ਲੁਧਿਆਣਾ: ਜ਼ਿਲ੍ਹੇ ਦੇ ਖੁੱਡ ਮੁਹੱਲਾ ਦੇ ਵਿਚ ਬੀਤੇ ਇਕ ਸਦੀ ਤੋਂ ਪੀੜ੍ਹੀ ਦਰ ਪੀੜ੍ਹੀ ਧਰਨ ਕੱਢਣ ਦਾ ਕੰਮ ਕੀਤਾ ਜਾਂਦਾ ਹੈ। ਬਾਬਾ ਮੱਖਣ ਸਿੰਘ (Baba Makhan Singh) ਤੀਜੀ ਪੀੜ੍ਹੀ ਹੈ ਜੋ ਇਸ ਧਰਨ ਕੱਢਣ ਦੇ ਕੰਮ ਦੇ ਵਿੱਚ ਲੱਗੀ ਹੋਈ ਹੈ। 20 ਰੁਪਏ ਵਿੱਚ ਧਰਨ, ਸਰਵਾਈਕਲ, ਪੇਟ ਦਰਦ, ਸਿਰ ਦਰਦ ਆਦਿ ਦਾ ਬਿਮਾਰੀਆਂ ਸ਼ਰਤੀਆ ਇਲਾਜ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ। ਲੋਕ ਵੀ ਵੱਡੀ ਤਾਦਾਦ ਵਿਚ ਲਾਈਨਾਂ ’ਚ ਲੱਗ ਕੇ ਸਵੇਰ ਤੋਂ ਹੀ ਇਸ ਬਾਬੇ ਦੇ ਕੋਲ ਧਰਨ ਕਢਵਾਉਣ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਪਹੁੰਚਦੇ ਰਹਿੰਦੇ ਹਨ। ਬਾਬੇ ਦਾ ਦਾਅਵਾ ਹੈ ਕਿ ਉਨ੍ਹਾਂ ਦੀਆਂ 100 ਸਾਲ ਤੋਂ ਇਹ ਪੁਸ਼ਤਾਂ ਕੰਮ ਕਰਦੀਆਂ ਆ ਰਹੀਆਂ ਹਨ ਅਤੇ ਮੰਤਰ ਪੜ੍ਹ ਕੇ ਉਹ ਇਹ ਇਲਾਜ ਕਰਦੇ ਹਨ।

3 ਪੀੜ੍ਹੀਆਂ ਤੋਂ ਇਲਾਜ ਕਰਨ ਦਾ ਦਾਆਵਾ
ਸਾਡੀ ਟੀਮ ਵੱਲੋਂ ਜਦੋਂ ਬਾਬਾ ਮੱਖਣ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਡੀਆਂ ਤਿੰਨ ਪੀੜ੍ਹੀਆਂ ਤੋਂ ਇਹ ਕੰਮ ਚੱਲਦਾ ਰਿਹਾ ਹੈ ਅਤੇ ਸਾਨੂੰ ਕੁਦਰਤ ਦੀ ਬਖਸ਼ਿਸ਼ ਹੈ ਕਿ ਮੰਤਰ ਪੜ੍ਹ ਕੇ ਉਹ ਧਰਨ ਕੱਢਦੇ ਹਨ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਕਿਸਮ ਦੀ ਇੱਕ ਲੋਹੇ ਦੀ ਰਾਡ ਹੈ ਜਿਸ ਵਿੱਚ ਤਿੰਨ ਰਿੰਗ ਹਨ ਅਤੇ ਇੱਕ-ਇੱਕ ਕਰਕੇ ਰਿੰਗ ਛੱਡਿਆ ਜਾਂਦਾ ਹੈ ਨਾਲ ਮੰਤਰ ਪੜ੍ਹੇ ਜਾਂਦੇ ਹਨ ਜਿਸ ਤੋਂ ਬਾਅਦ ਧਰਨ ਸਹੀ ਜਗ੍ਹਾ ’ਤੇ ਆ ਜਾਂਦੀ ਹੈ।
ਡਾਕਟਰ ਵੀ ਆਉਂਦੇ ਨੇ ਇਲਾਜ ਕਰਵਾਉਣ-ਮੱਖਣ ਸਿੰਘ
ਉਨ੍ਹਾਂ ਕਿਹਾ ਹਾਲਾਂਕਿ ਇਸ ਇਲਾਜ ਨੂੰ ਸਾਇੰਸ ਨਹੀਂ ਮੰਨਦੀ ਕਿਉਂਕਿ ਧਰਨ ਦਾ ਕੋਈ ਡਾਕਟਰੀ ਇਲਾਜ (Medical treatment) ਨਹੀਂ ਹੈ ਅਤੇ ਡਾਕਟਰ ਇਸ ਨੂੰ ਸਿਰਫ ਅਫਵਾਹ ਦੱਸਦੇ ਹਨ। ਮੱਖਣ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਖੁਦ ਡਾਕਟਰ ਵੀ ਆ ਕੇ ਇਲਾਜ (Treatment) ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਪੁਸ਼ਤੈਨੀ ਕੰਮ ਹੈ ਅਤੇ ਲੋਕਾਂ ਦਾ ਇਸ ਵਿੱਚ ਵਿਸ਼ਵਾਸ ਹੈ ਅਤੇ ਜੋ ਲੋਕ ਇੱਥੇ ਆ ਕੇ ਇਲਾਜ ਕਰਵਾਉਂਦੇ ਹਨ ਉਹ ਖ਼ੁਦ ਇਸ ਦਾ ਸਬੂਤ ਦਿੰਦੇ ਹਨ ਕਿ ਉਹ ਠੀਕ ਹੋਏ ਹਨ। ਮੱਖਣ ਸਿੰਘ ਨੇ ਦੱਸਿਆ ਕਿ ਤਿੰਨ ਵਾਰ ਆ ਕੇ ਇਹ ਇਲਾਜ ਕਰਵਾਉਣਾ ਪੈਂਦਾ ਹੈ। ਇਲਾਜ਼ ਕਰਵਾਉਣ ਵਾਲੇ ਬਿਸਕੁਟ ਦਾ ਇਕ ਪੈਕੇਟ ਪ੍ਰਸ਼ਾਦ ਵਜੋਂ ਲਿਆਉਂਦੇ ਹਨ ਜੋ ਕੇ ਪ੍ਰਸ਼ਾਦ ਦੇ ਤੋਰ ’ਤੇ ਵੰਡ ਦਿੱਤਾ ਜਾਂਦਾ ਹੈ।

ਲੋਕ ਬਾਬੇ ਦੀ ਕਰ ਰਹੇ ਸ਼ਲਾਘਾ
ਉੱਧਰ ਦੂਜੇ ਪਾਸੇ ਆਪਣਾ ਇਲਾਜ (Treatment) ਕਰਵਾਉਣ ਆਏ ਮਰੀਜ਼ਾਂ ਨੇ ਵੀ ਦੱਸਿਆ ਕਿ ਉਨ੍ਹਾਂ ਨੂੰ ਜੋ ਆਰਾਮ ਇੱਥੇ ਆ ਕੇ ਮਿਲਦਾ ਹੈ ਉਹ ਕਿਸੇ ਡਾਕਟਰ ਕੋਲੋਂ ਵੀ ਨਹੀਂ ਹੁੰਦਾ। ਲੋਕਾਂ ਨੇ ਕਿਹਾ ਕਿ ਉਹ ਬੀਤੇ ਕਈ ਦਹਾਕਿਆਂ ਤੋਂ ਇੱਥੇ ਆ ਕੇ ਇਲਾਜ ਕਰਵਾਉਂਦੇ ਰਹੇ ਹਨ। ਲੋਕਾਂ ਨੇ ਦੱਸਿਆ ਕਿ ਪਹਿਲੀ ਵਾਰ ਆ ਕੇ ਹੀ ਸਰੀਰ ਹਲਕਾ ਮਹਿਸੂਸ ਕਰਦਾ ਹੈ ਅਤੇ ਤਿੰਨ ਵਾਰ ’ਚ ਬਿਮਾਰੀ ਜੜ੍ਹੋਂ ਖ਼ਤਮ ਹੋ ਜਾਂਦੀ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਅਫ਼ਸਰ, ਨੌਜਵਾਨ ਲੜਕੀਆਂ, ਔਰਤਾਂ ਅਤੇ ਬਜ਼ੁਰਗ ਵੀ ਬਾਬੇ ਕੋਲ ਆਪਣੀ ਬੀਮਾਰੀ ਦੇ ਇਲਾਜ ਲਈ ਆਉਂਦੇ ਹਨ।
ਸੋ ਹਾਲਾਂਕਿ ਸਾਇੰਸ ਅਜਿਹੇ ਇਲਾਜ ਨੂੰ ਭਾਂਵੇਂ ਨਹੀਂ ਮੰਨਦੀ ਪਰ ਲੋਕਾਂ ਦਾ ਕਹਿਣਾ ਹੈ ਕਿ ਜਿੱਥੋਂ ਉਨ੍ਹਾਂ ਨੂੰ ਅਰਾਮ ਆਉਂਦਾ ਉਹ ਹੀ ਉਨ੍ਹਾਂ ਲਈ ਰੱਬ ਹੈ, ਭਾਵੇਂ ਕੁਝ ਪੜ੍ਹੇ ਲਿਖੇ ਲੋਕ ਇਸ ਨੂੰ ਅੰਧਵਿਸ਼ਵਾਸ ਵੀ ਕਹਿਣਗੇ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਜਿਥੇ ਸਾਇੰਸ ਖਤਮ (Science) ਹੁੰਦੀ ਹੈ ਉੱਥੋਂ ਹੀ ਕੁਦਰਤ ਸ਼ੁਰੂ ਹੁੰਦੀ ਹੈ।
ਇਹ ਵੀ ਪੜ੍ਹੋ: ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ-ਹਰਿਆਣਾ ਸਰਕਾਰ ਜ਼ਿੰਮੇਵਾਰ : ਸਿਸੋਦੀਆ