ETV Bharat / state

ਮੁਰਦਿਆਂ ਦੀਆਂ ਅਸਥੀਆਂ ਤਾਂਤਰਿਕ ਨੂੰ ਵੇਚਣ ਵਾਲੇ ਪਿਓ-ਪੁੱਤ ਗ੍ਰਿਫਤਾਰ - arrests father and son duo for stealing skeletal remains from crematorium

ਖੰਨਾ ਪੁਲਿਸ ਨੇ ਮੁਰਦਿਆਂ ਦੀਆਂ ਅਰਥੀਆਂ ਵੇਚਣ ਵਾਲੇ ਪਿਓ-ਪੁੱਤ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਮੁਰਦਿਆਂ ਦੀ ਅਸਥੀਆਂ ਨੂੰ ਚੋਰੀ ਕਰਕੇ ਤਾਂਤਰਿਕ ਨੂੰ ਵੇਚਣ ਦਾ ਕੰਮ ਕਰਦੇ ਸਨ ਜਿਸਦੇ ਬਦਲੇ ਉਹ ਮੋਟੀ ਰਕਮ ਵਸੂਲਦੇ ਸਨ। ਫਿਲਹਾਲ ਤਾਂਤਰਿਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮੁਰਦਿਆਂ ਦੀਆਂ ਅਸਥੀਆਂ ਤਾਂਤਰਿਕ ਨੂੰ ਵੇਚਣ ਵਾਲੇ ਪਿਓ-ਪੁੱਤ ਗ੍ਰਿਫਤਾਰ

author img

By

Published : Jun 4, 2022, 8:05 PM IST

ਲੁਧਿਆਣਾ: ਖੰਨਾ 'ਚ ਪਿਛਲੇ ਲੰਬੇ ਸਮੇਂ ਤੋਂ ਇੱਕ ਗਿਰੋਹ ਸ਼ਮਸ਼ਾਨਘਾਟ ’ਚ ਮੁਰਦਿਆਂ ਦੀਆਂ ਅਸਥੀਆਂ ਤਾਂਤਰਿਕਾਂ ਨੂੰ ਵੇਚਣ ਦਾ ਧੰਦਾ ਕਰਦਾ ਆ ਰਿਹਾ ਸੀ। ਅਸਥੀਆਂ ਵੇਚਣ ਬਦਲੇ ਇਹ ਗਿਰੋਹ ਮੋਟੀ ਰਕਮ ਵਸੂਲਦਾ ਸੀ। ਇਸਦਾ ਪਰਦਾਫਾਸ਼ ਖੰਨਾ ਪੁਲਿਸ ਨੇ ਉਸ ਵੇਲੇ ਕੀਤਾ ਜਦੋਂ ਖੰਨਾ ਪੁਲਿਸ ਨੂੰ ਇਸ ਬਾਰੇ ਇਕ ਸ਼ਿਕਾਇਤ ਮਿਲੀ ਸੀ ਜਿਸ ਦੀ ਜਾਂਚ ਕਰ ਪੁਲਿਸ ਨੇ ਖੰਨਾ ਦੇ ਸਮਸ਼ਾਨਘਾਟ ’ਚ ਲੰਬੇ ਸਮੇਂ ਤੋਂ ਚਲਦੇ ਆ ਰਹੇ ਇਸ ਗੋਰਖਧੰਦੇ ਦਾ ਭਾਂਡਾਫੋੜ ਕਰਦਿਆਂ, ਪੁਲਿਸ ਨੇ ਦੋ ਕਥਿਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਅਤੇ ਇਸ ਗਿਰੋਹ ਦੇ ਬਾਕੀ ਸਾਥੀਆਂ ਦੀ ਭਾਲ ਜਾਰੀ ਹੈ।

ਇਸ ਸਬੰਧੀ ਸ਼ਿਕਾਇਤਕਰਤਾ ਰਿੰਕੂ ਲਖੀਆ ਵਾਸੀ ਅਮਲੋਹ ਰੋਡ ਖੰਨਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਸ਼ਮਸ਼ਾਨਘਾਟ 'ਚ ਤਾਇਨਾਤ ਮੁਲਾਜ਼ਮ ਨਿਰਮਲ ਸਿੰਘ ਉਰਫ਼ ਨਿੰਮਾ ਅਤੇ ਉਸ ਦੇ ਪੁੱਤਰ ਜਸਵਿੰਦਰ ਸਿੰਘ ਸਮੇਤ ਅਣਪਛਾਤੇ ਤਾਂਤਰਿਕ ਖਿਲਾਫ਼ ਆਈ.ਪੀ. ਸੀ ਦੀ ਧਾਰਾ 297, 381, 34 ਤਹਿਤ ਮਾਮਲਾ ਦਰਜ ਕਰਕੇ ਕਥਿਤ ਮੁਲਜ਼ਮ ਪਿਓ-ਪੁੱਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਤਾਂਤਰਿਕ ਪੁਲਿਸ ਦੀ ਗ੍ਰਿਫਤ ’ਚੋਂ ਬਾਹਰ ਹੈ।

