ਲੁਧਿਆਣਾ : ਲੁਧਿਆਣਾ ਦੇ 67 ਸਾਲ ਦੇ ਜਰਨੈਲ ਸਿੰਘ ਗਰਚਾ ਇਨ੍ਹੀਂ ਦਿਨੀ ਚਰਚਾ ਦਾ ਵਿਸ਼ਾ ਬੜੇ ਹੋਏ ਹਨ, ਜਿਸ ਉਮਰ ਵਿੱਚ ਅਕਸਰ ਹੀ ਬਜ਼ੁਰਗ ਡਾਕਟਰਾਂ ਦੇ ਕਲੀਨਕਾਂ ਵਿੱਚ ਗੇੜੇ ਕੱਢਦੇ ਹਨ, ਉਸ ਉਮਰ ਦੇ ਵਿੱਚ ਜਰਨੈਲ ਸਿੰਘ ਖੇਡ ਮੈਦਾਨ ਦੇ ਵਿੱਚ ਡਟੇ ਹੋਏ ਹਨ। ਆਸਟਰੇਲੀਆ ਇੰਟਰਨੈਸ਼ਨਲ ਮਾਸਟਰ ਗੇਮਸ ਦੇ ਵਿੱਚ ਉਹ ਇਹ ਇਕੱਲੇ ਹੀ ਭਾਰਤ ਦੇ ਝੰਡੇ ਗੱਡ ਕੇ ਆਏ ਹਨ। ਸੋਨੇ ਦੇ ਤਿੰਨ ਤਗਮੇ ਅਤੇ ਚਾਂਦੀ ਦੇ ਤਿੰਨ ਤਗਮੇ ਆਪਣੇ ਨਾਮ ਕੀਤੇ ਨੇ। ਫੌਜ ਦੇ ਵਿੱਚ ਸੇਵਾਵਾਂ ਨਿਭਾਉਣ ਤੋਂ ਬਾਅਦ ਉਹਨਾਂ ਨਗਰ ਨਿਗਮ ਦੇ ਵਿੱਚ ਨੌਕਰੀ ਕੀਤੀ ਅਤੇ ਹੁਣ ਸੇਵਾ ਮੁਕਤ ਹੋਣ ਤੋਂ ਬਾਅਦ ਗਰਾਊਂਡ ਦੇ ਵਿੱਚ ਆਪਣਾ ਜ਼ੋਰ ਵਿਖਾ ਰਹੇ ਹਨ।
ਮੁੱਢਲਾ ਜੀਵਨ: ਜਰਨੈਲ ਸਿੰਘ ਗਰਚਾ ਲੁਧਿਆਣਾ ਦੇ ਪਿੰਡ ਢੰਡਾਰੀ ਕਲਾ ਦੇ ਵਸਨੀਕ ਹਨ। ਉਹਨਾਂ ਨੇ ਆਪਣੀ ਮੁਢਲੀ ਪੜ੍ਹਾਈ ਲੁਧਿਆਣਾ ਦੇ ਵਿੱਚ ਹੀ ਕੀਤੀ ਹੈ, ਫਿਰ ਉਹਨਾਂ ਫੌਜ ਦੇ ਵਿੱਚ ਬਤੌਰ ਸਪੋਰਟਸ ਕੋਟੇ ਦੇ ਵਿੱਚ ਨੌਕਰੀ ਕੀਤੀ ਪਰ ਸੱਤ ਸਾਲ ਬਾਅਦ ਉਹਨਾਂ ਨੇ ਨੌਕਰੀ ਛੱਡ ਦਿੱਤੀ ਅਤੇ ਲੁਧਿਆਣਾ ਨਗਰ ਨਿਗਮ ਦੇ ਵਿੱਚ ਬਤੌਰ ਜੂਨੀਅਰ ਇੰਜੀਨੀਅਰ ਦੇ ਤੌਰ ਉੱਤੇ ਜੁਆਇਨ ਕੀਤਾ। ਸ਼ੁਰੂ ਤੋਂ ਹੀ ਉਹ ਕਬੱਡੀ ਦੇ ਅਤੇ ਐਲੀਟਿਕਸ ਦੇ ਚੋਟੀ ਦੇ ਖਿਡਾਰੀ ਰਹੇ ਹਨ। 1983 ਵਿੱਚ ਪੰਜਾਬ ਦੀ ਕਬੱਡੀ ਟੀਮ ਦੀ ਟੀਮ ਦੀ ਉਹ ਅਗਵਾਈ ਕਰਦੇ ਸਨ ਅਤੇ ਕੌਮੀ ਖੇਡਾਂ ਵਿੱਚ ਪੰਜਾਬ ਪਹਿਲੇ ਨੰਬਰ ਉੱਤੇ ਆਇਆ ਸੀ ਅਤੇ ਹਰਿਆਣਾ ਦੂਜੇ ਨੰਬਰ ਤੇ ਰਿਹਾ ਸੀ। ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ ਫਿਰ ਖੇਡਾਂ ਦੇ ਵਿੱਚ ਨਾਮਨਾ ਖੱਟਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਖੇਡਾਂ ਆਪਣੇ ਪਿਤਾ ਤੋਂ ਪ੍ਰੇਰਿਤ ਹੋ ਕੇ ਸ਼ੁਰੂ ਕੀਤੀ ਸੀ ਉਹਨਾਂ ਦੇ ਪਿਤਾ ਪ੍ਰੀਤਮ ਸਿੰਘ ਨੈਸ਼ਨਲ ਹਾਕੀ ਦੇ ਖਿਡਾਰੀ ਰਹੇ ਹਨ।
ਖੇਡ ਸਫ਼ਰ: ਜਰਨੈਲ ਸਿੰਘ ਗਰਚਾ ਦੀ ਉਮਰ ਭਾਵੇਂ ਅੱਜ 67 ਸਾਲ ਦੀ ਹੈ ਪਰ ਉਹਨਾਂ ਦਾ ਖੇਡ ਦੇ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਕਬੱਡੀ ਦੇ ਨਾਲ ਉਹ ਐਥਲਿਟਿਕਸ ਦੇ ਵਿੱਚ ਆਪਣਾ ਦਮ ਵਿਖਾਉਂਦੇ ਰਹੇ ਹਨ। ਸਾਲ 2022 ਦੇ ਵਿੱਚ ਬੈਂਗਲੋਰ ਦੇ ਵਿੱਚ ਹੋਈਆਂ ਕੌਮੀ ਖੇਡਾਂ ਦੇ ਅੰਦਰ ਉਹਨਾਂ ਨੇ ਸੋਨੇ ਦਾ ਤਗਮਾ ਹਾਸਿਲ ਕੀਤਾ ਸੀ ਇਸ ਤੋਂ ਇਲਾਵਾ ਪੰਜਾਬ ਦੀ ਮਿਨੀ ਓਲੰਪਿਕ ਕਿਲਾ ਰਾਏਪੁਰ ਖੇਡਾ ਦੇ ਵਿੱਚ ਵੀ ਉਹ ਦੌੜਾਂ ਦੇ ਅੰਦਰ ਸੋਨੇ ਦਾ ਤਗਮਾ ਹਾਸਿਲ ਕਰ ਚੁੱਕੇ ਹਨ। ਇਹੀ ਨਹੀਂ ਆਸਟਰੇਲੀਅਨ ਮਾਸਟਰ ਇੰਟਰਨੈਸ਼ਨਲ ਖੇਡਾਂ ਦੇ ਵਿੱਚ 400 ਮੀਟਰ ਅੰਦਰ ਗੋਲਡ ਮੈਡਲ, 300 ਮੀਟਰ ਲੋ ਹਡਲ ਦੇ ਵਿੱਚ ਗੋਲਡ ਮੈਡਲ, 100 ਮੀਟਰ ਦੇ ਵਿੱਚ ਗੋਲਡ ਮੈਡਲ ਇਸ ਤੋਂ ਇਲਾਵਾ ਤਿੰਨ ਚਾਂਦੀ ਦੇ ਤਗਮੇ ਹਾਸਿਲ ਕਰ ਚੁੱਕੇ ਹਨ। ਆਸਟ੍ਰੇਲੀਆ ਦੇ ਵਿੱਚ ਉਹ ਗੋਰਿਆਂ ਨੂੰ ਵੀ ਮਾਤ ਦੇ ਚੁੱਕੇ ਨੇ। 2022 ਕਰਨਾਟਕ ਚ 11 ਮਈ ਤੋਂ 15 ਮਈ ਤੱਕ ਹੋਈਆਂ ਪੈਨ ਇੰਡੀਆ ਖੇਡਾਂ ਵਿੱਚ 400 ਮੀਟਰ ਦੌੜ, ਉੱਚੀ ਛਾਲ, 100 ਗੁਣਾ 400 ਮੀਟਰ ਰਿਲੇ ਰੇਸ ਚ ਵੀ ਮੈਡਲ ਹਾਸਿਲ ਕਰ ਚੁੱਕੇ ਹਨ।
