ETV Bharat / state

ਐਕਸ਼ਨ ਮੋਡ 'ਚ ਸਿਵਲ ਸਰਜਨ; ਪਾਰਕਿੰਗ ਠੇਕੇਦਾਰ ਨੂੰ ਲਾਇਆ ਜ਼ੁਰਮਾਨਾ, ਗੈਰ ਹਾਜ਼ਰ ਡਾਕਟਰਾਂ ਨੂੰ ਬੌਂਡ ਭਰਨ ਦੇ ਹੁਕਮ

Civil Surgeon In Action Mode: ਨਵੇਂ ਸਾਲ ਦੇ ਚੜ੍ਹਦੇ ਹੀ ਲੁਧਿਆਣਾ ਸਿਵਲ ਸਰਜਨ ਐਕਸ਼ਨ ਮੋਡ 'ਚ ਹੈ। ਉਨ੍ਹਾਂ ਵਲੋਂ ਜਿਥੇ ਪਾਰਕਿੰਗ ਠੇਕੇਦਾਰ ਨੂੰ ਵਾਧੂ ਵਸੂਲੀ ਦੇ ਇਲਜ਼ਾਮਾਂ 'ਚ ਪੰਜ ਲੱਖ ਤੋਂ ਵੱਧ ਦਾ ਜ਼ੁਰਮਾਨਾ ਲਾਇਆ ਹੈ, ਤਾਂ ਉਥੇ ਹੀ ਗੈਰ ਹਾਜ਼ਰ ਚੱਲ ਰਹੇ ਡਾਕਟਰਾਂ ਨੂੰ ਬੌਂਡ ਭਰਨ ਦੇ ਹੁਕਮ ਦਿੱਤੇ ਹਨ।

Ludhiana Civil Surgeon f
ਐਕਸ਼ਨ ਮੋਡ ਚ ਲੁਧਿਆਣਾ ਸਿਵਲ ਸਰਜਨ
author img

By ETV Bharat Punjabi Team

Published : Jan 5, 2024, 9:10 AM IST

ਲੁਧਿਆਣਾ ਸਿਵਲ ਸਰਜਨ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ

ਲੁਧਿਆਣਾ: ਸਾਲ 2024 'ਚ ਲੁਧਿਆਣਾ ਸਿਵਲ ਸਰਜਨ ਵੱਲੋਂ ਸਖ਼ਤ ਫੈਸਲੇ ਸਾਹਮਣੇ ਆਏ ਹਨ। ਜਿੰਨ੍ਹਾਂ ਵਿੱਚ ਸਿਵਲ ਹਸਪਤਾਲ ਵਿੱਚ ਪਾਰਕਿੰਗ ਠੇਕੇਦਾਰ ਨੂੰ 5 ਲੱਖ ਰੁਪਏ ਤੋਂ ਵੱਧ ਦਾ ਜ਼ੁਰਮਾਨਾ ਕੀਤਾ ਗਿਆ ਹੈ । ਕਿਹਾ ਜਾ ਰਿਹਾ ਹੈ ਕਿ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਪਾਰਕਿੰਗ ਵਿੱਚ ਵਾਧੂ ਵਸੂਲੀ ਕਰਨ ਦਾ ਮਾਮਲਾ ਸਿਵਲ ਸਰਜਨ ਦੇ ਧਿਆਨ ਵਿੱਚ ਆਇਆ ਸੀ, ਜਿਸ ਤੋਂ ਬਾਅਦ ਇੱਕ ਡਾਕਟਰ ਨੂੰ ਗ੍ਰਾਹਕ ਬਣਾ ਕੇ ਸਿਵਲ ਹਸਪਤਾਲ ਭੇਜਿਆ ਗਿਆ ਤੇ ਸਬੂਤ ਰੱਖਣ ਲਈ ਆਨਲਾਈਨ ਪੇਮੈਂਟ ਕੀਤੀ ਗਈ। ਜਿੱਥੇ ਕਿ ਡਾਕਟਰ ਤੋਂ 100 ਰੁਪਏ ਦੀ ਵਸੂਲੀ ਕੀਤੀ ਗਈ ਸੀ। ਇਸ ਮਾਮਲੇ ਵਿੱਚ ਠੇਕੇਦਾਰ ਨੂੰ ਇੱਕ ਮਹੀਨੇ ਦੀ ਫੀਸ ਦੇ ਬਰਾਬਰ 5 ਲੱਖ ਤੋਂ ਜਿਆਦਾ ਦਾ ਜ਼ੁਰਮਾਨਾ ਕੀਤਾ ਗਿਆ ਹੈ ਅਤੇ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਗੈਰ ਹਾਜ਼ਰ ਡਾਕਰਾਂ ਨੂੰ ਨਿਰਦੇਸ਼: ਉੱਥੇ ਹੀ ਦੂਜੇ ਮਾਮਲੇ ਵਿੱਚ ਸਰਕਾਰੀ ਪੱਧਰ ਉੱਪਰ ਐਮਡੀ ਕਾਰਨ ਡਾਕਟਰ ਨੂੰ 50 ਲੱਖ ਰੁਪਏ ਦੇ ਬੌਂਡ ਭਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਜੇਕਰ ਕੋਈ ਵੀ ਡਾਕਟਰ ਸਰਕਾਰੀ ਪੱਧਰ ਉੱਪਰ ਐਮਡੀ ਕਰਨ ਲਈ ਜਾਂਦਾ ਹੈ ਤਾਂ ਉਸਨੂੰ ਉਸ ਉਪਰੰਤ 10 ਸਾਲ ਲਈ ਸਰਕਾਰੀ ਹਸਪਤਾਲ ਵਿੱਚ ਨੌਕਰੀ ਕਰਨੀ ਪੈਂਦੀ ਹੈ ਜਾਂ 50 ਲੱਖ ਰੁਪਏ ਬਤੌਰ ਬੌਂਡ ਅਦਾ ਕਰਨੇ ਪੈਂਦੇ ਹਨ। ਪਰ ਇਹ ਡਾਕਟਰ 2018 ਤੋਂ ਹੀ ਗੈਰ ਹਾਜ਼ਰ ਸੀ, ਜਿਸ ਨੂੰ ਲੈ ਕੇ ਸਿਵਲ ਸਰਜਨ ਲੁਧਿਆਣਾ ਵੱਲੋਂ ਆਦੇਸ਼ ਜਾਰੀ ਕੀਤੇ ਗਏ। ਇਸ ਮਾਮਲੇ ਵਿੱਚ ਡਾਕਟਰ ਵੱਲੋਂ 30 ਲੱਖ ਰੁਪਏ ਦੇ ਬੌਂਡ ਪਹਿਲਾਂ ਹੀ ਭਰੇ ਜਾ ਚੁੱਕੇ ਹਨ।

