ਲੁਧਿਆਣਾ : ਲੁਧਿਆਣਾ ਵਿਖੇ ਸੀਐਮਐਸ ਕੰਪਨੀ ਵਿੱਚ ਹੋਈ 8.49 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ 10 ਮੁਲਜ਼ਮਾਂ ਵਿੱਚੋਂ 5 ਮੁੱਖ ਮੁਲਜ਼ਮ ਫੜੇ ਗਏ ਹਨ ਅਤੇ ਵੱਡੀ ਬਰਾਮਦਗੀ ਕੀਤੀ ਗਈ ਹੈ । ਜਾਂਚ ਜਾਰੀ ਹੈ।"
- Ludhiana Cash Van Robbery Case: ਲੁਧਿਆਣਾ ਲੁੱਟ ਮਾਮਲੇ ਵਿੱਚ 5 ਗ੍ਰਿਫ਼ਤਾਰ, ਹੋਏ ਵੱਡੇ ਖੁਲਾਸੇ
- Bloody Clash in Amloh: ਬੱਚਿਆਂ ਦੀ ਲੜਾਈ ਪਿੱਛੇ ਨਿਹੰਗ ਸਿੰਘ ਦੇ ਬਾਣੇ 'ਚ ਹਮਲਾਵਰ ਨੇ ਵੱਢਿਆ ਵਿਅਕਤੀ ਦਾ ਗੁੱਟ
- ਸਮਾਜ ਦੇ ਹਰੇਕ ਵਰਗ ਦੀ ਭਲਾਈ ਲਈ ਬਰਾਬਰ ਅਤੇ ਸਥਿਰ ਵਿਕਾਸ ਨੂੰ ਯਕੀਨੀ ਬਣਾਏਗਾ ‘ਪੰਜਾਬ ਵਿਜ਼ਨ ਦਸਤਾਵੇਜ਼’, ਮੁੱਖ ਮੰਤਰੀ ਨੇ ਕੀਤਾ ਰਿਲੀਜ
ਮੰਡਿਆਣੀ ਦੀ ਸਰਪੰਚ ਨੇ ਸਾਂਝੇ ਕੀਤੇ ਕਈ ਅਹਿਮ ਪਹਿਲੂ : ਇਸ ਪੂਰੀ ਲੁੱਟ ਦੇ ਲਿੰਕ ਪੁਲਿਸ ਨੂੰ ਮੁੱਲਾਂਪੁਰ ਦੇ ਪੰਡੋਰੀ ਪਿੰਡ ਤੋਂ ਮਿਲੇ ਦਸੇ ਜਾ ਰਹੇ ਨੇ, ਪੁਲਿਸ ਵੱਲੋਂ ਜਗਰਾਓਂ ਅਤੇ ਬਰਨਾਲਾ ਤੋਂ ਵੀ ਗ੍ਰਿਫਤਾਰ ਕੀਤੀ ਗਈ ਹੈ। ਮਾਮਲੇ ਵਿੱਚ ਪੁਲਿਸ ਨੇ ਪੰਡੋਰੀ ਤੋਂ ਅਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਅੱਧੀ ਦਰਜਨ ਸ਼ੱਕੀਆਂ ਨੂੰ ਹਿਰਾਸਤ ਚ ਲਿਆ ਸੀ, ਜਿਸ ਤੋਂ ਬਾਅਦ ਇਸ ਲੁੱਟ ਵਿੱਚ ਸ਼ਾਮਿਲ ਲੁਟੇਰਿਆਂ ਦਾ ਖੁਲਾਸਾ ਹੋਇਆ ਹੈ। ਇਸ ਇਲਾਕੇ ਤੋਂ ਹੀ ਕੈਸ਼ ਵੈਨ ਬਰਾਮਦ ਹੋਈ ਸੀ, ਇਸੇ ਕਰਕੇ ਪੁਲਿਸ ਦੀ ਰਡਾਰ ਉਤੇ ਇਹ ਇਲਾਕਾ ਸੀ। ਇਸ ਤੋਂ ਇਲਾਵਾ ਜਗਰਾਓਂ ਤੋਂ ਵੀ ਇਸ ਕੇਸ ਵਿੱਚ ਪਤੀ ਪਤਨੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਉਨ੍ਹਾਂ ਦੇ ਘਰ ਤੋਂ 10 ਲੱਖ ਦਾ ਕੈਸ਼ ਮਿਲਿਆ ਹੈ। ਲੁਟੇਰਿਆਂ ਨੇ ਪੂਰੀ ਪਲਨਿੰਗ ਨਾਲ ਲੁੱਟ ਤੋਂ ਬਾਅਦ ਪੈਸੇ ਵੱਖ-ਵੱਖ ਕਰ ਕੇ ਖੁਦ ਘਰਾਂ ਵਿੱਚ ਕਈ ਦਿਨਾਂ ਤੱਕ ਲੁਕੇ ਰਹਿਣ ਦਾ ਫੈਸਲਾ ਕੀਤਾ ਸੀ, ਕੈਸ਼ ਨੂੰ ਵੀ ਲੁਕਾਇਆ ਗਿਆ ਸੀ। ਪਿੰਡ ਮੰਡਿਆਣੀ ਦੀ ਸਰਪੰਚ ਗੁਰਪ੍ਰੀਤ ਕੌਰ ਨੇ ਇਸ ਕੇਸ ਨਾਲ ਜੁੜੇ ਕਈ ਅਹਿਮ ਪਹਿਲੂ ਸਾਂਝੇ ਕੀਤੇ ਨੇ, ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸ਼ੱਕ ਦੇ ਆਧਾਰ ਉਤੇ ਸਾਡੇ ਪਿੰਡ ਤੋਂ ਵੀ 2 ਨੌਜਵਾਨਾਂ ਨੂੰ ਹਿਰਾਸਤ ਚ ਲਿਆ ਸੀ।
ਜ਼ਿਕਰਯੋਗ ਹੈ ਕਿ ਕਿ 9 ਜੂਨ ਦੀ ਰਾਤ ਨੂੰ 10 ਲੁਟੇਰਿਆਂ ਵਲੋਂ ਜਿਨ੍ਹਾ ਚ ਇਕ ਮਹਿਲਾ ਵੀ ਸ਼ਾਮਿਲ ਸੀ, ਨਿਊ ਰਾਜਗੁਰੂ ਨਗਰ ਤੋਂ 8.49 ਕਰੋੜ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਲੁਧਿਆਣਾ ਪੁਲਿਸ ਅਤੇ ਕਾਉਂਟਰ ਇੰਟੈਲੀਜੈਂਸ ਸੈੱਲ ਦੀਆਂ ਟੀਮਾਂ ਲਗਾਤਾਰ ਇਸ ਤੇ ਕੰਮ ਕਰ ਰਹੀਆਂ ਸਨ, ਅਖੀਰਕਰ ਪੁਲਿਸ ਨੂੰ ਲੀਡ ਮਿਲੀ ਅਤੇ 5 ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ਅਤੇ ਕੈਸ਼ ਵੀ ਬਰਾਮਦ ਕੀਤਾ ਗਿਆ। ਮਾਮਲੇ ਚ 5 ਮੁਲਜ਼ਮ ਪੁਲੀਸ ਨੂੰ ਹਾਲੇ ਲੋੜੀਂਦਾ ਨੇ ਜਿਨ੍ਹਾ ਦੀ ਭਾਲ ਜਾਰੀ ਹੈ।