ETV Bharat / state

Khanna Robbery Case Solve: ਬਜ਼ੁਰਗ ਔਰਤ ਨੂੰ ਬੰਨ ਕੇ ਲੁੱਟਣ ਵਾਲੇ ਗ੍ਰਿਫਤਾਰ, ਗੁਆਂਢੀ ਨਿਕਲਿਆ ਮਾਸਟਰਮਾਈਂਡ, ਨਸ਼ੇ ਦੀ ਪੂਰਤੀ ਲਈ ਕੀਤੀ ਵਾਰਦਾਤ - Khanna Robbery Solve

ਬੀਤੇ ਦਿਨੀਂ ਖੰਨਾ 'ਚ 70 ਸਾਲਾ ਬਜ਼ੁਰਗ ਨਾਲ ਕੁੱਟਮਾਰ ਕਰ ਕੇ ਲੁੱਟ ਕਰਨ ਵਾਲੇ ਮੁਲਜ਼ਮਾਂ ਨੂੰ ਖੰਨਾ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਚੋਰੀ ਦੇ ਗਹਿਣੇ ਅਤੇ ਪੈਸੇ ਬਰਾਮਦ ਹੋਏ ਹਨ। ਪੁਲਿਸ ਦਾ ਕਹਿਣਾ ਹੈ ਕਿ ਨਸ਼ੇ ਦੀ ਪੂਰਤੀ ਲਈ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

khanna police Arrested the accused for robbing a 70-year-old woman, the neighbor was the mastermind
Khanna Robbery Solve :70 ਸਾਲਾ ਬਜ਼ੁਰਗ ਔਰਤ ਨੂੰ ਬੰਨ ਕੇ ਲੁੱਟਣ ਵਾਲੇ ਗ੍ਰਿਫਤਾਰ,ਗੁਆਂਢੀ ਨੌਜਵਾਨ ਹੀ ਨਿਕਲਿਆ ਮਾਸਟਰਮਾਈਂਡ
author img

By ETV Bharat Punjabi Team

Published : Aug 27, 2023, 1:55 PM IST

ਨਸ਼ੇ ਦੀ ਪੂਰਤੀ ਲਈ ਕੀਤੀ ਵਾਰਦਾਤ

ਖੰਨਾ : ਬੀਤੇ ਕੁਝ ਦਿਨ ਪਹਿਲਾਂ ਖੰਨਾ ਦੇ ਮਲੇਰਕੋਟਲਾ ਰੋਡ 'ਤੇ ਸਥਿਤ ਆਫੀਸਰਜ਼ ਕਲੋਨੀ 'ਚ ਦਿਨ-ਦਿਹਾੜੇ 70 ਸਾਲਾ ਬਜ਼ੁਰਗ ਔਰਤ ਨੂੰ ਘਰ 'ਚ ਬੰਨ੍ਹ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਮਗਰੋਂ ਘਰ ਚੋਂ ਸੋਨੇ ਦੇ ਗਹਿਣੇ ਤੇ ਨਕਦੀ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਪੁਲਿਸ ਨੇ ਕਾਬੂ ਕਰਦਿਆਂ ਮਾਮਲੇ ਨੂੰ ਹੱਲ ਕਰ ਲਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸ ਪੀ ਪ੍ਰਗਿਆ ਜੈਨ ਨੇ ਖ਼ੁਲਾਸਾ ਕੀਤਾ ਅਤੇ ਦੱਸਿਆ ਕਿ ਇਸ ਘਟਨਾ ਦਾ ਮਾਸਟਰਮਾਈਂਡ ਗੁਆਂਢੀ ਨੌਜਵਾਨ ਹੀ ਸੀ ਜਿਸ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਹਨਾਂ ਦੱਸਿਆ ਕਿ ਲੁਟੇਰਿਆਂ ਨੇ ਨਸ਼ੇ ਦੀ ਪੂਰਤੀ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਨ੍ਹਾਂ ਦੀ ਪਛਾਣ ਹਰਮਨਜੋਤ ਸਿੰਘ ਵਾਸੀ ਅਫਸਰ ਕਲੋਨੀ ਖੰਨਾ, ਬਲਜੀਤ ਸਿੰਘ ਵਾਸੀ ਇਕਬਾਲ ਨਗਰ ਮੰਡੀ ਗੋਬਿੰਦਗੜ੍ਹ ਅਤੇ ਰੱਬੀ ਖਾਨ ਵਾਸੀ ਵਾਰਡ ਨੰਬਰ 3 ਖੰਨਾ ਵਜੋਂ ਹੋਈ। ਵਾਰਦਾਤ ਵਿੱਚ ਵਰਤੇ ਗਏ ਮੋਟਰਸਾਈਕਲ, ਲੋਹੇ ਦੀ ਰਾਡ ਤੇ ਦਾਹ ਸਮੇਤ ਕਰੀਬ 7 ਤੋਲੇ ਸੋਨੇ ਦੇ ਗਹਿਣੇ ਅਤੇ 5 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ।