ਦੇਸੀ ਖੁਰਾਕ ਅਤੇ ਵਰਜ਼ਿਸ਼: 67 ਸਾਲ ਦੀ ਉਮਰ ਦੇ ਵਿੱਚ ਵੀ ਜਰਨੈਲ ਸਿੰਘ ਨੌਜਵਾਨਾਂ ਨੂੰ ਫਿਟਨੈਸ ਚ ਮਾਤ ਦਿੰਦੇ ਹਨ। ਉਹਨਾਂ ਨੇ ਸ਼ੁਰੂ ਤੋਂ ਹੀ ਚੰਗੀ ਖੁਰਾਕ ਖਾਧੀ ਹੈ, ਸਵੇਰੇ ਅਤੇ ਸ਼ਾਮ ਓਹ 2-2 ਘੰਟੇ ਤੱਕ ਪ੍ਰੇਕਟਿਸ ਕਰਦੇ ਨੇ, ਇਸ ਤੋਂ ਇਲਾਵਾ ਭੱਜਣ ਤੋਂ ਬਾਅਦ ਉਹ ਕਾਲੇ ਛੋਲੇ ਰਾਤ ਨੂੰ ਭਿਓ ਕੇ ਰਖਦੇ ਨੇ ਅਤੇ ਓਹ ਖਾਂਦੇ ਨੇ, ਇਸ ਤੋਂ ਇਲਾਵਾ, ਬਦਾਮ, ਕਾਜੁ, ਅਖਰੋਟ ਅਤੇ ਸਵਾਗੀ ਭਿਜੋ ਕੇ ਖਾਂਦੇ ਨੇ। ਦੁੱਧ ਮੱਖਣ ਘਰ ਦੀ ਲੱਸੀ, ਮੌਸਮੀ ਫਲ ਉਨ੍ਹਾ ਦੀ ਸਿਹਤ ਦਾ ਰਾਜ਼ ਹੈ। ਉਹ ਰੋਜਾਨਾ 2 ਘੰਟੇ ਦੀ ਦੌੜ ਲਾਉਂਦੇ ਨੇ ਉਨ੍ਹਾਂ ਦਾ ਸਰੀਰ ਕਿਸੇ ਨੌਜਵਾਨ ਤੋਂ ਘੱਟ ਨਹੀਂ ਹੈ ਉਹ ਨਾ ਤਾਂ ਕਿਸੇ ਜਿੰਮ ਵਿੱਚ ਜਾਂਦੇ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਸਪਲੀਮੈਂਟ ਲੈਂਦੇ ਹਨ ਦੇਸੀ ਖੁਰਾਕ ਦੇ ਨਾਲ ਉਹਨਾਂ ਨੇ ਆਪਣੇ ਸਰੀਰ ਨੂੰ ਪਾਲਿਆ ਹੈ। ਕਿਸੇ ਵੀ ਕਿਸਮ ਦਾ ਉਹਨਾਂ ਨੇ ਨਸ਼ਾ ਨਹੀਂ ਕੀਤਾ।
- WORLD CUP 2023: ਵਿਸ਼ਵ ਕੱਪ ਫਾਈਨਲ 'ਚ ਅਹਿਮ ਭੂਮਿਕਾ ਨਿਭਾਏਗਾ ਟਾਸ, ਅਹਿਮਦਾਬਾਦ 'ਚ ਦੌੜਾਂ ਦਾ ਪਿੱਛਾ ਕਰਨਾ ਆਸਾਨ
- Cricket World Cup 2023: ਜਾਣੋ ਭਾਰਤ-ਆਸਟ੍ਰੇਲੀਆ ਫਾਈਨਲ 'ਚ ਕਿਹੜੇ-ਕਿਹੜੇ ਮਹਾਨ ਖਿਡਾਰੀਆਂ ਦੀ ਨਿੱਜੀ ਲੜਾਈ ਹੋਵੇਗੀ?
- ਵਿਸ਼ਵ ਕੱਪ 2023: ਕੌਣ ਜਿੱਤੇਗਾ ਫਾਈਨਲ ਮੁਕਾਬਲਾ, ਕੌਣ ਜਿੱਤੇਗਾ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਟਰਾਫੀ?
