ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਿਸਾਨ ਮੇਲਾ 14 ਤੋਂ 15 (Kisan Mela In PAU) ਸਤੰਬਰ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਅਤੇ ਐਨੀਮਲ ਯੂਨੀਵਰਸਿਟੀ ਵਿੱਚ ਪਸ਼ੂ ਮੇਲਾ ਵੀ ਲੱਗੇਗਾ। 14 ਸਤੰਬਰ ਨੂੰ ਸੂਬੇ ਦੇ ਖੇਤੀਬਾੜੀ ਮੰਤਰੀ ਕਿਸਾਨ ਮੇਲੇ ਦਾ ਉਦਘਾਟਨ ਕਰਨਗੇ ਜਦੋਂ ਕਿ ਦੂਜੇ ਦਿਨ 15 ਸਤੰਬਰ ਨੂੰ ਪੰਜਾਬ ਦੇ ਮੁੱਖ (Guru Angad Dev Veterinary Science and Animal University) ਮੰਤਰੀ ਭਗਵੰਤ ਮਾਨ ਕਿਸਾਨ ਮੇਲੇ ਦੇ ਵਿੱਚ ਸ਼ਿਰਕਤ ਕਰਨਗੇ। ਮੇਲੇ ਨੂੰ ਲੈਕੇ ਪੀਏਯੂ ਵਿੱਚ ਤਿਆਰੀਆਂ ਹੋ ਰਹੀਆਂ ਹਨ। ਇਸ ਵਾਰ ਕਿਸਾਨ ਮੇਲੇ ਦੀ ਥੀਮ ਵਿਗਿਆਨਕ ਖੇਤੀ ਦੇ ਰੰਗ ਕਿਸਾਨ ਮੇਲਿਆਂ ਦੇ ਸੰਗ ਰੱਖਿਆ ਗਿਆ ਹੈ।
ਕਣਕ ਦੀਆਂ ਕਿਸਮਾਂ ਨੂੰ ਮੇਲਾ ਸਮਰਪਿਤ : ਖੇਤੀਬਾੜੀ ਮਾਹਿਰ ਡਾਕਟਰ ਜੀ ਪੀ ਐੱਸ ਸੋਢੀ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਸਲਾਨਾ 6 ਦੇ ਕਰੀਬ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਿਸਾਨ ਮੇਲੇ ਕਰਵਾਏ ਜਾਂਦੇ ਨੇ, ਇਹ ਕਿਸਾਨ ਮੇਲਾ ਯੂਨੀਵਰਸਿਟੀ ਚ 14 ਤੋਂ 15 ਸਤੰਬਰ ਤੱਕ ਲਾਇਆ ਜਾਵੇਗਾ। ਉਨ੍ਹਾ ਦੱਸਿਆ ਕਿ ਇਸ ਵਾਰ ਮੇਲੇ ਵਿੱਚ ਕਣਕ ਦੀਆਂ 2 ਕਿਸਮਾਂ ਵੀ ਕਿਸਾਨਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ, ਜਿਸ ਵਿੱਚ ਪੀਬੀਡਬਲਿਊ ਕਿਸਮਾਂ ਸ਼ਾਮਲ ਹੈ ਜੋਕਿ ਵਿਸ਼ੇਸ਼ ਤੌਰ ਤੇ ਰੋਟੀ ਲਈ ਈਜਾਦ ਕੀਤੀਆਂ ਗਈਆ ਨੇ। ਉਨ੍ਹਾ ਦੱਸਿਆ ਕਿ ਖੇਤੀ ਦੇ ਆਧੁਨਿਕ ਸੰਧਾ ਦੀਆਂ ਪ੍ਰਦਰਸ਼ਨੀਆਂ ਵੀ ਲਗਣਗੀਆਂ ਉਸ ਤੋਂ ਇਲਾਵਾ ਕਿਸਾਨਾਂ ਦੇ ਨਾਲ ਖੇਤੀਬਾੜੀ ਮਾਹਿਰ ਰੂਬਰੂ ਹੋਣਗੇ।