ਲੁੱਟਿਆ ਸਾਮਾਨ ਅਤੇ ਹਥਿਆਰ ਬਰਾਮਦ: ਪੁਲਿਸ ਖੰਨਾ ਦੀ ਐਸਪੀ (ਆਈ) ਡਾ.ਪ੍ਰਗਿਆ ਜੈਨ ਨੇ ਦੱਸਿਆ ਕਿ ਉਹਨਾਂ ਦੀ ਅਗਵਾਈ 'ਚ ਵਾਰਦਾਤ ਨੂੰ ਟ੍ਰੇਸ ਕਰਨ ਲਈ ਡੀਐਸਪੀ ਖੰਨਾ ਰਾਜੇਸ਼ ਸ਼ਰਮਾ, ਐਸਆਈਟੀ ਦਾ ਗਠਨ ਕੀਤਾ ਗਿਆ ਸੀ। ਜਿਸ ਵਿੱਚ ਟੈਕਨੀਕਲ ਸੈੱਲ ਦੇ ਇੰਚਾਰਜ ਸਿਮਰਨਜੀਤ ਸਿੰਘ ਅਤੇ ਸਪੈਸ਼ਲ ਬਰਾਂਚ ਇੰਚਾਰਜ ਜਰਨੈਲ ਸਿੰਘ ਵੀ ਸ਼ਾਮਲ ਸਨ। ਘਟਨਾ ਨੂੰ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਜਾਂਚ ਦੀ ਮਦਦ ਨਾਲ ਟਰੇਸ ਕੀਤਾ ਗਿਆ। ਤਿੰਨ ਲੁਟੇਰੇ ਗ੍ਰਿਫਤਾਰ ਕੀਤੇ ਗਏ। ਇਹਨਾਂ ਕੋਲੋਂ ਲੁੱਟਿਆ ਸਾਮਾਨ ਅਤੇ ਹਥਿਆਰ ਬਰਾਮਦ ਹੋਏ। ਇੱਕ ਮੁਲਜ਼ਮ ਰੱਬੀ ਖ਼ਾਨ ਖ਼ਿਲਾਫ਼ ਪਹਿਲਾਂ ਵੀ ਕਪੂਰਥਲਾ ਅਤੇ ਖੰਨਾ ਵਿੱਚ ਨਸ਼ਾ ਤਸਕਰੀ ਦੇ ਦੋ ਕੇਸ ਦਰਜ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿੰਨੋਂ ਮੁਲਜ਼ਮ ਨਸ਼ੇ ਦੇ ਆਦੀ ਹਨ। ਨਸ਼ੇ ਦੀ ਪੂਰਤੀ ਲਈ ਪੈਸੇ ਦੀ ਲੋੜ ਸੀ। ਇਸੇ ਕਰਕੇ ਹਰਮਨਜੋਤ ਸਿੰਘ ਨੇ ਗੁਆਂਢ ਵਿੱਚ ਰਹਿੰਦੀ ਬਜ਼ੁਰਗ ਔਰਤ ਸੁਰਜੀਤ ਕੌਰ ਜੋਕਿ ਸਿਹਤ ਮਹਿਕਮੇ ਚੋਂ ਹੈਲਥ ਵਰਕਰ ਸੇਵਾਮੁਕਤ ਹੈ।

