ਲੁਧਿਆਣਾ: ਜਗਰਾਉਂ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੋਟਿੰਗ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਸ ਨੂੰ ਲੈ ਕੇ ਲੁਧਿਆਣਾ ਦੇ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਵੱਲੋਂ ਵੱਖ ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾ ਲਿਆ ਗਿਆ।
ਐਸਡੀਐਮ ਵੱਲੋਂ ਕਿਹਾ ਗਿਆ ਕਿ ਵੋਟਿੰਗ ਦੀ ਪ੍ਰਕਿਰਿਆ ਅਮਨ ਅਮਾਨ ਨਾਲ ਚੱਲਿਆ। ਸ਼ਾਮੀ 4 ਵਜੇ ਤੱਕ ਉਮੀਦ ਤੋਂ ਵੱਧ ਲੋਕਾਂ ਨੇ ਆਪਣੀ ਵੋਟ ਭੁਗਤਾਈ। ਉਨ੍ਹਾਂ ਨੇ ਕਿਹਾ ਕਿ ਚਾਰ ਵਜੇ ਤੋਂ ਬਾਅਦ ਈਵੀਐਮ ਮਸ਼ੀਨਾਂ ਨੂੰ ਸਟਰਾਂਗ ਰੂਮ ਲਿਜਾਇਆ ਜਾਏਗਾ ਜਿੱਥੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਸੜਕਾਂ ਤੇ ਜੋ ਤਸਵੀਰਾਂ ਵੇਖਣ ਨੂੰ ਮਿਲੀ ਹੈ ਉਸ ਨੂੰ ਦੇਖ ਕੇ ਕਾਫ਼ੀ ਸਕੂਨ ਮਿਲਿਆ ਕਿ ਸ਼ਾਂਤਮਈ ਢੰਗ ਨਾਲ ਵੋਟਿੰਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਦੋ ਥਾਵਾਂ 'ਤੇ ਈਵੀਐਮ ਖਰਾਬ ਹੋਈ ਸੀ ਉਸ ਨੂੰ ਦਰੁਸਤ ਕਰ ਲਿਆ ਗਿਆ ਹੈ ਅਤੇ ਚਾਰ ਵਜੇ ਤੱਕ ਵੋਟਿੰਗ ਹੋਣ ਤੋਂ ਬਾਅਦ ਜਗਰਾਉਂ ਦੇ ਡੀਏਵੀ ਕਾਲਜ ਵਿੱਚ ਸਟਰਾਂਗ ਰੂਮ ਬਣਾਇਆ ਹੈ। ਉਥੇ ਸਾਰੀਆਂ ਈਵੀਐਮ ਰੱਖੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ 17 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ ਅਤੇ ਉਦੋਂ ਤਕ ਪ੍ਰਸ਼ਾਸਨ ਅਤੇ ਪੁਲਿਸ ਫੋਰਸ ਦੀ ਨਿਗਰਾਨੀ ਹੇਠ ਈਵੀਐਮ ਰਹਿਣਗੀਆਂ।