ਲੁਧਿਆਣਾ: ਪੰਜਾਬ ਸਰਕਾਰ ਅਤੇ ਪੁਲਿਸ ਨਸ਼ਿਆਂ ਦੇ ਖਿਲਾਫ ਸਖਤੀ ਵਰਤ ਰਹੀ ਹੈ। ਆਏ ਦਿਨ ਕਿਤੇ ਨਾ ਕਿਤੇ ਨਸ਼ਾ ਤਸਕਰੀ ਕਰਨ ਵਾਲੇ ਮੁਲਜ਼ਮ ਪੁਲਿਸ ਦੇ ਹੱਥੇ ਚੜ੍ਹ ਰਹੇ ਹਨ। ਇਸੇ ਕੜੀ ਵਿੱਚ ਗੁਪਤ ਸੂਚਨਾ ਦੇ ਆਧਾਰ 'ਤੇ ਲੁਧਿਆਣਾ ਸੀ.ਆਈ.ਏ ਦੀ ਟੀਮ ਨੇ ਸ਼ਿਮਲਾਪੁਰੀ 'ਚ ਨਾਕਾਬੰਦੀ ਦੌਰਾਨ ਇਕ ਨਸ਼ਾ ਤਸਕਰ ਨੂੰ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਮੁਲਜ਼ਮ ਪਾਸੋਂ ਹਥਿਆਰ ਵੀ ਬਰਾਮਦ: ਪੁੱਛਗਿੱਛ ਦੌਰਾਨ ਮੁਲਜ਼ਮ ਰੋਮੀ ਕੋਲ ਇਕ ਪਿਸਤੌਲ ਹੋਣ ਦਾ ਖੁਲਾਸਾ ਹੋਇਆ, ਜਿਸ ਤੋਂ ਬਾਅਦ ਪੁਲਸ ਨੇ ਉਸ ਦੀ ਨਿਸ਼ਾਨਦੇਹੀ ਤੇ 3 ਪਿਸਤੌਲ ਹੋਰ ਬਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਹੈ, ਮੁਲਜ਼ਮ ਰੋਮੀ ਤੋਂ ਪੁੱਛਗਿੱਛ ਤੋਂ ਬਾਅਦ ਉਸ ਦੇ ਇਕ ਸਾਥੀ ਕੋਲੋਂ ਪੁਲਿਸ ਨੇ 7 ਲੱਖ 70 ਹਜ਼ਾਰ ਰੁਪਏ ਦੀ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ: Fury of China Door continues in Bathinda: ਬਠਿੰਡਾ ਵਿੱਚ ਚਾਈਨਾ ਡੋਰ ਨਾਲ 1 ਨੌਜਵਾਨ ਗੰਭੀਰ ਜ਼ਖ਼ਮੀ
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਕੋਲ ਇੱਕ ਪਿਸਤੌਲ ਸੀ ਅਤੇ ਉਸਦਾ ਇੱਕ ਸਾਥੀ ਮੋਗਾ ਵਿੱਚ ਹੈ, ਜਿਸ ਪਾਸੋਂ ਕੁੱਲ 4 ਪਿਸਤੌਲ ਬਰਾਮਦ ਹੋਏ ਹਨ, ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ, ਇਨ੍ਹਾਂ ਪਿਸਤੌਲਾਂ ਨੂੰ ਹੋਰ ਕਿਹੜੀ ਵਾਰਦਾਤ ਲਈ ਵਰਤਿਆ ਗਿਆ ਜਾ ਵਰਤਿਆ ਜਾਣਾ ਸੀ ਇਸ ਬਾਰੇ ਖੁਲਾਸੇ ਹੋਣਾ ਹਾਲੇ ਬਾਕੀ ਹੈ ਹਥਿਆਰਾਂ ਦਾ ਵਡਾ ਜ਼ਖ਼ੀਰਾ ਬਰਾਮਦ ਹੋਣਾ ਕਾਨੂੰਨ ਵਿਵਸਥਾ ਤੇ ਵੀ ਵਡੇ ਸਵਾਲ ਖੜੇ ਕਰ ਰਿਹਾ ਹੈ।
ਨਸ਼ੇ ਦੇ ਸਭ ਤੋਂ ਵੱਧ ਕੇਸ ਲੁਧਿਆਣਾ ‘ਚ: ਪੰਜਾਬ ਪੁਲਿਸ ਨੇ ਇੱਕ ਹਫ਼ਤੇ ਵਿੱਚ ਨਸ਼ਿਆਂ ਦੇ ਕੁੱਲ 173 ਮਾਮਲੇ ਦਰਜ ਕੀਤੇ ਹਨ। ਇਸ ਦੇ ਨਾਲ ਹੀ 241 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਈਜੀਪੀ ਹੈੱਡਕੁਆਰਟਰ ਡਾ: ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਸਭ ਤੋਂ ਵੱਧ ਮਾਮਲੇ ਲੁਧਿਆਣਾ ਵਿੱਚ 15, ਅੰਮ੍ਰਿਤਸਰ ਵਿੱਚ 14 ਅਤੇ ਫਿਰੋਜ਼ਪੁਰ ਵਿੱਚ 13 ਦਰਜ ਕੀਤੇ ਗਏ ਹਨ। ਇੱਕ ਹਫ਼ਤੇ ਵਿੱਚ ਪੁਲੀਸ ਨੇ 1 ਲੱਖ 95 ਹਜ਼ਾਰ 464 ਯੂਨਿਟ ਹੈਰੋਇਨ, 5 ਕਿਲੋ ਅਫੀਮ, 592 ਕਿਲੋ ਭੁੱਕੀ, ਕੁੱਲ 1 ਲੱਖ 95 ਹਜ਼ਾਰ 464 ਯੂਨਿਟ ਮੈਡੀਕਲ ਨਸ਼ੇ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਕੁੱਲ 7 ਲੱਖ 89 ਹਜ਼ਾਰ 200 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।