ਲੁਧਿਆਣਾ: ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਡਾਬਾ ਵਿੱਚ ਇੱਕ ਵੱਖਰੀ ਤਸਵੀਰ ਉਦੋਂ ਵੇਖਣ ਨੂੰ ਮਿਲੀ ਜਦੋਂ ਪੁਲਿਸ ਮੁਲਾਜ਼ਮ ਬਿਨਾਂ ਬਿਜਲੀ ਤੋਂ ਕੰਮ ਕਰਦੇ ਵਿਖਾਈ ਦਿੱਤੇ। ਪੁਲਿਸ ਸਟੇਸ਼ਨ ਦੇ ਵਿੱਚ ਘੁੱਪ ਹਨੇਰਾ ਛਾਇਆ ਹੋਇਆ ਸੀ ਅਤੇ ਇਸ ਦੌਰਾਨ ਮੋਮਬੱਤੀਆਂ ਜਲਾ ਕੇ ਜਾਂ ਮੋਬਾਇਲ ਦੀ ਲਾਈਟ ਦੀ ਵਰਤੋਂ ਕਰਕੇ ਪੁਲਿਸ ਮੁਲਾਜ਼ਮ ਕੰਮ ਕਰਦੇ ਵਿਖਾਈ ਦਿੱਤੇ।
ਇਸ ਦੌਰਾਨ ਗੱਲਬਾਤ ਕਰਦਿਆਂ ਪੁਲਿਸ ਸਟੇਸ਼ਨ ਡਾਬਾ ਦੇ ਏ ਐਸ ਆਈ ਨੇ ਦੱਸਿਆ ਕਿ ਬਿਜਲੀ ਗੁੱਲ ਹੈ ਅਤੇ ਐਸ ਐਚ ਓ ਵੱਲੋਂ ਬਿਜਲੀ ਵਿਭਾਗ ਨੂੰ ਤੁਰੰਤ ਬਿਜਲੀ ਠੀਕ ਕਰਨ ਸਬੰਧੀ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੁਪਹਿਰ ਵੇਲੇ ਚਲੀ ਗਈ ਸੀ ਅਤੇ ਇਸ ਸਬੰਧੀ ਥਾਣੇ ਦੇ ਐਸ ਐਚ ਓ ਨੇ ਬਿਜਲੀ ਦਫਤਰ ’ਚ ਸ਼ਿਕਾਇਤ ਵੀ ਕੀਤੀ ਹੈ ਜਲਦ ਬਿਜਲੀ ਆ ਜਾਵੇਗੀ।
ਹਲਾਂਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਬਿਜਲੀ ਬਿੱਲ ਨਾ ਜਮ੍ਹਾਂ ਕਰਵਉਣ ਕਰਕੇ ਕੱਟੀ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਤਾਂ ਪਤਾ ਨਹੀਂ ਪਰ ਬਿਜਲੀ ਗੁੱਲ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਫੇਰਬਦਲ ਦੇ ਚੱਲਦੇ ਉਹ ਨਵੇਂ ਥਾਣੇ ਵਿੱਚ ਤਾਇਨਾਤ ਹੋਏ ਜਿਸ ਦੇ ਚੱਲਦੇ ਉਨ੍ਹਾਂ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਬਿਜਲੀ ਜਾਣ ਕਾਰਨ ਸਮੱਸਿਆ ਦਾ ਸਾਹਮਣਾ ਜ਼ਰੂਰ ਕਰਨ ਪੈ ਰਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਲਦ ਹੀ ਇਸ ਮਸਲੇ ਦਾ ਹੱਲ ਹੋ ਜਾਵੇਗਾ।
ਇਹ ਵੀ ਪੜ੍ਹੋ: ਕੋਰਟ ਕੰਪਲੈਕਸ ਦੀ ਲਿਫਟ ’ਚ ਫਸੇ ਵਕੀਲ, ਕੰਧ ਤੋੜ ਕੇ ਕੱਢੇ ਬਾਹਰ