ਲੁਧਿਆਣਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਕਸਰ ਹੀ ਸੁਰਖ਼ੀਆਂ 'ਚ ਰਹਿੰਦਾ ਹੈ। ਹਾਲ ਹੀ ਵਿੱਚ ਆਏ ਉਸ ਦੇ ਨਵੇਂ ਗਾਣੇ ਸੰਜੂ ਨੇ ਸਿੱਧੂ ਮੂਸੇਆਲੇ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਹੁਣ ਲੁਧਿਆਣਾ ਦੇ ਵਕੀਲ ਭਾਈਚਾਰੇ ਵੱਲੋਂ ਵੀ ਸਿੱਧੂ ਮੂਸੇਵਾਲੇ ਨੂੰ ਲੀਗਲ ਨੋਟਿਸ ਭੇਜ ਕੇ 7 ਦਿਨਾਂ ਵਿੱਚ ਜਵਾਬ ਮੰਗਿਆ ਗਿਆ ਹੈ।
ਵਕੀਲ ਕਪਿਲ ਸਿੰਘ ਨੇ ਕਿਹਾ ਸਿੱਧੂ ਮੂਸੇ ਆਲੇ ਦੇ ਗਾਣੇ ਦੇ ਵਿੱਚ ਉਸ ਨੇ ਇੱਕ ਵਿਵਾਦਿਤ ਲਾਈਨ ਵਕੀਲਾਂ ਲਈ ਵਰਤੀ ਹੈ ਜਿਸ ਵਿੱਚ ਉਹ ਵਕੀਲਾਂ ਨੂੰ ਅਬਾ-ਤਬਾ ਬੋਲਣ ਦੀ ਗੱਲ ਕਰ ਰਿਹਾ ਹੈ ਜਿਸ ਕਰਕੇ ਵਕੀਲ ਭਾਈਚਾਰੇ ਦੇ ਵਿੱਚ ਨਿਰਾਸ਼ਾ ਹੈ।
ਉਨ੍ਹਾਂ ਕਿਹਾ ਕਿ ਮੁਸੇਵਾਲਾ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ ਅਤੇ 7 ਦਿਨ ਦੇ ਵਿੱਚ ਉਸ ਨੂੰ ਵਕੀਲ ਭਾਈਚਾਰੇ ਤੋਂ ਮੁਆਫ਼ੀ ਮੰਗਣ ਦੀ ਗੱਲ ਕਹੀ ਗਈ ਹੈ, ਅਤੇ ਜੇਕਰ ਉਸ ਨੇ ਮੁਆਫ਼ੀ ਨਾ ਮੰਗੀ ਤਾਂ ਉਸ ਖ਼ਿਲਾਫ਼ ਪੁਲਿਸ ਕੋਲ ਵੀ ਉਹ ਸ਼ਿਕਾਇਤ ਕਰ ਸਕਦੇ ਨੇ ਅਤੇ ਉਸ 'ਤੇ ਵਕੀਲ ਭਾਈਚਾਰਾ ਮਾਣ ਹਾਨੀ ਦਾ ਦਾਅਵਾ ਵੀ ਕਰ ਸਕਦੇ ਹਨ।