ਲੁਧਿਆਣਾ: ਰੈੱਡ ਕਰਾਸ ਵਿਖੇ ਆਕਸੀਜਨ ਕੰਨਸਟ੍ਰੇਟਰ ਬੈਂਕ ਦੀ ਸ਼ੁਰੂਆਤ ਕੀਤੀ ਗਈ, ਜਿਥੇ 25 ਆਕਸੀਜਨ ਕੰਨਸਟ੍ਰੇਟਰ ਰੱਖੇ ਗਏ ਹਨ। ਇਹ ਕੰਨਸਟ੍ਰੇਟਰ ਕੋਰੋਨਾ ਕਾਰਨ ਜਿਹੜੇ ਮਰੀਜ਼ ਸਾਹ ਸੰਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਮਰੀਜ਼ਾਂ ਲਈ ਕਿਰਾਏ ’ਤੇ ਦਿੱਤੇ ਜਾਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੋਰੋਨਾ ਦੇ ਕਿਸੇ ਵੀ ਮਰੀਜ਼ ਦੀ ਆਕਸੀਜਨ ਦੀ ਘਾਟ ਕਾਰਨ ਮੌਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਆਕਸੀਜਨ ਦੀ ਕਮੀ ਨਹੀਂ ਆਉਣ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਮਰੀਜ਼ਾਂ ਨੂੰ ਠੀਕ ਹੋਣ ਤੋਂ ਉਪਰੰਤ ਵੀ ਕਾਫ਼ੀ ਸਮਾਂ ਆਕਸੀਜਨ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ। ਆਕਸੀਜਨ ਦੀ ਇਸ ਕਮੀ ਨੂੰ ਪੂਰਾ ਕਰਨ ਲਈ ਇਸ ਆਕਸੀਜਨ ਕਨਸਟ੍ਰੇਕਟਰ ਬੈਂਕ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਖ਼ਾਸ ਸ਼ਹਿਰਾਂ ਜਿਵੇਂ ਖੰਨਾ, ਜਗਰਾਂਓ, ਰਾੜਾ ਸਾਹਿਬ ਵਿਖੇ ਵੀ ਆਕਸੀਜਨ ਕੰਨਸਟ੍ਰੇਟਰ ਦਾ ਇੰਤਜ਼ਾਮ ਕੀਤਾ ਗਿਆ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਸਰਕਾਰੀ ਹਸਪਤਾਲਾਂ ਚ 81 ਆਕਸੀਜਨ ਕੰਨਸਟ੍ਰੇਟਰ ਹਨ। ਜਦਕਿ 25 ਆਕਸੀਜਨ ਕੰਸਟੈਕਟਰ ਇੱਕ ਐੱਨਜੀਓ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਡੋਨੇਟ ਕੀਤੇ ਗਏ ਸਨ ਅਤੇ ਇਨ੍ਹਾਂ ਦਾ ਪ੍ਰਬੰਧ ਇੱਥੇ ਕੀਤਾ ਗਿਆ ਹੈ ਅਤੇ 200 ਰੁਪਏ ਰੋਜਾਨਾ ਦੇ ਘੱਟੋ ਘੱਟ ਕਿਰਾਏ ’ਤੇ ਮੁਹੱਈਆ ਹੋਣਗੇ।
ਇਹ ਵੀ ਪੜ੍ਹੋ: ਕਿਸਾਨਾਂ ’ਤੇ ਹੋਏ ਲਾਠੀਚਾਰਜ ਲਈ ਚੜੂਨੀ ਨੇ ਮੁੱਖ ਮੰਤਰੀ ਖੱਟਰ ਨੂੰ ਠਹਿਰਾਇਆ ਦੋਸ਼ੀ