ਖੰਨਾ: ਅਕਸਰ ਹੀ ਦੇਖਿਆ ਗਿਆ ਹੈ ਮਾਪੇ ਬੱਚਿਆਂ ਨੂੰ ਗੇਮਾਂ ਖੇਡਣ ਤੋਂ ਰੋਕਦੇ ਹਨ ਕਿ ਬੱਚਾ ਪੜ੍ਹਾਈ ਵਿੱਚ ਧਿਆਨ ਦੇਵੇ, ਪਰ ਜਦੋਂ ਬੱਚਾ ਉਹੀ ਗੇਮਾਂ ਖੇਡ ਖੇਡ ਕੇ ਹੀ ਨਾਮ ਦੁਨੀਆ ਦੇ ਉੱਚੇ ਪੱਧਰ ਤੱਕ ਰੋਸ਼ਨ ਕਰ ਦੇਵੇ ਤਾਂ ਫਿਰ ਇਸ ਖੁਸ਼ੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਅਜਿਹੀ ਹੀ ਖੁਸ਼ੀ ਅਤੇ ਮਾਣ ਹਾਸਿਲ ਹੋਇਆ ਹੈ ਖੰਨਾ ਦੇ ਮੋਹਿਤ ਸ਼ਰਮਾ ਦੇ ਪਰਿਵਾਰ ਨੂੰ। ਮੋਹਿਤ ਸ਼ਰਮਾ ਉਹ ਬੱਚਾ ਸੀ ਜੋ ਹਮੇਸ਼ਾ ਗੇਮਾਂ ਖੇਡਣ ਦਾ ਸ਼ੌਕੀਨ ਰਿਹਾ ਸੀ ਅਤੇ ਅੱਜ ਉਹ ਆਪਣੇ ਇਸ ਰੁਝਾਨ ਸਦਕਾ ਭਾਰਤ ਦੇ ਚੰਦ੍ਰਯਾਨ 3 ਦਾ ਹਿੱਸਾ ਬਣਿਆ ਹੈ। ਮਾਪਿਆਂ ਨੇ ਖੁਸ਼ੀ ਜ਼ਾਹਿਰ ਕੀਤੀ ਹੈ। ਮੋਹਿਤ ਬਚਪਨ ਵਿੱਚ ਵੀਡੀਓ ਗੇਮਾਂ ਜਾਂ ਕੋਈ ਇਲੈਕਟ੍ਰਾਨਿਕ ਚੀਜ਼ ਖੋਲ੍ਹ ਕੇ ਪ੍ਰਯੋਗ ਕਰਨ ਦਾ ਸ਼ੌਕ ਰੱਖਦਾ ਸੀ। ਇਹ ਸ਼ੌਕ ਉਸ ਨੂੰ ਉਸ ਮੁਕਾਮ ਤੱਕ ਲੈ ਗਿਆ ਜਿੱਥੇ ਅੱਜ ਹਰ ਕੋਈ ਉਸ ਦੀ ਮਿਹਨਤ ਨੂੰ ਸਲਾਮ ਕਰ ਰਿਹਾ ਹੈ। ਪਿਤਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਚੰਦਰਯਾਨ 3 ਪ੍ਰੋਜੈਕਟ ਅਹਿਮਦਾਬਾਦ ਤੋਂ ਸ਼ੁਰੂ ਹੋਇਆ ਸੀ। ਦੱਸਦੀਏ ਕਿ ਚੰਦਰਯਾਨ 3 ਟੀਮ ਵਿੱਚ ਖੰਨਾ ਦੇ ਪਿੰਡ ਧਮੋਟ ਦਾ ਰਹਿਣ ਵਾਲਾ ਮੋਹਿਤ ਸ਼ਰਮਾ ਵੀ ਸ਼ਾਮਲ ਸੀ। ਸਫਲ ਲੈਂਡਿੰਗ ਤੋਂ ਬਾਅਦ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਪਿੰਡਾਂ ਦੇ ਲੋਕ ਅਤੇ ਰਿਸ਼ਤੇਦਾਰ ਵਧਾਈ ਦੇ ਰਹੇ ਹਨ।
2019 ਵਿੱਚ ਇਸਰੋ ਵਿੱਚ ਚੁਣਿਆ ਗਿਆ: ਰਜਿੰਦਰ ਕੁਮਾਰ ਨੇ ਦੱਸਿਆ ਕਿ ਮੋਹਿਤ ਸ਼ਰਮਾ 2019 ਵਿੱਚ ਇਸਰੋ ਵਿੱਚ ਚੁਣਿਆ ਗਿਆ ਸੀ ਅਤੇ 2020 ਵਿੱਚ ਜੁਆਇਨ ਕੀਤਾ ਸੀ। ਮੋਹਿਤ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਰਾੜਾ ਸਾਹਿਬ ਸਕੂਲ ਤੋਂ ਸੈਕੰਡਰੀ ਸਿੱਖਿਆ ਪ੍ਰਾਪਤ ਕੀਤੀ। ਜਮਾਤ ਵਿੱਚ ਟਾਪਰ ਹੁੰਦਾ ਸੀ। 2016 ਵਿੱਚ ਥਾਪਰ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਉਹਨਾਂ ਕਿਹਾ ਕਿ ਮੋਹਿਤ ਨੇ ਦੇਸ਼ ਦੇ ਨਾਲ ਨਾਲ ਆਪਣੇ ਇਲਾਕੇ ਤੇ ਉਹਨਾਂ ਦਾ ਨਾਂਅ ਰੌਸ਼ਨ ਕੀਤਾ।