ਖੰਨਾ ਪੁਲਿਸ ਨੂੰ ਦਿੱਤੀ ਇਕ ਸ਼ਿਕਾਇਤ 'ਚ ਸ਼ਿਕਾਇਤਕਰਤਾ ਰਿੰਕੂ ਲਖੀਆ ਨੇ ਦੱਸਿਆ ਕਿ ਉਸ ਦੇ 18 ਸਾਲਾ ਬੇਟੇ ਦੀਪਕ ਦੀ 3 ਨਵੰਬਰ 2021 ਨੂੰ ਮੌਤ ਹੋ ਗਈ ਸੀ, ਜਿਸ ਕਾਰਨ ਸ਼ਮਸ਼ਾਨਘਾਟ 'ਚ ਅੰਤਿਮ ਸਸਕਾਰ ਕਰਨ ਤੋਂ ਬਾਅਦ ਮ੍ਰਿਤਕ ਦੀਆਂ ਅਸਥੀਆਂ 'ਚੋਂ ਇੱਕ ਹੱਡੀ ਰਸਮ ਮੁਤਾਬਕ ਕੱਢੀ ਗਈ ਸੀ। ਇਸ ਨੂੰ ਇੱਕ ਲਿਫਾਫੇ ਵਿੱਚ ਪਾ ਕੇ ਕੱਚੀ ਮਿੱਟੀ ਵਿੱਚ ਦੱਬ ਦਿੱਤਾ ਗਿਆ ਸੀ। 5 ਨਵੰਬਰ ਨੂੰ ਜਦੋਂ ਰਿੰਕੂ ਲਖੀਆ ਆਪਣੇ ਰਿਸ਼ਤੇਦਾਰਾਂ ਸਮੇਤ ਬੇਟੇ ਦੀਆਂ ਅਸਥੀਆਂ ਲੈਣ ਲਈ ਸ਼ਮਸ਼ਾਨਘਾਟ ਗਏ ਤਾਂ ਸ਼ਮਸ਼ਾਨਘਾਟ ਤੋਂ ਉਨ੍ਹਾਂ ਦੇ ਬੇਟੇ ਦੀ ਹੱਡੀ ਗਾਇਬ ਦੇਖ ਕੇ ਹੈਰਾਨ ਰਹਿ ਗਏ।

ਉਨ੍ਹਾਂ ਕਿਹਾ ਕਿ ਪਤਾ ਲੱਗਣ 'ਤੇ ਕਿਸੇ ਨੇ ਕੋਈ ਤਸੱਲੀਬਖਸ਼ ਜਵਾਬ ਨਾ ਦੇ ਕੇ ਚੁੱਪ ਰਹਿਣ ਲਈ ਕਿਹਾ ਜਿਸ ਕਾਰਨ ਸ਼ਿਕਾਇਤਕਰਤਾ ਸ਼ਮਸ਼ਾਨਘਾਟ ਅਤੇ ਆਸਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਦਾ ਰਿਹਾ ਪਰ ਉਸ ਨੂੰ ਕੁਝ ਨਹੀਂ ਮਿਲਿਆ। ਇਸ ਉਪਰੰਤ ਉਸਨੇ ਸ਼ਮਸ਼ਾਨਘਾਟ ਦੇ ਪ੍ਰਬੰਧਕ ਨਿਰਮਲ ਸਿੰਘ ਨਾਲ ਦੋਸਤੀ ਵਧਾ ਲਈ ਅਤੇ ਇੱਕ ਦਿਨ ਨਿਰਮਲ ਸਿੰਘ ਕੋਲੋਂ ਇੱਕ ਨੌਜਵਾਨ ਦੀ ਹੱਡੀ ਮੰਗਦਿਆਂ 50 ਹਜ਼ਾਰ ਰੁਪਏ ਦੇ ਨੋਟਾਂ ਦਾ ਬੰਡਲ ਅੱਗੇ ਰੱਖ ਦਿੱਤਾ।

