ETV Bharat / state

ਖੰਨਾ ਦਾ ਵੱਡਾ ਉਦਯੋਗਪਤੀ ਸ਼ੱਕੀ ਹਾਲਾਤਾਂ 'ਚ ਲਾਪਤਾ, ਇਨੋਵਾ ਗੱਡੀ 'ਚੋਂ ਮਿਲਿਆ ਹੱਥ ਲਿਖਤ ਨੋਟ, ਸਾਥੀਆਂ ਤੋਂ ਸੀ ਤੰਗ - latest khanna news

ਖੰਨਾ ਦੇ ਵੱਡੇ ਉਦਯੋਗਪਤੀ ਦੇ ਸ਼ੱਕੀ ਹਾਲਾਤਾਂ 'ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਹੈ ਤੇ ਪੁਲਿਸ ਨੂੰ ਇੱਕ ਇਨੋਵਾ ਗੱਡੀ ਮਿਲੀ ਜਿਸ ਵਿੱਚ ਕਾਰੋਬਾਰੀ ਦੇ ਹੱਥ ਲਿਖਤ ਨੋਟ ਅਤੇ ਮੋਬਾਈਲ ਮਿਲਿਆ ਹੈ।

Khanna's big industrialist missing under suspicious circumstances, handwritten note found in Innova car
ਖੰਨਾ ਦਾ ਵੱਡਾ ਉਦਯੋਗਪਤੀ ਸ਼ੱਕੀ ਹਾਲਾਤਾਂ 'ਚ ਲਾਪਤਾ, ਇਨੋਵਾ ਗੱਡੀ 'ਚੋਂ ਮਿਲਿਆ ਹੱਥ ਲਿਖਤ ਨੋਟ, ਸਾਥੀਆਂ ਤੋਂ ਸੀ ਤੰਗ
author img

By

Published : Jul 27, 2023, 2:33 PM IST

ਖੰਨਾ ਦਾ ਵੱਡਾ ਉਦਯੋਗਪਤੀ ਸ਼ੱਕੀ ਹਾਲਾਤਾਂ 'ਚ ਲਾਪਤਾ

ਖੰਨਾ: ਖੰਨਾ ਦੇ ਅਮਲੋਹ ਰੋਡ 'ਤੇ ਸਨਸਿਟੀ ਦਾ ਰਹਿਣ ਵਾਲਾ ਇੱਕ ਵੱਡਾ ਉਦਯੋਗਪਤੀ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਿਆ। ਜਿਸ ਨੂੰ ਲੈਕੇ ਪਰਿਵਾਰ ਦਾ ਹਾਲ ਬੇਹਾਲ ਹੋ ਗਿਆ। ਜਿਥੇ ਕਾਰੋਬਾਰੀ ਲਾਪਤਾ ਹੋਇਆ ਉਥੇ ਹੀ ਉਸ ਦੀ ਇਨੋਵਾ ਕਾਰ ਬੁੱਧਵਾਰ ਰਾਤ ਨੂੰ ਬੱਸ ਸਟੈਂਡ ਦੇ ਸਾਹਮਣੇ ਐਚਡੀਐਫਸੀ ਬੈਂਕ ਦੇ ਬਾਹਰ ਮਿਲੀ। ਕਾਰ ਵਿੱਚੋਂ ਇੱਕ ਹੱਥ ਲਿਖਤ ਨੋਟ ਵੀ ਮਿਲਿਆ। ਜਿਸ 'ਚ ਸ਼ਹਿਰ ਦੇ ਕੁਝ ਨਾਮੀ ਵਿਅਕਤੀਆਂ 'ਤੇ ਉਸਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਹਨ। ਨੋਟ 'ਚ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਉਸਨੂੰ ਕੁਝ ਹੋਇਆ ਤਾਂ ਇਹ ਲੋਕ ਜ਼ਿੰਮੇਵਾਰ ਹੋਣਗੇ। ਲਾਪਤਾ ਹੋਇਆ ਉਦਯੋਗਪਤੀ ਆਪਣਾ ਮੋਬਾਈਲ ਵੀ ਕਾਰ ਵਿੱਚ ਹੀ ਛੱਡ ਗਿਆ ਤਾਂ ਜੋ ਲੋਕੇਸ਼ਨ ਤੋਂ ਉਸਨੂੰ ਟਰੇਸ ਨਾ ਕੀਤਾ ਜਾ ਸਕੇ। ਫਿਲਹਾਲ ਇਹ ਭੇਤ ਬਣਿਆ ਹੋਇਆ ਹੈ ਕਿ ਉਦਯੋਗਪਤੀ ਕਿੱਥੇ ਹੈ।