- PM Modi Visit ISRO: PM ਮੋਦੀ ਨੇ ਇਸਰੋ ਦੇ ਮੁਖੀ ਐਸ ਸੋਮਨਾਥ ਨੂੰ ਗਲੇ ਲਗਾ ਦਿੱਤਾ ਵਧਾਈ, ਕਿਹਾ- 23 ਅਗਸਤ ਨੂੰ ਮਨਾਇਆ ਜਾਵੇਗਾ ਨੈਸ਼ਨਲ ਸਪੇਸ ਡੇਅ
- PM Modi Will Visit ISRO : ਪ੍ਰਧਾਨ ਮੰਤਰੀ ਮੋਦੀ 26 ਅਗਸਤ ਨੂੰ ਇਸਰੋ ਦਾ ਕਰਨਗੇ ਦੌਰਾ, ਚੰਦਰਯਾਨ-3 ਦੀ ਸਫਲਤਾ 'ਤੇ ਵਿਗਿਆਨੀਆਂ ਨੂੰ ਦੇਣਗੇ ਵਧਾਈ
- Sharad Pawar U-Turn On Ajit : ਸ਼ਰਦ ਪਵਾਰ ਦੀ ਅਜੀਤ ਬਾਰੇ ਟਿੱਪਣੀ, ਉਹ ਸਾਡੇ ਨੇਤਾ ਨੇ, ਕੋਈ ਫ਼ਰਕ ਨਹੀਂ ਹੈ
ਪਰਿਵਾਰ ਨੂੰ ਮਿਲ ਰਹੀਆਂ ਵਧਾਈਆਂ : ਮੋਹਿਤ ਦੇ ਪਿਤਾ ਪਿੰਡ ਪਹੁੰਚਣ 'ਤੇ ਉਨ੍ਹਾਂ ਦੇ ਸਵਾਗਤ ਦਾ ਪ੍ਰੋਗਰਾਮ ਵੀ ਤੈਅ ਕੀਤਾ ਜਾ ਰਿਹਾ ਹੈ। ਇਸ ਸਫ਼ਲਤਾ ਵਿੱਚ ਪੁੱਤਰ ਦਾ ਨਾਮ ਆਉਣ 'ਤੇ ਪਿਤਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਚੰਦਰਯਾਨ 3 ਪ੍ਰੋਜੈਕਟ ਅਹਿਮਦਾਬਾਦ ਤੋਂ ਸ਼ੁਰੂ ਹੋਇਆ ਸੀ। ਜਿਸ 'ਚ ਉਨ੍ਹਾਂ ਦਾ ਬੇਟਾ ਮੋਹਿਤ ਵੀ ਇਸ ਦਾ ਹਿੱਸਾ ਸੀ, ਮੋਹਿਤ ਚੰਦਰਯਾਨ ਦੇ ਲੈਂਡਿੰਗ ਸੈਂਸਰ 'ਤੇ ਕੰਮ ਕੀਤਾ। ਉਹਨਾਂ ਦੱਸਿਆ ਕਿ ਪਹਿਲਾਂ ਕਿਸੇ ਨੂੰ ਨਹੀਂ ਪਤਾ ਸੀ ਕਿ ਪੁੱਤਰ ਇਸਰੋ ਵਿੱਚ ਹੈ। ਇਸਰੋ ਦੇ ਇਸ ਪ੍ਰੋਜੈਕਟ ਦੀ ਕਾਮਯਾਬੀ ਤੋਂ ਬਾਅਦ ਹਰ ਕਿਸੇ ਵੱਲੋਂ ਵਧਾਈਆਂ ਮਿਲ ਰਹੀਆਂ ਹਨ।
ਦਾਦੀ ਦੀ ਖੁਸ਼ੀ ਦਾ ਨਹੀਂ ਕੋਈ ਟਿਕਾਣਾ : ਇਸ ਮੌਕੇ ਮੋਹਿਤ ਦੇ ਦਾਦੀ ਪੁਸ਼ਪਿੰਦਰਾ ਰਾਣੀ ਨੇ ਕਿਹਾ ਕਿ ਇੰਨੀ ਖੁਸ਼ੀ ਹੈ ਕਿ ਬਿਆਨ ਨਹੀਂ ਕੀਤੀ ਜਾ ਸਕਦੀ। ਪੋਤਰਾ ਬਚਪਨ ਤੋਂ ਹੀ ਇਨ੍ਹਾਂ ਕੰਮਾਂ ਵੱਲ ਧਿਆਨ ਦਿੰਦਾ ਸੀ। ਉਦੋਂ ਹੀ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਇਹ ਭਾਰਤ ਦਾ ਨਾਂਅ ਰੌਸ਼ਨ ਕਰੇਗਾ। ਅੱਜ ਭਾਰਤ ਦਾ ਨਾਮ ਪੂਰੀ ਦੁਨੀਆ ਵਿੱਚ ਚਮਕਿਆ ਹੈ। ਭੈਣ ਮੁਸਕਾਨ ਸ਼ਰਮਾ ਨੇ ਕਿਹਾ ਕਿ ਉਸਨੂੰ ਬਹੁਤ ਮਾਣ ਹੈ ਕਿ ਉਸ ਦੇ ਭਰਾ ਨੇ ਇੰਨਾ ਵਧੀਆ ਕੰਮ ਕੀਤਾ ਹੈ। ਇਸ ਨਾਲ ਦੇਸ਼ ਦਾ ਨਾਂ ਰੌਸ਼ਨ ਹੋਇਆ ਹੈ।