ਖੰਨਾ : ਦੋਰਾਹਾ 'ਚ ਬੀਤੀ ਦੇਰ ਰਾਤ ਇੱਕ ਕਾਰ ਨਹਿਰ 'ਚ ਡਿੱਗ ਗਈ। ਹਾਦਸੇ ਦਾ ਪਤਾ ਲੱਗਦਿਆਂ ਹੀ ਸਥਾਨਕ ਲੋਕ ਮੌਕੇ 'ਤੇ ਮਦਦ ਲਈ ਪਹੁੰਚੇ। ਹਾਲਾਂਕਿ ਰਾਹਗੀਰਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਕਾਰ ਨੂੰ ਨਹਿਰ ਚੋਂ ਬਾਹਰ ਕੱਢ ਲਿਆ,ਪਰ ਕਾਰ ਸਵਾਰ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਾ। ਉਸਦੀ ਭਾਲ ਕੀਤੀ ਜਾ ਰਹੀ ਹੈ। ਮੌਕੇ 'ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਕਾਰ ਸਵਾਰਾਂ ਦਾ ਕੋਈ ਪਤਾ ਨਹੀਂ ਲੱਗਿਆ। ਪਰ ਕਾਰ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਜਰੂਰ ਮਿਲੀਆਂ ਹਨ। ਜਿਸ ਕਾਰਨ ਸ਼ੱਕ ਹੈ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਕਰਕੇ ਹਾਦਸਾ ਵਾਪਰਿਆ।
ਗੱਡੀ 'ਚ ਮਿਲੀਆਂ ਸ਼ਰਾਬ ਦੀਆਂ ਬੋਤਲਾਂ : ਜਾਣਕਾਰੀ ਅਨੁਸਾਰ ਰਾਤ ਕਰੀਬ 12 ਵਜੇ ਦੋਰਾਹਾ ਨਹਿਰ ਕੋਲੋਂ ਲੰਘ ਰਹੇ ਇੱਕ ਵਿਅਕਤੀ ਨੇ ਨਹਿਰ ਦੇ ਅੰਦਰ ਕਾਰ ਡਿੱਗੀ ਦੇਖੀ ਜਿਸਦੀਆਂ ਲਾਈਟਾਂ ਚੱਲ ਰਹੀਆਂ ਸੀ। ਉਸਨੇ ਰੌਲਾ ਪਾਇਆ ਤਾਂ ਗੋਤਾਖੋਰ ਵੀ ਆ ਗਏ ਅਤੇ ਕੁੱਝ ਹੋਰ ਰਾਹਗੀਰ ਓਥੇ ਰੁਕੇ। ਮੌਕੇ 'ਤੇ ਪੁਲਿਸ ਨੂੰ ਵੀ ਬੁਲਾਇਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਖ਼ਦਸਾ ਹੈ ਕਿ ਕਾਰ ਸਵਾਰ ਵਿਅਕਤੀ ਨਹਿਰ 'ਚ ਰੁੜ ਗਿਆ। ਜਿਸ ਕਾਰਨ ਗੋਤਾਖੋਰਾਂ ਦੀ ਮਦਦ ਨਾਲ ਭਾਲ ਕੀਤੀ ਜਾ ਰਹੀ ਹੈ।
- Sukhbir Badal On CM Mann: ਸੁਖਬੀਰ ਬਾਦਲ ਤੇ ਭਗਵੰਤ ਮਾਨ ਵਿੱਚ ਛਿੜੀ ਟਵਿਟਰ ਵਾਰ, ਹੁਣ ਬਾਦਲ ਨੇ ਕਿਹਾ- "ਬੌਖਲਾਹਟ ਵਾਲੇ ਨੂੰ ਗੁੱਸਾ ਆ ਹੀ ਜਾਂਦਾ"
- ਮੀਟਿੰਗ 'ਚ ਪਹੁੰਚੇ ਐਸਜੀਪੀਸੀ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ- ਸਿਰਫ਼ ਸ਼੍ਰੋਮਣੀ ਕਮੇਟੀ ਕੋਲ ਨਹੀਂ ਹੋਣਾ ਚਾਹੀਦਾ ਜਥੇਦਾਰ ਬਣਾਉਣ ਦਾ ਅਧਿਕਾਰ
- Sri Akal Takhat Sahib Jathedar: ਗਿਆਨੀ ਰਘਬੀਰ ਸਿੰਘ ਹੋਣਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਮੀਟਿੰਗ ਦੌਰਾਨ ਲੱਗੀ ਮੋਹਰ
ਪੁਲਿਸ ਨੇ ਦੱਸਿਆ ਮਾਮਲਾ ਹੈ ਗੁੰਝਲਦਾਰ : ਮੌਕੇ 'ਤੇ ਬਚਾਅ ਕਾਰਜ ਵਿਚ ਲੱਗੇ ਵਿਅਕਤੀ ਨੇ ਦੱਸਿਆ ਕਿ ਮੇਰੇ ਸਾਹਮਣੇ ਇਹ ਸਾਰੀ ਘਟਨਾ ਹੋਈ। ਉਸਨੇ ਦੱਸਿਆ ਕਿ ਕਾਰ ਦੇ ਨਹਿਰ 'ਚ ਡਿੱਗਣ ਮਗਰੋਂ ਇੱਕ ਵਿਅਕਤੀ ਸ਼ੀਸ਼ੇ ਚੋਂ ਬਾਹਰ ਨਿਕਲ ਕੇ ਚੀਕਾਂ ਮਾਰਨ ਲੱਗਾ ਅਤੇ ਪੁਲ ਵੱਲ ਨੂੰ ਭੱਜ ਗਿਆ। ਦੂਜੇ ਵਿਅਕਤੀ ਦਾ ਕੁਝ ਪਤਾ ਨਹੀਂ ਲੱਗਿਆ। ਉਸ ਨੇ ਦੱਸਿਆ ਕਿ ਗੱਡੀ ਵਿਚ ਇੱਕ ਆਧਾਰ ਕਾਰਡ ਦੀ ਕਾਪੀ ਮਿਲੀ ਹੈ ਜੋ ਕਿ ਲੁਧਿਆਣਾ ਦੀ ਇੱਕ ਔਰਤ ਦਾ ਹੈ। ਉਥੇ ਹੀ ਜਦ ਪੁਲਿਸ ਨੇ ਉਸ 'ਤੇ ਸੰਪਰਕ ਕੀਤਾ ਤਾਂ ਜਵਾਬ ਮਿਲਿਆ ਕਿ ਇਹ ਗੱਡੀ ਓਹਨਾਂ ਨੇ ਵੇਚੀ ਹੋਈ ਹੈ। ਇਹ ਗੱਡੀ ਤੀਜੀ ਜਗ੍ਹਾ ਵਿਕੀ ਹੋਈ ਹੈ। ਜਾਂਚ 'ਚ ਜੁਟੀ ਪੁਲਿਸ ਨੇ ਕਿਹਾ ਕਿ ਮਾਮਲਾ ਉਲਝਿਆ ਹੋਇਆ ਹੈ, ਪੂਰਨ ਤੌਰ 'ਤੇ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਤੱਥ ਸਾਹਮਣੇ ਆਏ, ਉਸ ਹਿਸਾਬ ਨਾਲ ਬਣਦੀ ਕਰਵਾਇਆ ਅਮਲ ਵਿਚ ਲਿਆਉਂਦੀ ਜਾਵੇਗੀ।