ਲੁਧਿਆਣਾ: ਖੰਨਾ ਦੇ ਤਹਿਸੀਲ ਕੰਪਲੈਕਸ (Tehsil Complex) ’ਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਇੱਥੇ ਪਿੱਛਲੇ 10 ਸਾਲਾਂ ਤੋਂ ਕੋਈ ਸਫਾਈ ਸੇਵਕ (Cleaners) ਹੀ ਨਹੀਂ ਹੈ। ਇਥੇ ਤੱਕ ਕਿ ਲੋਕਾਂ ਲਈ ਨਾ ਤਾ ਪੀਣ ਵਾਲੇ ਪਾਣੀ ਦੀ ਕੋਈ ਸੁਵਿਧਾ ਹੈ ਅਤੇ ਨਾ ਜੀ ਆਮ ਜਨਤਾ ਲਈ ਕੋਈ ਬਾਥਰੂਮ ਦੀ ਸੁਵਿਧਾ ਹੈ। ਤੁਹਾਨੂੰ ਦੱਸ ਦੇਈਏ ਕਿ ਖੰਨਾ ਦੇ ਤਹਿਸੀਲ ਨੂੰ 67 ਪਿੰਡ ਲਗਦੇ ਹਨ ਪਰ ਤਹਿਸੀਲ ਵਿੱਚ ਆਉਣ ਵਾਲੇ ਵਿਅਕਤੀਆਂ ਲਈ ਸੁਵਿਧਾਵਾਂ ਨਾ ਮਾਤਰ ਹੈ।
ਇਸ ਬਾਰੇ ਸੰਤੋਖ ਸਿੰਘ ਬੈਨੀਪਾਲ ਦਾ ਕਹਿਣਾ ਹੈ ਕਿ ਸਰਕਾਰਾਂ ਲੋਕਾਂ ਤੋਂ ਮਾਲੀਆ ਇਕੱਠਾ ਕਰਨਾ ਹੀ ਜਾਣਦੀਆਂ ਹਨ ਪਰ ਲੋਕਾਂ ਨੂੰ ਸਹੂਲਤ ਦੇਣਾ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਤੋਂ ਕੋਈ ਵੀ ਸਫ਼ਾਈ ਮੁਲਾਜ਼ਮ ਨਹੀਂ ਹੈ ਪਰ ਇਕ ਆਰਜੀ ਮੁਲਾਜ਼ਮ ਹੈ ਜੋ ਕਦੇ ਸਫ਼ਾਈ ਕਰਦਾ ਹੈ ਕਦੇ ਨਹੀ।
ਐਸਡੀਐਮ ਹਰਬੰਸ ਸਿੰਘ ਨੇ ਕਿਹਾ ਕਿ ਸਫ਼ਾਈ ਸੇਵਕ ਲਈ ਨਗਰ ਕੌਂਸਲ ਦੇ ਈਓ ਨੂੰ ਕਹਿ ਦਿੱਤਾ ਗਿਆ ਹੈ। ਬਾਥਰੂਮ ਬਣਿਆ ਹੋਇਆ ਹੈ ਪਰ ਉਸ ਉਤੇ ਸਾਇਨ ਬੋਰਡ ਲਾਇਆ ਜਾਵੇਗਾ।