦੇ ਵਿੱਚ ਲੁਧਿਆਣਾ ਨੂੰ ਕੰਬਲ ਬਣਾਉਣ ਅਤੇ ਹੋਜਰੀ ਦੇ ਹੋਰ ਸਮਾਨ ਬਣਾਉਣ ਦੇ ਲਈ ਪੂਰੇ ਵਿਸ਼ਵ ਵਿੱਚ ਜਾਣਿਆ ਜਾਂਦਾ ਹੈ। ਰੈਡੀਮੇਡ ਕੱਪੜੇ ਦੀ ਬਣਵਾਈ ਦੇ ਨਾਲ-ਨਾਲ ਲੁਧਿਆਣਾ ਵਿੱਚ ਡਾਇੰਗ, ਨਿਟਿੰਗ, ਸਪਿਨਿੰਗ ਫਿਨਿਸ਼ਿੰਗ ਪ੍ਰਿੰਟਿੰਗ ਪੈਕੇਜਿੰਗ ਆਦਿ ਸੈਕਟਰ ਕਾਫੀ ਵਿਕਸਿਤ ਹੋਇਆ ਹੈ। ਲੁਧਿਆਣਾ ਦੇ ਦਰਾਹਾ ਦੇ ਵਿੱਚ ਹੋਜਰੀ ਦਾ ਕਲਸਟਰ ਵੀ ਪੂਰੇ ਉੱਤਰ ਭਾਰਤ ਦੇ ਵਿੱਚ ਸਭ ਤੋਂ ਵੱਡਾ ਕਲਸਟਰ ਹੈ। ਜੇਕਰ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਦੇ ਵਿੱਚ 12 ਤੋਂ ਲੈ ਕੇ 15 ਹਜਾਰ ਤੱਕ ਰਜਿਸਟਰਡ ਇਕਾਈਆਂ ਹਨ, ਜਿਨਾਂ ਵੱਲੋਂ ਸਲਾਨਾ ਲਗਭਗ 15 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਇਸ ਇੰਡਸਟਰੀ ਵਿੱਚ ਕੀਤਾ ਜਾਂਦਾ ਹੈ। ਇਹਨਾਂ ਵਿੱਚੋਂ ਸੱਤ ਤੋਂ 8 ਹਜਾਰ ਕਰੋੜ ਦਾ ਕਾਰੋਬਾਰ ਸਿਰਫ ਵੁਲਨ ਸੈਕਟਰ ਦਾ ਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.