ਲੁਧਿਆਣਾ: ਸਿਵਲ ਹਸਪਤਾਲ ਵਿਚ ਬਲੱਡ ਬੈਂਕ ਦੇ ਬਾਹਰ ਕਈ ਘੰਟੇ ਤੜਫਦਾ ਰਿਹਾ ਲਵਾਰਿਸ , ਇਸ ਦੇ ਸਬੰਧ ਵਿਚ ਜਦੋਂ ਐਸ ਐਮ ਓ ਅਮਰਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਪਹਿਲਾਂ ਤਾਂ ਉਨ੍ਹਾਂ ਨੇ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਵੀਡੀਓ ਦਿਖਾਉਣ ਤੇ ਕਹਿੰਦੇ ਨਜ਼ਰ ਆਏ ਕੇ ਵੀਡੀਓ ਬਣਾਉਣ ਵਾਲਿਆਂ ਨੇ ਇਨਸਾਨੀਅਤ ਕਿਉਂ ਨਹੀਂ ਦਿਖਾਈ ।
ਇਹ ਵੀ ਕਿਹਾ ਕਿ ਜਦੋਂ ਹਸਪਤਾਲ ਦੇ ਸਟਾਫ ਨੂੰ ਜਾਣਕਾਰੀ ਮਿਲੀ ਤਾਂ ਤੁਰੰਤ ਇਲਾਜ ਸ਼ੁਰੂ ਕੀਤਾ ਗਿਆ। ਉਨ੍ਹਾ ਕਿਹਾ ਕਿ ਇਨਸਾਨੀਅਤ ਦੇ ਨਾਤੇ ਹਰ ਇਕ ਵਿਅਕਤੀ ਦਾ ਫਰਜ਼ ਬਣਦਾ ਹੈ। ਕਿ ਜੇਕਰ ਕੋਈ ਵਿਅਕਤੀ ਤੜਫ ਰਿਹਾ ਹੈ ਤਾਂ ਉਸ ਦੀ ਮਦਦ ਕੀਤੀ ਜਾਵੇ।