ਕਾਰੋਬਾਰ ਵਿੱਚ ਸਾਂਝੇਦਾਰੀ ਨੂੰ ਲੈ ਕੇ ਰੌਲਾ: ਜਾਣਕਾਰੀ ਮੁਤਾਬਕ ਰਾਜੀਵ ਜਿੰਦਲ ਬੁੱਧਵਾਰ ਦੁਪਹਿਰ ਤੋਂ ਲਾਪਤਾ ਹੈ। ਪਰਿਵਾਰਕ ਮੈਂਬਰ ਪੁਲੀਸ ਸਮੇਤ ਉਸਦੀ ਭਾਲ ਕਰ ਰਹੇ ਹਨ। ਪਰ ਉਸਦੀ ਕਾਰ ਜੀ.ਟੀ.ਰੋਡ ਵਾਲੇ ਪਾਸੇ ਖੜ੍ਹੀ ਕਿਸੇ ਨੇ ਨਹੀਂ ਦੇਖੀ। ਕਿਉਂਕਿ ਦਿਨ ਵੇਲੇ ਇਸ ਇਲਾਕੇ ਵਿੱਚ ਜ਼ਿਆਦਾ ਭੀੜ ਰਹਿੰਦੀ ਹੈ। ਜਦੋਂ ਰਾਤ ਨੂੰ ਗੱਡੀ ਦੇਖੀ ਗਈ ਤਾਂ ਕੈਮਰਿਆਂ ਦੀ ਚੈਕਿੰਗ ਕੀਤੀ ਗਈ ਉਥੋਂ ਕਾਰ ਦੀ ਚਾਬੀ ਇੱਕ ਦੁਕਾਨਦਾਰ ਤੋਂ ਮਿਲੀ। ਇਸ ਦੁਕਾਨਦਾਰ ਤੋਂ ਪਤਾ ਲੱਗਾ ਕਿ ਰਾਜੀਵ ਨੇ ਸਵੇਰੇ 11 ਵਜੇ ਦੇ ਕਰੀਬ ਕਾਰ ਇੱਥੇ ਖੜ੍ਹੀ ਕੀਤੀ ਸੀ ਅਤੇ ਰਾਜੀਵ ਜਿੰਦਲ ਦੁਕਾਨਦਾਰ ਨੂੰ ਇਹ ਕਹਿ ਕੇ ਚਲਾ ਗਿਆ ਸੀ ਕਿ ਡਰਾਈਵਰ ਇੱਕ ਘੰਟੇ ਵਿੱਚ ਕਾਰ ਲੈਕੇ ਜਾਵੇਗਾ। ਜਦੋਂ ਪੁਲਸ ਨੇ ਕਾਰ ਦੀ ਜਾਂਚ ਕੀਤੀ ਤਾਂ ਉਸ 'ਚੋਂ ਇਕ ਨੋਟ ਮਿਲਿਆ। ਇਹ ਨੋਟ ਰਾਜੀਵ ਜਿੰਦਲ ਨੇ ਲਿਖਿਆ ਹੈ। ਦੂਜੇ ਪਾਸੇ ਪਰਿਵਾਰ ਦੀ ਮੰਗ ਹੈ ਕਿ ਹੱਥ ਲਿਖਤ ਨੋਟ ਦੀ ਫੋਟੋਕਾਪੀ ਉਨ੍ਹਾਂ ਨੂੰ ਦਿੱਤੀ ਜਾਵੇ ਅਤੇ ਜਿਨ੍ਹਾਂ ਦੇ ਨਾਂ ਲਿਖੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਦੱਸਿਆ ਜਾ ਰਿਹਾ ਹੈ ਕਿ ਕਾਰੋਬਾਰ 'ਚ ਸਾਂਝੇਦਾਰੀ ਨੂੰ ਲੈ ਕੇ ਰੌਲਾ ਚੱਲ ਰਿਹਾ ਹੈ। ਕੁਝ ਸਮਾਂ ਪਹਿਲਾਂ ਰਾਜੀਵ ਜਿੰਦਲ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਸੋਲਵੈਕਸ ਪਲਾਂਟ ਲਾਇਆ ਸੀ, ਜਿਸਨੂੰ ਬਾਅਦ ਵਿੱਚ ਵੇਚ ਦਿੱਤਾ ਗਿਆ। ਇਸਤੋਂ ਬਾਅਦ ਤਿੰਨਾਂ ਸਾਥੀਆਂ ਵਿੱਚ ਰੌਲਾ ਪੈ ਗਿਆ। ਰਾਜੀਵ ਨੇ ਆਪਣਾ ਵੱਖਰਾ ਪੈਟਰੋਲ ਪੰਪ ਲਗਾ ਲਿਆ। ਕੁਝ ਸਮੇਂ ਤੋਂ ਰਾਜੀਵ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ। ਜਿਸਦਾ ਕਾਰਨ ਕਾਰੋਬਾਰ 'ਚ ਸਾਂਝੇਦਾਰੀ ਨੂੰ ਲੈ ਕੇ ਝਗੜਾ ਮੰਨਿਆ ਜਾ ਰਿਹਾ ਹੈ।

ਜਾਂਚ ਪੜਤਾਲ ਕਰ ਰਹੇ ਹਾਂ: ਖੰਨਾ ਦੇ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਪੁਲੀਸ ਪਰਿਵਾਰ ਸਮੇਤ ਰਾਜੀਵ ਜਿੰਦਲ ਦੀ ਭਾਲ ਕਰ ਰਹੀ ਹੈ। ਕੈਮਰੇ ਦੇਖੇ ਜਾ ਰਹੇ ਹਨ। ਫਿਲਹਾਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਜਾ ਰਹੀ ਹੈ। ਬਾਅਦ ਵਿੱਚ ਤੱਥਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.