- Saragarhi Day 2023: ਫਿਰੋਜ਼ਪੁਰ 'ਚ ਸੀਐੱਮ ਮਾਨ ਨੇ ਰੱਖਿਆ ਸਾਰਾਗੜ੍ਹੀ ਮੈਮੋਰੀਅਲ ਦਾ ਨੀਂਹ ਪੱਥਰ, ਕਿਹਾ- ਦਸੰਬਰ ਵਿੱਚ ਸਰਕਾਰ ਵੱਲੋਂ ਨਹੀਂ ਹੋਵੇਗਾ ਕੋਈ ਜਸ਼ਨ ਵਾਲਾ ਪ੍ਰੋਗਰਾਮ
- Mobile Impacts on child: ਮੋਬਾਈਲ ਫੋਨ ਨੇ ਖੋਹੀ ਦਾਦਾ-ਦਾਦੀ ਦੀ ਥਾਂ, ਬਜ਼ੁਰਗਾਂ ਦੀਆਂ ਬਾਤਾਂ ਤੇ ਪਿਆਰ ਨੂੰ ਭੁੱਲਦੇ ਜਾ ਰਹੇ ਨੇ ਬੱਚੇ, ਦੇਖੋ ਖ਼ਾਸ ਰਿਪੋਰਟ
- CM Mann distributed Appointment Letters: ਵੱਖ-ਵੱਖ ਵਿਭਾਗਾਂ ਦੇ 249 ਉਮੀਦਵਾਰਾਂ ਨੂੰ ਸੀਐੱਮ ਮਾਨ ਨੇ ਵੰਡੇ ਨਿਯੁਕਤੀ ਪੱਤਰ
ਡਾਕਟਰ ਸੋਢੀ ਨੇ ਕਿਹਾ ਕਿ ਸਾਡੇ ਪ੍ਰੋਫ਼ੈਸਰਾਂ ਦੇ ਨਾਲ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਇਸ ਕਿਸਾਨ ਮੇਲੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ, ਉਨ੍ਹਾ ਕਿਹਾ ਕਿ ਵਿਦਿਆਰਥੀਆਂ ਵੱਲੋਂ ਵੀ ਵੱਖ-ਵੱਖ ਪ੍ਰਦਰਸ਼ਨੀਆਂ ਲਈਆਂ ਜਾਣਗੀਆਂ। ਇਸ ਤੋਂ ਇਲਾਵਾ ਖੇਤੀ ਦੇ ਆਧੁਨਿਕ ਸੰਧਾਂ ਬਾਰੇ ਕਿਸਾਨਾਂ ਨੂੰ ਰੂਬਰੂ ਕਰਵਾਇਆ ਜਾਵੇਗਾ। ਉਨ੍ਹਾ ਦੱਸਿਆ ਕਿ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਖੇਤੀ ਖਰਚੇ ਘਟਾ ਕੇ ਵੱਧ ਮੁਨਾਫਾ ਲੈਣ ਲਈ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਆਪਣੀ ਸਬਜ਼ੀਆਂ ਅਤੇ ਹੋਰ ਫ਼ਸਲਾਂ ਦਾ ਮੰਡੀਕਰਨ ਖੁਦ ਕਰਨ ਦੇ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਖੇਤੀ ਉਦਯੋਗਿਕ ਇਕਾਈਆਂ ਵੀ ਆਪਣੀਆਂ ਪ੍ਰਦਰਸ਼ਨੀਆਂ ਲਾਉਣਗੀਆਂ। ਇਸ ਤੋਂ ਇਲਾਵਾ ਕਿਸਾਨ ਮੇਲੇ ਚ 14 ਸਤੰਬਰ ਨੂੰ 5 ਉੱਘੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।