ਲੁਧਿਆਣਾ: ਬੀਤੇ ਦਿਨੀਂ ਲੋਕ ਸਭਾ ਚੋਣਾਂ ਦੇ ਐਲਾਨ ਹੋਣ ਤੋਂ ਬਾਅਦ ਦੇਸ਼ ਦੀ ਸਿਆਸਤ ਗਰਮਾ ਗਈ ਹੈ। ਇਸ ਦੌਰਾਨ ਰਾਜਨੀਤਿਕ ਪਾਰਟੀਆਂ ਨੇ ਵੋਟਰਾਂ ਨੂੰ ਲੁਭਾਉਣ ਲਈ ਨਵੇਂ ਹੱਥਕੰਡੇ ਵੀ ਅਪਣਾ ਰਹੇ ਹਨ। ਆਗ਼ਾਮੀ ਲੋਕ ਸਭਾ ਚੋਣਾਂ ਦੀ ਬਾਬਾਤ ਈਵੀਵੀ ਭਾਰਤ ਦੀ ਟੀਮ ਨੇ ਨੌਜਵਾਨਾਂ ਨਾਲ ਖ਼ਾਸ ਗੱਲਬਾਤ ਕੀਤੀ ਕਿ ਆਖ਼ਰ ਦੇਸ਼ ਦਾ ਨੌਜਵਾਨ ਕੀ ਚਾਹੁੰਦਾ ਹੈ, ਪੇਸ਼ ਹੈ ਖ਼ਾਸ ਰਿਪੋਰਟ,
ਨੌਜਵਾਨਾਂ ਦਾ ਕਹਿਣ ਹੈ ਕਿ ਸਰਕਾਰ ਨੂੰ ਸੂਬੇ ਨੂੰ ਇੰਡਸਟਰੀ ਲਾਉਣੀ ਚਾਹੀਦੀ ਹੈ ਤਾਂ ਜੋ ਇਸ ਨਾਲ ਰੁਜ਼ਗਾਰ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਸੂਬੇ ਦੀ ਸਰਕਾਰ ਤੇ ਵਾਅਦਾ ਖ਼ਿਲਾਫ਼ੀ ਦੇ ਦੋਸ਼ ਲਾਏ। ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰੁਜ਼ਗਾਰ ਚਾਹੀਦਾ ਹੈ ਉਹ ਸਮਾਰਟ ਫ਼ੋਨ ਆਪੇ ਹੀ ਖ਼ਰੀਦ ਲੈਣਗੇ।
ਨੌਜਵਾਨਾਂ ਕਿਹਾ ਸੂਬੇ ਵਿੱਚ ਸਿੱਖਿਆ ਪ੍ਰਣਾਲੀ ਦਾ ਮਾੜਾ ਹਾਲਾ ਹੈ। ਸੂਬੇ ਵਿੱਚ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ ਹੈ। ਰਾਜਨੀਤਿਕ ਪਾਰਟੀਆਂ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਵਰਤੋਂ ਕਰਦੀਆਂ ਹਨ।