ਲੁਧਿਆਣਾ: ਕੁਝ ਦਿਨ ਪਹਿਲਾਂ ਖਾਣੇ ’ਚ ਛਿਪਕਲੀ ਆਉਣ ਦੀ ਵੀਡੀਓ ਕਾਫ਼ੀ ਵਾਇਰਲ ਹੋਈ ਸੀ, ਜਿਸ ’ਤੇ ਹਰਕਤ ’ਚ ਆਉਂਦਿਆ ਸਿਹਤ ਵਿਭਾਗ ਵੱਲੋਂ ਬੀਤੇ ਦਿਨ ਪੀੜ੍ਹਤ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੁਕਾਨ ਦੇ ਬਾਹਰ ਨੋਟਿਸ ਚਿਪਕਾ ਦਿੱਤਾ। ਇਸ ਨੋਟਿਸ ਰਾਹੀਂ ਦੁਕਾਨਦਾਰ ਨੂੰ ਸੂਚਿਤ ਕੀਤਾ ਗਿਆ ਕਿ ਉਹ ਦੁਕਾਨ ਖੋਲਣ ਤੋਂ ਪਹਿਲਾ ਸਿਹਤ ਵਿਭਾਗ ਦੇ ਦਫ਼ਤਰ ਪਹੁੰਚੇ।
ਤੁਹਾਨੂੰ ਦੱਸ ਦਇਏ ਇਹ ਘਟਨਾ 29 ਮਈ ਨੂੰ ਸਾਮਣੇ ਆਈ ਸੀ, ਇਸ ਦੌਰਾਨ ਦੋ ਦਿਨ ਦਾ ਲੌਕਡਾਊਨ ਲੱਗਿਆ ਹੋਇਆ ਸੀ। ਮਿਲੀ ਜਾਣਕਾਰੀ ਮੁਤਾਬਿਕ ਦੁਕਾਨਦਾਰ ਅਜੇ ਤਕ ਫ਼ਰਾਰ ਦਸਿਆ ਜਾ ਰਿਹਾ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਖਾਣੇ ਨੂੰ ਖਾਣ ਉਪਰੰਤ ਪਰਿਵਾਰ ਦੇ 3 ਜੀਅ ਬੀਮਾਰ ਪੈ ਗਏ ਸਨ। ਹੋਰ ਤਾਂ ਹੋਰ ਇਸ ਤੋਂ ਬਾਅਦ ਪੀੜ੍ਹਤ ਪਰਿਵਾਰ ਵੱਲੋਂ ਛਿਪਕਲੀ ਵਾਲੇ ਖਾਣੇ ਦੀ ਵੀਡੀਓ ਵੀ ਵਾਈਰਲ ਕਰ ਦਿੱਤੀ ਗਈ ਸੀ। ਲੌਕ ਡਾਊਨ ਤੇ ਚੱਲਦਿਆਂ ਜ਼ਿਆਦਾਤਰ ਦੁਕਾਨਾਂ ਅਤੇ ਵਪਾਰ ਠੱਪ ਪਏ ਹਨ ਪਰ ਇਹੋ ਜਿਹੀਆਂ ਵੀਡੀਓ ਸਾਹਮਣੇ ਆਉਂਣ ਤੋਂ ਬਾਅਦ ਲੋਕ ਥੋੜ੍ਹੀ ਦੇਰ ਤਾਂ ਚੁਕੰਨੇ ਰਹਿੰਦੇ ਹਨ ਪਰ ਸਮਾਂ ਬੀਤਣ ਦੇ ਨਾਲ ਘਟਨਾ ਨੂੰ ਭੁਲਾ ਫੇਰ ਖਾਣੇ ਪ੍ਰਤੀ ਲਾਪਰਵਾਹੀ ਵਰਤਦੇ ਹਨ।
ਇਹ ਵੀ ਪੜ੍ਹੋ: Amritsar:ਦਿਨ ਦਿਹਾੜੇ ਨੌਜਵਾਨ ਉਤੇ ਤਲਵਾਰਾਂ ਨਾਲ ਹਮਲਾ, ਘਟਨਾ ਸੀਸੀਟੀਵੀ ਕੈਮਰੇ ’ਚ ਕੈਦ