ਲੁਧਿਆਣਾ: ਖੇਤੀ ਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ 15-16 ਮਾਰਚ ਨੂੰ ਕਿਸਾਨ ਮੇਲਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਮੇਲੇ ਵਿੱਚ ਦੂਰੋਂ-ਨੇੜਿਓ ਹਜ਼ਾਰਾਂ ਕਿਸਾਨਾਂ ਦੇ ਇਸ ਮੇਲੇ 'ਤੇ ਪੁੱਜਣ ਦੀ ਉਮੀਦ ਹੈ।
ਇਸ ਸਬੰਧੀ ਯੂਨੀਵਰਸਿਟੀ ਪ੍ਰੋਫ਼ੈਸਰ ਡਾਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਮੇਲੇ ਵਿੱਚ ਕਿਸਾਨਾਂ ਨੂੰ ਨਵੀਆਂ ਤਕਨੀਕਾ ਬਾਰੇ ਜਾਣਕਾਰੀ ਦੱਸਿਆ ਜਾਵੇਗਾ। ਇਸ ਦੇ ਨਾਲ ਹੀ ਕਿਸਾਨਾਂ ਨੂੰ ਖੇਤੀ ਬਾੜੀ ਲਈ ਵਰਤੇ ਜਾਣ ਵਾਲੇ ਨਵੇਂ ਸੰਦਾ ਦੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਨਵੇਂ ਬੀਜ਼ ਵੀ ਮੁਹਈਆ ਕਰਵਾਏ ਜਾਣਗੇ।
ਡਾ.ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਮੇਲੇ ਦਾ ਉਦੇਸ਼ ਜਿਣਸਾ ਤੋਂ ਉਤਪਾਦ ਵਧਾਈਏ ਖੇਤੀ ਮੁਨਾਫ਼ਾ ਹੋਰ ਵਧਾਈਏ ਰੱਖਿਆ ਗਿਆ ਹੈ। ਇਸ ਵਿੱਚ ਦੱਸਿਆ ਜਾਵੇਗਾ ਕਿ ਕਿਵੇਂ ਖੇਤੀ ਤੋਂ ਹੋਰ ਕਮਾਈ ਕੀਤੀ ਜਾ ਸਕੇਗੀ। ਇਸ ਮੇਲੇ ਵਿੱਚ ਖੇਤੀ ਬਾੜੀ ਮਾਹਰ ਹੋਣਗੇ ਜਿਨ੍ਹਾਂ ਤੋਂ ਕਿਸਾਨ ਸਵਾਲ ਪੁੱਛ ਕੇ ਖੇਤੀ ਨੂੰ ਲਾਹੇਵੰਦ ਬਣਾਉਣਗੇ।