ETV Bharat / state

ਕੋਰਟ ਕੰਪਲੈਕਸ ਦੀ ਲਿਫਟ ’ਚ ਫਸੇ ਵਕੀਲ, ਕੰਧ ਤੋੜ ਕੇ ਕੱਢੇ ਬਾਹਰ - Ludhiana Court Complex

ਲੁਧਿਆਣਾ ਦੀ ਕੋਰਟ ਕੰਪਲੈਕਸ ਵਿੱਚ ਅਚਾਨਕ ਲਿਫਟ ਬੰਦ ਹੋ ਗਈ ਜਿਸ ਕਾਰਨ ਕਈ ਵਕੀਲ ਲਿਫਟ ਵਿੱਚ ਫਸ ਗਏ। ਕਰੀਬ ਦੋ ਘੰਟਿਆਂ ਦੀ ਮੁਸ਼ੱਕਤ ਬਾਅਦ ਵਕੀਲਾਂ ਨੂੰ ਕੰਧ ਤੋੜ ਕੇ ਬਾਹਰ ਕੱਢਿਆ ਗਿਆ ਹੈ।

ਲੁਧਿਆਣਾ ਦੀ ਕੋਰਟ ਕੰਪਲੈਕਸ ਦੀ ਲਿਫਟ ਅਚਾਨਕ ਖਰਾਬ ਹੋਣ ਕਾਰਨ ਕਈ ਵਕੀਲ ਵਿੱਚ ਫਸੇ

author img

By

Published : May 27, 2022, 8:37 PM IST

ਲੁਧਿਆਣਾ: ਜ਼ਿਲ੍ਹੇ ਦੇ ਕੋਰਟ ਕੰਪਲੈਕਸ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਕੁਝ ਵਕੀਲਾਂ ਦੇ ਲਿਫਟ ਵਿੱਚ ਫਸਣ ਦਾ ਪਤਾ ਲੱਗਾ। ਤਕਰੀਬਨ 3 ਵਜੇ ਦੇ ਕਰੀਬ ਵਕੀਲ ਕੋਰਟ ਕੰਪਲੈਕਸ ਦੀ ਲਿਫਟ ਵਿੱਚ ਅਚਾਨਕ ਲਿਫਟ ਬੰਦ ਹੋਣ ਕਾਰਨ ਫਸ ਗਏ।

ਪ੍ਰਸ਼ਾਸਨ ਨੂੰ ਪਤਾ ਲੱਗਣ ’ਤੇ ਮੌਕੇ ਉੱਤੇ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਵੀ ਸੂਚਿਤ ਕੀਤਾ ਗਿਆ ਤਾਂ ਜੋ ਕਿਸੇ ਤਰ੍ਹਾਂ ਦੀ ਅਣਹੋਣੀ ਨਾ ਵਾਪਰੇ। ਕਿਸੇ ਵੀ ਸੂਤਰ ਵਿੱਚ ਜਦੋਂ ਲਿਫਟ ਨਾ ਚੱਲੀ ਤਾਂ ਮੌਕੇ ਉੱਪਰ ਪਹੁੰਚੇ ਹੋਰ ਵਕੀਲਾਂ ਤੇ ਪ੍ਰਸ਼ਾਸਨਿਕ ਅਮਲੇ ਵੱਲੋਂ ਦੀਵਾਰ ਤੋੜ ਕੇ ਲਿਫਟ ਵਿਚ ਫਸੇ ਵਕੀਲਾਂ ਨੂੰ ਬਾਹਰ ਕੱਢਿਆ ਗਿਆ।

ਲੁਧਿਆਣਾ ਦੀ ਕੋਰਟ ਕੰਪਲੈਕਸ ਦੀ ਲਿਫਟ ਅਚਾਨਕ ਖਰਾਬ ਹੋਣ ਕਾਰਨ ਕਈ ਵਕੀਲ ਵਿੱਚ ਫਸੇ

ਇਸ ਮੌਕੇ ’ਤੇ ਬੋਲਦੇ ਹੋਏ ਲਿਫਟ ਵਿੱਚ ਫਸੇ ਵਕੀਲ ਨੇ ਦੱਸਿਆ ਕਿ 3 ਵਜੇ ਦੇ ਕਰੀਬ ਅਚਾਨਕ ਲਿਫਟ ਬੰਦ ਹੋਣ ਕਾਰਨ ਉਹ ਲਿਫ਼ਟ ਵਿੱਚ ਫਸ ਗਏ ਪਰ ਲਿਫ਼ਟ ਦੇ ਪੱਖੇ ਅਤੇ ਲਾਇਟਾਂ ਚਲਦੀਆਂ ਸਨ । ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਿਫਟ ਹੈਲਪਲਾਈਨ ਨੰਬਰ ਫੋਨ ਕੀਤਾ ਗਿਆ ਅਤੇ ਤਕਰੀਬਨ ਦੋ ਘੰਟੇ ਦੇ ਕਰੀਬ ਉਹ ਲਿਫਟ ਵਿੱਚ ਬੰਦ ਰਹੇ ।

ਉਨ੍ਹਾਂ ਨੇ ਕਿਹਾ ਕਿ ਸਾਰੇ ਵਕੀਲ ਠੀਕ ਠਾਕ ਹਨ। ਉੱਥੇ ਹੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਇਸ ਮੌਕੇ ’ਤੇ ਬੋਲਦੇ ਹੋਏ ਦੱਸਿਆ ਕਿ ਟੈਕਨੀਕਲ ਸਮੱਸਿਆ ਕਾਰਨ ਲਿਫ਼ਟ ਬੰਦ ਹੋ ਗਈ ਸੀ ਅਤੇ ਪੰਜ ਵਕੀਲ ਲਿਫਟ ਵਿੱਚ ਫਸ ਗਏ ਸਨ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਹੈ। ਇਸਦੇ ਨਾਲ ਹੀ ਇਸ ਮਾਮਲੇ ਵਿੱਚ ਉਨ੍ਹਾਂ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ ਅਤੇ ਜੋ ਵੀ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਮੁਹਾਲੀ ਅਦਾਲਤ ਨੇ ਵਿਜੇ ਸਿੰਗਲਾ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜਿਆ

ETV Bharat Logo

Copyright © 2025 Ushodaya Enterprises Pvt. Ltd., All Rights Reserved.