ਲੁਧਿਆਣਾ: ਵਿਸ਼ਵ ਵਿੱਚ ਭਾਰਤ ਸਾਈਕਲ ਇੰਡਸਟਰੀ ਦੇ ਖੇਤਰ ਦੇ ਵਿੱਚ ਦੂਜੇ ਨੰਬਰ ’ਤੇ ਹੈ ਅਤੇ ਅਜਿਹੇ ’ਚ ਭਾਰਤ ਵਿੱਚ ਵਧ ਰਹੀਆਂ ਲਗਾਤਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਮੱਦੇਨਜ਼ਰ ਹੁਣ ਲੁਧਿਆਣਾ ਦੀ ਸਾਈਕਲ ਇੰਡਸਟਰੀ ਵੱਲੋਂ ਇਲੈਕਟ੍ਰੋਨਿਕ ਸਾਈਕਲ ਨੂੰ ਪ੍ਰਫੁਲਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਦੇ ਮੱਦੇਨਜ਼ਰ ਏਵਨ ਸਾਈਕਲ ਵੱਲੋਂ ਨਵੇਂ ਮਾਡਲ ਲਾਂਚ ਕੀਤੇ ਗਏ ਹਨ। ਲੁਧਿਆਣਾ ਦੀ ਸਾਈਕਲ ਇੰਡਸਟਰੀ ਕੋਰੋਨਾ ਕਾਲ ਦੇ ਦੌਰਾਨ ਵੀ ਲਗਾਤਾਰ ਪ੍ਰਫੁੱਲਿਤ ਹੁੰਦੀ ਰਹੀ। ਲੁਧਿਆਣਾ ਦੇ ਵਿੱਚ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਇਲੈਕਟ੍ਰੋਨਿਕ ਸਾਈਕਲ ਨਾ ਸਿਰਫ ਫਿਊਲ ਨੂੰ ਬਚਾਏਗੀ ਸਗੋਂ ਲੁਧਿਆਣਾ ਦੀ ਇੰਡਸਟਰੀ ਨੂੰ ਵੀ ਵੱਧ ਪ੍ਰਫੁੱਲਤ ਕਰੇਗੀ ਅਤੇ ਰੁਜ਼ਗਾਰ ਦੇ ਮੌਕੇ ਵੀ ਬਣਾਏਗੀ।
ਇਹ ਵੀ ਪੜੋ: ਐਡੀਡਾਸ ਸ਼ੋਅਰੂਮ ’ਤੇ ਬੋਲਿਆ ਧਾਵਾ, ਬੂਟਾਂ ਸਮੇਤ ਨਕਦੀ ਹੋਈ ਚੋਰੀ
ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਦੇ ਪ੍ਰਧਾਨ ਡੀ.ਐੱਸ. ਚਾਵਲਾ ਨੇ ਸਾਡੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਲੁਧਿਆਣਾ ਦੇ ਵਿੱਚ ਇਲੈਕਟ੍ਰੋਨਿਕ ਸਾਈਕਲ ਬਣਾਉਣ ਦਾ ਭਵਿੱਖ ਕਾਫ਼ੀ ਸੁਨਹਿਰਾ ਵਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਇਸ ਵਿੱਚ ਸਰਕਾਰਾਂ ਨੂੰ ਵੀ ਇੰਡਸਟਰੀ ਦੀ ਮੱਦਦ ਕਰਨੀ ਚਾਹੀਦੀ ਹੈ, ਇਲੈਕਟ੍ਰੋਨਿਕ ਸਾਈਕਲ ਨੇ ਖੇਤਰ ਦੇ ਵਿੱਚ ਲੁਧਿਆਣਾ ਦੀਆਂ ਕਈ ਵੱਡੀਆਂ ਕੰਪਨੀਆਂ ਸ਼ਲਾਘਾਯੋਗ ਕੰਮ ਕਰ ਰਹੀਆਂ ਨੇ ਕੇਸ ਨਾਲ ਨਾ ਸਿਰਫ਼ ਪੈਟਰੋਲ ਦੀ ਖਪਤ ਘਟੇਗੀ ਸਗੋਂ ਲੋਕਾਂ ਨੂੰ ਸਸਤਾ ਸਾਧਨ ਵੀ ਮਿਲੇਗਾ ਸੜਕਾਂ ਤੇ ਟ੍ਰੈਫਿਕ ਘਟੇਗਾ ਅਤੇ ਪਲੂਸ਼ਨ ਤੋਂ ਵੀ ਲੁਧਿਆਣਾ ਵਾਸੀਆਂ ਨੂੰ ਰਾਹਤ ਮਿਲੇਗੀ।
ਇਹ ਵੀ ਪੜੋ: ਕੈਪਟਨ ਨੇ ਮੁਹਾਲੀ ਦੇ ਸਿਵਲ ਹਸਪਤਾਲ 'ਚ ਲਈ ਐਂਟੀ ਕੋਰੋਨਾ ਡੋਜ਼
ਉੱਧਰ ਦੂਜੇ ਪਾਸੇ ਏਵਨ ਸਾਈਕਲ ਦੇ ਮੈਨੇਜਿੰਗ ਡਾਇਰੈਕਟਰ ਓਂਕਾਰ ਸਿੰਘ ਪਾਹਵਾ ਨੇ ਕਿਹਾ ਕਿ ਏਵਨ ਵੱਲੋਂ ਬਾਜ਼ਾਰ ਦੇ ਵਿੱਚ ਨਵੇਂ ਇਲੈਕਟ੍ਰੋਨਿਕ ਸਾਈਕਲ ਉਤਾਰੇ ਗਏ ਨੇ ਜਿਸ ਵਿੱਚ ਪੈਡਲਿੰਗ ਦੀ ਵੀ ਆਪਸ਼ਨ ਹੈ ਅਤੇ ਇਸ ਨਾਲ ਲੋਕਾਂ ਨੂੰ ਮਹਿੰਗੇ ਪੈਟਰੋਲ ਡੀਜ਼ਲ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਨਵੇਂ ਈ ਸਾਈਕਲ ਵਿਚ ਲਿਥੀਅਮ ਬੈਟਰੀ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ 25-30 ਕਿਲੋਮੀਟਰ ਦਾ ਸਫ਼ਰ ਆਸਾਨੀ ਨਾਲ ਤੈਅ ਕਰ ਸਕਦੀ ਹੈ, ਇਸ ਤੋਂ ਇਲਾਵਾ 25 ਕਿਲੋਮੀਟਰ ਦੀ ਰਫ਼ਤਾਰ ਨਾਲ ਇਹ ਚੱਲੇਗੀ ਉਨ੍ਹਾਂ ਕਿਹਾ ਕਿ ਇਹ ਇਕ ਚੰਗਾ ਬਦਲ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ।