ETV Bharat / state

ਜਾਣੋ, ਪੰਜਾਬ 'ਚ ਬਣੇ ਤੀਜੇ ਮੋਰਚੇ ਦੀ ਰਣਨੀਤੀ - ਸੁਖਪਾਲ ਖਹਿਰਾ

ਪੰਜਾਬ 'ਚ ਬਣੇ ਤੀਜੇ ਮੋਰਚੇ ਨੇ ਕਿਹਾ ਮੁਫ਼ਤਖੋਰੀ ਰਾਜਨੀਤੀ, ਰਵਾਇਤੀ ਪਾਰਟੀਆਂ ਤੋਂ ਪੰਜਾਬ ਨੂੰ ਆਜ਼ਾਦ ਕਰਾਉਣਾ ਹੈ, ਤੀਜੀ ਪਾਰਟੀ ਦੀ ਰਣਨੀਤੀ ਦਾ ਐਲਾਨ ਜਲਦ ਹੀ ਕਰਨਗੇ।

ਜਾਣੋ, ਪੰਜਾਬ 'ਚ ਬਣੇ ਤੀਜੇ ਮੋਰਚੇ ਦੀ ਰਣਨੀਤੀ
ਜਾਣੋ, ਪੰਜਾਬ 'ਚ ਬਣੇ ਤੀਜੇ ਮੋਰਚੇ ਦੀ ਰਣਨੀਤੀ
author img

By

Published : Aug 16, 2021, 5:48 PM IST

ਲੁਧਿਆਣਾ: ਪੰਜਾਬ ਦੇ ਵਿੱਚ ਤੀਜੇ ਮੋਰਚੇ ਦਾ ਗਠਨ ਕਰ ਦਿੱਤਾ ਗਿਆ ਹੈ। ਜਿਸ ਵਿੱਚ ਅਕਾਲੀ ਦਲ ਸੰਯੁਕਤ, ਆਜ਼ਾਦ ਸਮਾਜ ਪਾਰਟੀ ਭੀਮ ਆਰਮੀ ਜਨਤਾ ਦਲ ਯੂਨਾਈਟਡ ਜਨਤਾ ਦਲ ਸੈਕੁਲਰ ਆਦਿ ਪਾਰਟੀਆਂ ਸ਼ਾਮਲ ਹਨ। ਹੁਣ ਤੀਜਾ ਫਰੰਟ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਤੋਂ ਪੰਜਾਬੀਆਂ ਨੂੰ ਆਜ਼ਾਦ ਕਰਵਾਉਣ ਦੇ ਦਾਅਵੇ ਕਰ ਰਿਹਾ ਹੈ। ਹਾਲਾਂਕਿ ਵਿਧਾਨ ਸਭਾ ਚੋਣਾਂ ਦੌਰਾਨ ਹਰ ਵਾਰ ਤੀਜਾ ਮੋਰਚਾ ਬਣਦਾ ਹੈ। ਪਰ ਜ਼ਿਆਦਾਤਰ ਚੋਣਾਂ ਵਿੱਚ ਫੇਲ੍ਹ ਹੀ ਸਾਬਿਤ ਹੁੰਦਾ ਹੈ। ਕਿਉਂਕਿ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਲੜਾਈ ਰਹਿੰਦੀ ਹੈ। ਪਿਛਲੀ ਵਾਰ ਵੀ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਤੀਜਾ ਮੋਰਚਾ ਬਣਾਉਣ ਤੁਰੇ ਸਨ। ਪਰ ਆਪਸੀ ਟਸਲਬਾਜੀ ਅੰਦਰ ਤੀਜਾ ਮੋਰਚਾ ਕਾਮਯਾਬ ਨਹੀਂ ਹੋ ਸਕਿਆ।

