ਲੁਧਿਆਣਾ:ਮਹਿੰਗਾਈ (Inflation) ਦਿਨੋ ਦਿਨ ਵੱਧਦੀ ਜਾ ਰਹੀ ਹੈ।ਪਿਛਲੇ ਪੰਦਰਾਂ ਦਿਨਾਂ ਵਿਚ ਗੈਸ ਦੀਆਂ ਕੀਮਤਾਂ ਵਿਚ 50 ਰੁਪਏ ਵਾਧਾ ਹੋਇਆ ਹੈ।ਲੋਕਾਂ ਦਾ ਕਹਿਣਾ ਪਹਿਲਾ ਪੈਟਰੋਲ, ਡੀਜ਼ਲ ਦੇ ਰੇਟ ਵਧੇ ਸਨ ਹੁਣ ਸਰ੍ਹੋ ਦੇ ਤੇਲ ਅਤੇ ਘੇਰਲੂ ਚੀਜਾਂ ਦੇ ਰੇਟ ਦਿਨੋ ਦਿਨ ਵੱਧਦੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕੋਰੋਨਾ (Corona) ਦੀ ਮਾਰ ਕਾਰਨ ਨੌਕਰੀਆ ਖਤਮ ਹੋ ਗਈਆ ਅਤੇ ਬਿਜਨਸ ਖਤਮ ਹੋ ਗਏ ਹਨ।ਹੁਣ ਦਿਨੋ ਦਿਨ ਵੱਧਦੀ ਮਹਿੰਗਾਈ ਕਾਰਨ ਘਰ ਦਾ ਗੁਜ਼ਾਰਾ ਕਰਨ ਔਖਾ ਹੈ।
ਇਸ ਮੌਕੇ ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵੱਧਦੀ ਮਹਿੰਗਾਈ ਨੂੰ ਰੋਕਿਆ ਜਾਵੇ ਤਾਂ ਅਸੀਂ ਆਪਣੇ ਘਰ ਦਾ ਗੁਜ਼ਾਰਾ ਕਰ ਸਕੀਏ।ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਮਾਰ ਕਾਰਨ ਆਮਦਨ ਦਾ ਸਾਧਨ ਘੱਟ ਗਏ ਹਨ ਪਰ ਮਹਿੰਗਾਈ ਵੱਧਣ ਕਾਰਨ ਰਾਸ਼ਨ ਲਿਆਉਣਾ ਵੀ ਔਖਾ ਹੋ ਚੁੱਕਾ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਆਉਣ ਵਾਲੀ ਹੈ।ਉਧਰੋ ਮਹਿੰਗਾਈ ਵੱਧ ਰਹੀ ਹੈ।ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਹਿੰਗਾਈ ਨੂੰ ਠੱਲ ਪਾਈ ਜਾਵੇ ਨਹੀਂ ਤਾਂ ਗਰੀਬ ਵਿਅਕਤੀ ਬਿਲਕੁੱਲ ਖਤਮ ਹੋ ਜਾਵੇਗਾ।