ਨਸ਼ੇ ਦੀ ਪੂਰਤੀ ਲਈ ਬਣਾਇਆ ਨਿਸ਼ਾਨਾ: ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਮਨਜੋਤ ਨੇ ਚੰਗੇ ਘਰ ਦਾ ਪੁੱਤਰ ਹੈ ਪਰ ਨਸ਼ੇ ਦੀ ਪੂਰਤੀ ਕਰਨ ਲਈ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਵਿੱਚ ਆਪਣੇ ਦੋ ਸਾਥੀਆਂ ਬਲਜੀਤ ਸਿੰਘ ਅਤੇ ਰੱਬੀ ਖਾਨ ਨਾਲ ਬਜ਼ੁਰਗ ਔਰਤ ਸੁਰਜੀਤ ਕੌਰ ਦੇ ਘਰ ਦਾਖਲ ਹੋ ਕੇ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ। ਔਰਤ ਦੇ ਮੂੰਹ ਵਿੱਚ ਕੱਪੜਾ ਪਾ ਦਿੱਤਾ ਗਿਆ ਸੀ। ਲੁੱਟ ਕਰਨ ਤੋਂ ਬਾਅਦ ਤਿੰਨੋਂ ਫਰਾਰ ਹੋ ਗਏ। ਜਦੋਂ ਪੁਲਿਸ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਇਹ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉੱਚੀ ਥਾਂ ਤੋਂ ਛਾਲ ਮਾਰਨ ਦੌਰਾਨ 2 ਮੁਲਜ਼ਮਾਂ ਦੀਆਂ ਲੱਤਾਂ ਟੁੱਟ ਗਈਆਂ। ਇਸਦੇ ਨਾਲ ਹੀ ਤੀਜੇ ਦੇ ਪੈਰ 'ਚ ਵੀ ਫਰੈਕਚਰ ਦੱਸਿਆ ਜਾ ਰਿਹਾ ਹੈ।

ਪੁਲਿਸ ਨੇ ਕੀਤਾ ਜ਼ੁਰਮ 'ਚ ਵਾਧਾ : ਐਸਐਸਪੀ ਅਮਨੀਤ ਕੌਂਡਲ ਦੀਆਂ ਹਦਾਇਤਾਂ ’ਤੇ ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਜ਼ੁਰਮ 'ਚ ਵਾਧਾ ਕੀਤਾ ਹੈ। ਪਹਿਲਾਂ ਲੁੱਟ ਦੀ ਧਾਰਾ 379ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਮਾਮਲੇ ਵਿੱਚ ਆਈਪੀਸੀ ਦੀਆਂ ਧਾਰਾਵਾਂ 392, 394, 398 ਵੀ ਜੋੜ ਦਿੱਤੀਆਂ ਗਈਆਂ ਹਨ। ਦਿਨ-ਦਿਹਾੜੇ ਲੁੱਟ ਜਾਂ ਡਕੈਤੀ ਲਈ ਸਵੈਇੱਛਾ ਤੌਰ 'ਤੇ ਦੂਜੇ ਨੂੰ ਗੰਭੀਰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਇਨ੍ਹਾਂ ਧਾਰਾਵਾਂ ਅਧੀਨ 10 ਤੋਂ 14 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਉੱਥੇ ਹੀ ਆਈਪੀਸੀ ਦੀ ਧਾਰਾ 394 ਤਹਿਤ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ

ETV Bharat Logo

Copyright © 2024 Ushodaya Enterprises Pvt. Ltd., All Rights Reserved.