ਪੈਸਿਆਂ ਦੇ ਲਾਲਚ ’ਚ ਆ ਕੇ ਨਿਰਮਲ ਸਿੰਘ ਨੇ 27 ਸਾਲਾਂ ਦੇ ਇੱਕ ਮ੍ਰਿਤਕ ਨੌਜਵਾਨ ਦੇ ਸਿਰ ਦੀ ਖੋਪੜੀ ਅਤੇ ਹੱਡੀ ਰਿੰਕੂ ਲਖੀਆ ਨੂੰ ਦਿੰਦੇ ਹੋਏ ਉਸ ਤੋਂ 21 ਹਜ਼ਾਰ ਰੁਪਏ ਦੀ ਮੰਗ ਕੀਤੀ। ਰਿੰਕੂ ਲਖੀਆ ਨਿਰਮਲ ਸਿੰਘ ਨੂੰ ਆਪਣੇ ਜਾਲ ’ਚ ਫਸਾਉਂਦਾ ਗਿਆ ਅਤੇ ਸਟਿੰਗ ਕਰਦੇ ਹੋਏ ਨਿਰਮਲ ਸਿੰਘ ਦੀਆਂ ਗੱਲਾਂ ਵੀਡਿਓ ਰਿਕਾਰਡ ਕਰਦਾ ਰਿਹਾ। ਜਿਸ ਨਾਲ ਪਰਦਾਫਾਸ਼ ਹੋਇਆ ਕਿ ਉਕਤ ਗਿਰੋਹ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ। ਰਿੰਕੂ ਲਖੀਆ ਨੂੰ ਮ੍ਰਿਤਕ ਦੇ ਪੂਰੇ ਸ਼ਰੀਰ ਦੀਆਂ ਹੱਡੀਆਂ ਡੇਢ ਲੱਖ ਰੁਪਏ ’ਚ ਦੇਣ ਲਈ ਵੀ ਨਿਰਮਲ ਸਿੰਘ ਤਿਆਰ ਹੋ ਗਿਆ ਸੀ ਅਤੇ ਰਾਤ ਨੂੰ ਸ਼ਮਸ਼ਾਨਘਾਟ ਬੁਲਾ ਕੇ ਜਾਦੂ ਟੋਣਾ ਕਰਨ ਲਈ ਵੀ ਤਿਆਰ ਸੀ। ਇੱਥੋਂ ਤੱਕ ਕੇ ਨਿਰਮਲ ਸਿੰਘ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਜਿਹੜਾ ਤਾਂਤਰਿਕ ਉਸ ਕੋਲ ਹੈ ਉਹ ਤਾਂਤਰਿਕ ਚਾਹੇ ਤਾਂ ਦੇਵੀ ਦੇਵਤੇ ਵੀ ਵਸ਼ ’ਚ ਕਰ ਲੈਂਦਾ ਹੈ।

ਆਖਰ ਰਿੰਕੂ ਲਖੀਆ ਨੇ ਇਸਦੀ ਸ਼ਿਕਾਇਤ ਐਸਐਸਪੀ ਖੰਨਾ ਨੂੰ ਦਿੱਤੀ, ਜਿੰਨ੍ਹਾਂ ਨੇ ਡੀਏ ਲੀਗਲ ਦੀ ਰਿਪੋਰਟ ਲੈ ਕੇ ਕੇਸ ਦਰਜ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਦੌਰਾਨ ਪੁੱਛਗਿੱਛ ਦੌਰਾਨ ਕਥਿਤ ਮੁਲਜ਼ਮਾਂ ਨੇ ਮੰਨਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਇਹ ਗੋਰਖਧੰਦਾ ਕਰਦੇ ਆ ਰਹੇ ਹਨ।

ਇਹ ਵੀ ਪੜ੍ਹੋ: ਨਾਕਾਬੰਦੀ ਦੌਰਾਨ 2 ਔਰਤਾਂ ਤੋਂ ਨਸ਼ੇ ਦੀਆਂ ਗੋਲੀਆਂ ਸਣੇ 48 ਬੋਤਲਾਂ ਸ਼ਰਾਬ ਦੀਆਂ ਬਰਾਮਦ

ETV Bharat Logo

Copyright © 2025 Ushodaya Enterprises Pvt. Ltd., All Rights Reserved.