ਸਰਕਾਰਾਂ ਨੂੰ ਵੀ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵੱਧ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ ਪਿਛਲੀਆਂ ਸਰਕਾਰਾਂ ਨੇ ਤਾਂ ਧਿਆਨ ਨਹੀਂ ਦਿੱਤਾ ਪਰ ਮੌਜੂਦਾ ਸਰਕਾਰ ਜਰੂਰ ਨੌਜਵਾਨਾਂ ਨੂੰ ਪ੍ਰਫੁੱਲਿਤ ਕਰ ਰਹੀ ਹੈ। ਨੌਜਵਾਨ ਜੇਕਰ ਨਸ਼ਾ ਤਿਆਗਣਾ ਚਾਹੁੰਦੇ ਹਨ ਤਾਂ ਉਹਨਾਂ ਲਈ ਇੱਕੋ ਇੱਕ ਰਾਹ ਹੈ ਜੋ ਕਿ ਖੇਡ ਮੈਦਾਨ ਦੇ ਵਿੱਚ ਜਾਂਦਾ ਹੈ। ਚੰਗੀ ਖੁਰਾਕ ਅਤੇ ਵਰਜਿਸ਼ ਖੇਡਾਂ ਵੱਲ ਵੱਧ ਤੋਂ ਵੱਧ ਜ਼ੋਰ ਲਾਉਣਾ ਨਾ ਸਿਰਫ ਦੇਸ਼ ਦੇ ਫਾਇਦੇਮੰਦ ਹੁੰਦਾ ਹੈ ਸਗੋਂ ਤੁਹਾਡੇ ਆਪਣੇ ਲਈ ਵੀ ਕਾਫੀ ਫਾਇਦਾ ਜਿੰਦਾ ਹੈ। -ਜਰਨੈਲ ਸਿੰਘ, ਅਥਲੀਟ
ਪੂਰਾ ਪਰਿਵਾਰ ਖੇਡਾਂ ਵਿੱਚ: ਸਿਰਫ ਜਰਨੈਲ ਸਿੰਘ ਗਰਚਾ ਨਹੀਂ ਸਗੋਂ ਉਹਨਾਂ ਦਾ ਪੂਰਾ ਪਰਿਵਾਰ ਹੀ ਖੇਡਾਂ ਦੇ ਨਾਲ ਜੁੜਿਆ ਰਿਹਾ ਹੈ ਉਹਨਾਂ ਦੇ ਪਿਤਾ ਜਿੱਥੇ ਹਾਕੀ ਦੇ ਨੈਸ਼ਨਲ ਖਿਡਾਰੀ ਰਹੇ ਨੇ ਉੱਥੇ ਹੀ ਉਹਨਾਂ ਦਾ ਬੇਟਾ ਕੈਨੇਡਾ ਦੇ ਵਿੱਚ ਨਵਦੀਪ ਸਿੰਘ ਗਰਚਾ 400 ਮੀਟਰ ਅਤੇ 800 ਮੀਟਰ ਦਾ ਨੈਸ਼ਨਲ ਖਿਡਾਰੀ ਹੈ, ਉਹਨਾਂ ਦੀ ਬੇਟੀ ਨਵਨੀਤ ਕੌਰ ਕਨੇਡਾ ਦੇ ਵਿੱਚ ਉੱਚੀ ਛਾਲ, 200 ਮੀਟਰ, 400 ਮੀਟਰ ਦੀ ਕੋਮੀ ਖਿਡਾਰਨ ਹੈ। ਹੁਣ ਜਰਨੈਲ ਸਿੰਘ ਅਗਲੇ ਮਹੀਨੇ ਅਮਰੀਕਾ ਚ ਹੋਣ ਵਾਲੀਆਂ ਖੇਡਾਂ ਦੇ ਲਈ ਤਿਆਰੀ ਕਰ ਰਹੇ ਨੇ, ਉਹਨਾਂ ਦਾ ਆਤਮ ਵਿਸ਼ਵਾਸ ਵੇਖ ਰਿਹਾ ਸੀ ਬਣਦਾ ਹੈ ਜਰਨੈਲ ਸਿੰਘ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਇਹਨਾਂ ਖੇਡਾਂ ਦੇ ਵਿੱਚ ਉਹ ਹਰ ਖੇਡ ਦੇ ਵਿੱਚ ਆਪਣੇ ਦੇਸ਼ ਦੇ ਲਈ ਗੋਲਡ ਮੈਡਲ ਲੈ ਕੇ ਆਉਣ।