ETV Bharat / state

ਲੁਧਿਆਣਾ 'ਚ ਪੇਸ਼ੀ 'ਤੇ ਲਿਆਂਦਾ ਮੁਲਜ਼ਮ ਬਿਹਾਰ ਪੁਲਿਸ ਨੂੰ ਝਕਾਨੀ ਦੇ ਕੇ ਫ਼ਰਾਰ

ਅਦਾਲਤ ਦੇ ’ਚ ਪੇਸ਼ੀ ਲਈ ਮੁਲਜ਼ਮ ਨੂੰ ਲੈ ਕੇ ਆਈ ਬਿਹਾਰ ਪੁਲਿਸ ਦੇ ਹੱਥੋਂ ਸੰਜੀਵ ਕੁਮਾਰ ਨਾਮ ਦਾ ਮੁਲਜ਼ਮ ਫ਼ਰਾਰ ਹੋ ਗਿਆ, ਜਿਸ ਤੋਂ ਬਾਅਦ ਬਿਹਾਰ ਅਤੇ ਲੁਧਿਆਣਾ ਪੁਲਿਸ ਦੋਵਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਲੁਧਿਆਣਾ 'ਚ ਪੇਸ਼ੀ 'ਤੇ ਲਿਆਂਦਾ ਮੁਲਜ਼ਮ ਬਿਹਾਰ ਪੁਲਿਸ ਨੂੰ ਝਕਾਨੀ ਦੇ ਕੇ ਫ਼ਰਾਰ
ਲੁਧਿਆਣਾ 'ਚ ਪੇਸ਼ੀ 'ਤੇ ਲਿਆਂਦਾ ਮੁਲਜ਼ਮ ਬਿਹਾਰ ਪੁਲਿਸ ਨੂੰ ਝਕਾਨੀ ਦੇ ਕੇ ਫ਼ਰਾਰ
author img

By

Published : Mar 16, 2021, 4:58 PM IST

ਲੁਧਿਆਣਾ: ਜ਼ਿਲ੍ਹਾ ਅਦਾਲਤ ਦੇ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਅਦਾਲਤ ’ਚ ਪੇਸ਼ੀ ਲਈ ਮੁਲਜ਼ਮ ਨੂੰ ਲੈ ਕੇ ਆਈ ਬਿਹਾਰ ਪੁਲਿਸ ਦੇ ਹੱਥੋਂ ਮੁਲਜ਼ਮ ਸੰਜੀਵ ਕੁਮਾਰ ਫ਼ਰਾਰ ਹੋ ਗਿਆ, ਜਿਸ ਤੋਂ ਬਾਅਦ ਬਿਹਾਰ ਅਤੇ ਲੁਧਿਆਣਾ ਪੁਲਿਸ ਦੋਵਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਲੁਧਿਆਣਾ ਜ਼ਿਲ੍ਹਾ ਅਦਾਲਤ ’ਚ ਸਥਿਤ ਪੁਲਿਸ ਚੌਂਕੀ ਵੱਲੋਂ ਬਿਹਾਰ ਪੁਲਿਸ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਲੁਧਿਆਣਾ 'ਚ ਪੇਸ਼ੀ 'ਤੇ ਲਿਆਂਦਾ ਮੁਲਜ਼ਮ ਬਿਹਾਰ ਪੁਲਿਸ ਨੂੰ ਝਕਾਨੀ ਦੇ ਕੇ ਫ਼ਰਾਰ

ਇਹ ਵੀ ਪੜੋ: ਨਵੇਂ-ਨਵੇਂ ਫਰਮਾਨ ਜਾਰੀ ਕਰ ਪੰਜਾਬ ਸਰਕਾਰ ਨੂੰ ਪਰੇਸ਼ਾਨ ਕਰ ਰਹੀ ਐਫਸੀਆਈ- ਭਾਰਤ ਭੂਸ਼ਣ ਆਸ਼ੂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਪ੍ਰਦੀਪ ਸਿੰਘ ਨੇ ਦੱਸਿਆ ਕਿ ਐਨ.ਡੀ.ਪੀ.ਐਸ. ਅਤੇ 420 ਦੇ ਮਾਮਲੇ ਦੇ ਵਿੱਚ ਸੰਜੀਵ ਕੁਮਾਰ ਮੁਲਜ਼ਮ ਨੂੰ ਲੁਧਿਆਣਾ ਪੁਲਿਸ ਨੇ ਬਿਹਾਰ ਪੁਲਿਸ ਹਵਾਲੇ ਕੀਤਾ ਸੀ। 45 ਸਾਲਾ ਸੰਜੀਵ ਕੁਮਾਰ ਲੁਧਿਆਣਾ ਦੇ ਢਾਬਾ ਇਲਾਕੇ ਵਿੱਚ ਰਹਿਣ ਵਾਲਾ ਹੈ ਤੇ ਬਿਹਾਰ ਵਿੱਚ ਮੁਲਜ਼ਮ ’ਤੇ 420 ਸਣੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਹੈ।

ਉਹਨਾਂ ਨੇ ਕਿਹਾ ਕਿ ਜਦੋਂ ਅੱਜ ਬਿਹਾਰ ਪੁਲਿਸ ਮੁਲਜ਼ਮ ਨੂੰ ਲੁਧਿਆਣਾ ਜ਼ਿਲ੍ਹਾ ਅਦਾਲਤ ’ਚ ਪੇਸ਼ ਕਰਨ ਪਹੁੰਚੀ ਤਾਂ ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਅਦਾਲਤ ’ਚੋਂ ਫ਼ਰਾਰ ਹੋ ਗਿਆ, ਜਿਸ ਤੋਂ ਬਾਅਦ ਅਦਾਲਤ ਵਿੱਚ ਹੰਗਾਮਾ ਹੋ ਗਿਆ ਅਤੇ ਬਿਹਾਰ ਪੁਲਿਸ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਦੇ ਖ਼ਿਲਾਫ਼ ਲੁਧਿਆਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ: ਦਿੱਲੀ ਸੰਘਰਸ਼ ਤੋਂ ਘਰ ਪਰਤ ਰਹੇ ਕਿਸਾਨ ਨੇ ਨਿਗਲੀ ਜ਼ਹਿਰ

ETV Bharat Logo

Copyright © 2024 Ushodaya Enterprises Pvt. Ltd., All Rights Reserved.