ਤੀਜੇ ਮੋਰਚੇ ਦੇ ਮੁੱਖ ਆਗੂ ਅਤੇ ਆਜ਼ਾਦ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ ਨਾਲ ਸਾਡੀ ਟੀਮ ਵਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਉਹ ਮੁਫ਼ਤਖੋਰੀ ਦੀ ਰਾਜਨੀਤੀ ਨਹੀਂ ਕਰਨਗੇ। ਸਗੋਂ ਅਸਲ ਪੰਜਾਬ ਦੇ ਮੁੱਦਿਆਂ 'ਤੇ ਹੀ ਚੋਣਾਂ ਲੜਾਂਗੇ। ਸਿਆਸੀ ਪਾਰਟੀਆਂ ਜੋ ਮੁਫ਼ਤ ਸਸਤੀ ਬਿਜਲੀ ਦੇਣ ਦੇ ਦਾਅਵੇ ਕਰ ਰਹੀਆਂ ਹਨ। ਉਹ ਸ਼ਾਇਦ ਪੰਜਾਬ ਦੇ ਆਰਥਿਕ ਹਾਲਾਤਾਂ ਤੋਂ ਵਾਕਿਫ ਨਹੀਂ ਹਨ, ਕਿ ਪੰਜਾਬ ਦੇ ਸਿਰ ਕਿੰਨ੍ਹਾਂ ਕਰਜ਼ਾ ਹੈ।

ਜਾਣੋ, ਪੰਜਾਬ 'ਚ ਬਣੇ ਤੀਜੇ ਮੋਰਚੇ ਦੀ ਰਣਨੀਤੀ

ਪਰ ਇਸਦੇ ਬਾਵਜੂਦ ਅਜਿਹੀ ਬਿਆਨਬਾਜ਼ੀ ਨਾਲ ਪੰਜਾਬੀਆਂ ਦਾ ਭਲਾ ਨਹੀਂ ਹੋਣ ਵਾਲਾ ਹੈ। ਇਸ ਵਾਰ ਮੁੱਦੇ ਪੰਜਾਬ ਦੇ ਹੀ ਹੋਣਗੇ ਅਤੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਉਨ੍ਹਾਂ ਦੇ ਅੰਦਰ ਹੋਈ ਖਾਨਾਜੰਗੀ ਨਹੀਂ, ਕਿਉਂਕਿ ਸਰਬਸੰਮਤੀ ਦੇ ਨਾਲ ਮੁੱਖ ਮੰਤਰੀ ਚਿਹਰਾ ਜਲਦ ਹੀ ਐਲਾਨਿਆ ਜਾਵੇਗਾ। ਜੋ ਪੰਜਾਬ ਦਾ ਹੀ ਹੋਵੇਗਾ ਅਤੇ ਪੰਜਾਬੀਆਂ ਦੇ ਭਲੇ ਲਈ ਕੰਮ ਕਰੇਗਾ। ਪੰਜਾਬ ਦੀਆਂ ਰਵਾਇਤੀ ਪਾਰਟੀਆਂ ਇੱਕ ਦੂਜੇ ਨਾਲ ਮਿਲੀਆਂ ਹੋਈਆਂ ਹਨ। ਉਹ ਨਹੀਂ ਚਾਹੁੰਦੀਆਂ ਕਿ ਪੰਜਾਬ ਵਿੱਚ ਤੀਜਾ ਮੋਰਚਾ ਪੰਜਾਬੀਆਂ ਦਾ ਵੀ ਭਲਾ ਕਰੇ। ਜਿਸ ਕਰਕੇ ਹੁਣ ਪੰਜਾਬੀ ਤੀਜੇ ਮੋਰਚੇ ਨੂੰ ਬਦਲ ਦੇ ਰੂਪ 'ਚ ਰਹਿਣਗੇ ਅਤੇ ਵਿਧਾਨਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਭਰਪੂਰ ਸਮੱਰਥਨ ਦੇਣਗੇ।

ਇਹ ਵੀ ਪੜ੍ਹੋ:- ਜਗਬੀਰ ਸਿੰਘ ਬਰਾੜ ਅਕਾਲੀ ਦਲ ‘ਚ ਹੋਣਗੇ ਸ਼ਾਮਲ

ETV Bharat Logo

Copyright © 2024 Ushodaya Enterprises Pvt. Ltd., All Rights Reserved.