ਬਿਨਾਂ ਰਿਕਾਰਡ ਤੋਂ ਐਮਟੀਪੀ ਕਿੱਟਾਂ ਬਰਾਮਦ: ਇੱਕ ਹੋਰ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਲੁਧਿਆਣਾ ਦੀ ਮੈਡੀਕਲ ਹੱਬ ਕਹੀ ਜਾਣ ਵਾਲੀ ਪਿੰਡੀ ਸਟਰੀਟ ਤੋਂ ਪੰਜਾਹ ਦੇ ਕਰੀਬ ਐਮਟੀਪੀ ਕਿੱਟਾਂ ਬਰਾਮਦ ਕੀਤੀਆਂ ਗਈਆਂ ਹਨ। ਉਹਨਾਂ ਨੇ ਦੱਸਿਆ ਕਿ ਇਹਨਾਂ ਕਿੱਟਾਂ ਨੂੰ ਕਾਨੂੰਨੀ ਤੌਰ 'ਤੇ ਰੱਖਣ ਲਈ ਰਿਕਾਰਡ ਰੱਖਣਾ ਪੈਂਦਾ ਹੈ, ਪਰ ਜਦੋਂ ਟੀਮ ਵੱਲੋਂ ਚੈੱਕ ਕੀਤਾ ਗਿਆ ਤਾਂ ਕਿਸੇ ਤਰ੍ਹਾਂ ਦਾ ਵੀ ਰਿਕਾਰਡ ਨਹੀਂ ਮਿਲਿਆ ਅਤੇ ਨਾ ਹੀ ਬਿੱਲ ਮਿਲਿਆ ਜਿਸ ਦੇ ਚਲਦਿਆਂ ਐਮਟੀਪੀ ਕਿੱਟਾਂ ਨੂੰ ਜਬਤ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਆਦੇਸ਼ ਜਾਰੀ ਕੀਤੇ ਗਏ ਹਨ ਕਿ ਐਮਟੀਪੀ ਕਿੱਟਾਂ ਦਾ ਰਿਕਾਰਡ ਰੱਖਿਆ ਜਾਵੇ ਅਤੇ ਜੇਕਰ ਕੋਈ ਗਰਭਪਾਤਰ ਦਾ ਕੇਸ ਕਿਸੇ ਵੀ ਹਸਪਤਾਲ ਵਿੱਚ ਆਉਂਦਾ ਹੈ ਤਾਂ ਉਸਦਾ ਵੀ ਰਿਕਾਰਡ ਰੱਖਣਾ ਜ਼ਰੂਰੀ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.