ਲੁਧਿਆਣਾ: ਲੁਧਿਆਣਾ 'ਚ ਲਗਾਤਾਰ ਤੇਂਦੂਆ ਦੇਖੇ ਜਾਣ ਮਗਰੋਂ ਲੋਕਾਂ 'ਚ ਦਸ਼ਿਹਤ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਮੁੜ ਦੇਵ ਨਗਰ 'ਚ ਇੱਕ ਫਾਰਮ ਹਾਊਸ ਨੇੜੇ ਤੇਂਦੂਆ ਵੇਖਿਆ ਗਿਆ। ਜਿਸ ਤੋਂ ਬਾਅਦ ਇਲਾਕੇ ਦੇ ਲੋਕ ਡਰੇ ਹੋਏ ਹਨ। ਸਰਪੰਚ ਵੱਲੋਂ ਕਈ ਵਾਰ ਮੰਦਿਰ ਤੋਂ ਅਨਾਉਂਸਮੈਂਟ ਵੀ ਕਰਵਾਈ ਗਈ ਹੈ ਕਿ ਲੋਕ ਆਪਣੇ ਛੋਟੇ ਬੱਚਿਆਂ ਨੂੰ ਘਰਾਂ ਦੇ ਅੰਦਰ ਹੀ ਰੱਖਣ ਕਿਉਂਕਿ ਖਤਰਾ ਹਾਲੇ ਵੀ ਟਲਿਆ ਨਹੀਂ ਹੈ। ਜਿਸ ਸ਼ਖਸ ਨੇ ਅੱਜ ਤੇਂਦੂਏ ਨੂੰ ਵੇਖਿਆ ਉਸ ਨੇ ਦੱਸਿਆ ਕਿ 7 ਫੁੱਟ ਤੋਂ ਉੱਚੀ ਕੰਧ ਤੋਂ ਛਾਲ ਮਾਰ ਕੇ ਉਹ ਫਾਰਮ ਹਾਊਸ ਦੇ ਅੰਦਰ ਚਲਾ ਗਿਆ। ਜਿਸ ਤੋਂ ਬਾਅਦ ਫਾਰਮ ਹਾਊਸ ਦੇ ਵਿੱਚ ਛੋਲੇ ਦੇ ਖੇਤਾਂ ਚੋਂ ਉਸ ਦੇ ਪੰਜਾਂ ਦੇ ਨਿਸ਼ਾਨ ਵੀ ਮਿਲੇ ਹਨ ਅਤੇ ਕੰਧ 'ਤੇ ਚੜਨ ਦੇ ਨਿਸ਼ਾਨ ਵੀ ਸਾਫ ਵੇਖੇ ਗਏ ਹਨ।
ਸਰਪੰਚ ਦਾ ਬਿਆਨ: ਦੇਵ ਨਗਰ ਦੇ ਸਰਪੰਚ ਕੌਰ ਚੰਦ ਨੇ ਦੱਸਿਆ ਕਿ ਅੱਜ ਸਵੇਰੇ ਹੀ ਉਹਨਾਂ ਨੂੰ ਰਮੇਸ਼ ਨੇ ਫੋਨ ਕਰਕੇ ਦੱਸਿਆ ਕਿ ਉਸ ਨੇ ਇਲਾਕੇ ਦੇ ਵਿੱਚ ਤੇਂਦੂਆ ਵੇਖਿਆ ਹੈ ਅਤੇ ਜਦੋਂ ਤੱਕ ਉਹ ਉਸ ਦੀ ਤਸਵੀਰ ਖਿੱਚਦਾ ਉਦੋਂ ਤੱਕ ਉਹ ਭੱਜ ਗਿਆ ਸੀ ਅਤੇ ਇੱਕ ਫਾਰਮ ਹਾਊਸ ਦੇ ਵਿੱਚ ਦਾਖਲ ਹੋ ਗਿਆ ਸੀ ।ਉਹਨਾਂ ਦੱਸਿਆ ਕਿ ਰਮੇਸ਼ ਟੈਂਟ ਦਾ ਕੰਮ ਕਰਦਾ ਹੈ ਸਵੇਰੇ ਉਹ ਕਿਸੇ ਕੰਮ 'ਤੇ ਹੀ ਜਾ ਰਿਹਾ ਸੀ। ਸਰਪੰਚ ਨੇ ਦੱਸਿਆ ਕਿ ਉਹਨਾਂ ਨੇ ਚੌਂਕੀ ਫੋਨ ਕਰਕੇ ਫੋਰੈਸਟ ਵਿਭਾਗ ਵਾਲਿਆਂ ਦਾ ਨੰਬਰ ਲਿਆ ਅਤੇ ਉਹਨਾਂ ਨੂੰ ਸੂਚਿਤ ਕੀਤਾ ਪਰ ਉਹ ਲਗਭਗ 12 ਵਜੇ ਦੇ ਕਰੀਬ ਮੌਕਾ ਵੇਖਣ ਲਈ ਪਹੁੰਚੇ ਪਰ ਉਦੋਂ ਉਨ੍ਹਾਂ ਨੂੰ ਸਿਰਫ਼ ਤੇਂਦੂਏ ਦੇ ਪੰਜੇ ਦੇ ਨਿਸ਼ਾਨ ਹੀ ਿਿਮਲੇ ਤੇਂਦੂਆ ਨਹੀਂ। ਸਰਪੰਚ ਨੇ ਕਿਹਾ ਕਿ ਉਸ ਤੋਂ ਬਾਅਦ ਅਸੀਂ ਇਲਾਕੇ ਦੇ ਵਿੱਚ ਮੰਦਿਰ 'ਚ ਅਨਾਉਂਸਮੈਂਟ ਕਰਵਾਈ ਹੈ ਕਿ ਲੋਕ ਸੁਚੇਤ ਰਹਿਣ । ਉਹਨਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੇ ਵਿੱਚ ਸਹਿਮ ਹੈ ਅਤੇ ਵਿਭਾਗ ਦੀ ਟੀਮ ਵੱਲੋਂ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਹਨਾਂ ਨੂੰ ਤੁਰੰਤ ਇਸ 'ਤੇ ਐਕਸ਼ਨ ਲੈਣ ਦੀ ਲੋੜ ਹੈ।
ਕਿਸ ਨੇ ਵੇਖਿਆ ਤੇਂਦੂਆ: ਤੇਂਦੂਆ ਵੇਖਣ ਵਾਲੇ ਰਮੇਸ਼ ਕੁਮਾਰ ਨੇ ਦੱਸਿਆ ਕਿ ਅੱਜ ਜਦੋਂ ਉਹ ਗੱਡੀ 'ਤੇ ਜਾ ਰਿਹਾ ਸੀ ਤਾਂ ਅਚਾਨਕ ਉਸ ਦੇ ਸਾਹਮਣੇ ਤੇਂਦੂਆ ਆ ਗਿਆ ਅਤੇ ਉਸਨੇ ਉਸ ਨੂੰ ਚੰਗੀ ਤਰ੍ਹਾਂ ਬ੍ਰੇਕ ਮਾਰ ਕੇ ਵੇਖਿਆ ।ਉਹ ਬਹੁਤ ਵੱਡਾ ਤੇਂਦੂਆ ਸੀ । ਉਨ੍ਹਾਂ ਦੱਸਿਆ ਕਿ ਫੋਨ ਦੀ ਬੈਟਰੀ ਨਾ ਹੋਣ ਕਰਕੇ ਜਦੋਂ ਤੱਕ ਉਹ ਫੋਨ ਕੱਢਦਾ ਉਦੋਂ ਤੱਕ ਉਹ ਭੱਜ ਗਿਆ ਸੀ ਅਤੇ ਉਸ ਤੋਂ ਬਾਅਦ ਨੇੜੇ ਬਣੇ ਇੱਕ ਫਾਰਮ ਹਾਊਸ ਤੋਂ ਉਸਦੇ ਪੰਜਾਂ ਦੇ ਨਿਸ਼ਾਨ ਵੀ ਮਿਲੇ ਹਨ। ਉਸ ਤੋਂ ਬਾਅਦ ਲੈਪਰਡ ਦੇ ਕੰਧ ਤੋਂ ਟੱਪਦੇ ਹੋਏ ਦੇ ਨਿਸ਼ਾਨ ਵੀ ਮਿਲੇ ਹਨ। ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਸਰਪੰਚ ਨੇ ਕਿਹਾ ਕਿ ਅਸੀਂ ਨੇੜੇ ਤੇੜੇ ਦੇ ਫਾਰਮ ਹਾਊਸ ਦੇ ਵਿੱਚ ਵੀ ਚੈੱਕ ਕੀਤਾ ਹੈ ਪਰ ਉਹ ਕਿਤੇ ਨਹੀਂ ਮਿਿਲਆ ਉਹਨਾਂ ਕਿਹਾ ਕਿ ਉਹ ਕਿਤੇ ਵੀ ਲੁਕਿਆ ਹੋ ਸਕਦਾ।