ETV Bharat / state

ਖੰਨਾ 'ਚ ਅੰਤਰਰਾਜੀ ਹਥਿਆਰ ਸਪਲਾਈ ਰੈਕੇਟ ਦਾ ਪਰਦਾਫਾਸ਼, 4 ਤਸਕਰ ਹਥਿਆਰਾਂ ਸਣੇ ਗ੍ਰਿਫਤਾਰ

author img

By

Published : Jul 29, 2023, 4:52 PM IST

ਖੰਨਾ 'ਚ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਇਸ ਗਿਰੋਹ ਦੇ 4 ਮੈਂਬਰਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਇਨ੍ਹਾਂ ਵਿੱਚ 1 ਵਕੀਲ, 1 ਲਾਅ ਵਿਦਿਆਰਥੀ, 1 ਬੀਬੀਏ ਦਾ ਵਿਦਿਆਰਥੀ ਸ਼ਾਮਲ ਹੈ।

Interstate arms supply racket busted in Khanna, 4 smugglers arrested with arms
ਖੰਨਾ 'ਚ ਅੰਤਰਰਾਜੀ ਹਥਿਆਰ ਸਪਲਾਈ ਰੈਕੇਟ ਦਾ ਪਰਦਾਫਾਸ਼

ਖੰਨਾ : ਖੰਨਾ 'ਚ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਇਸ ਗਿਰੋਹ ਦੇ 4 ਮੈਂਬਰਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਇਨ੍ਹਾਂ ਵਿੱਚ 1 ਵਕੀਲ, 1 ਲਾਅ ਵਿਦਿਆਰਥੀ, 1 ਬੀਬੀਏ ਦਾ ਵਿਦਿਆਰਥੀ ਸ਼ਾਮਲ ਹੈ। ਮੁੱਢਲੀ ਤਫਤੀਸ਼ ਦੌਰਾਨ ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਆਇੰਟ 32 ਬੋਰ ਦਾ 1 ਪਿਸਤੌਲ, 2 ਮੈਗਜ਼ੀਨ, 13 ਕਾਰਤੂਸ, ਪੁਆਇੰਟ 315 ਬੋਰ ਦਾ 1 ਦੇਸੀ ਕੱਟਾ, 6 ਕਾਰਤੂਸ ਤੋਂ ਇਲਾਵਾ 2 ਕਾਰਾਂ ਬਰਾਮਦ ਕੀਤੀਆਂ ਗਈਆਂ। ਮੁਲਜ਼ਮਾਂ ਦੀ ਪਛਾਣ ਮੇਰਠ ਦੇ ਹਾਪੜ ਨਗਰ ਦੇ ਰਹਿਣ ਵਾਲੇ 24 ਸਾਲਾ ਪ੍ਰਸ਼ਾਂਤ ਕੌਰਾ, 22 ਸਾਲਾ ਕ੍ਰਿਸ ਲਾਰੈਂਸ, ਸਦਰ ਬਾਜ਼ਾਰ ਮੇਰਠ ਕੈਂਟ ਦੇ ਰਹਿਣ ਵਾਲੇ ਆਰਜੇ ਰੂਪਕ ਜੋਸ਼ੀ (21) ਅਤੇ ਪੱਖੋਵਾਲ ਰੋਡ ਲੁਧਿਆਣਾ ਦੇ ਰਹਿਣ ਵਾਲੇ ਕਰਮਬੀਰ ਸਿੰਘ (32) ਵਜੋਂ ਹੋਈ।

ਪੁਲਿਸ ਨੇ ਨਾਕਾਬੰਦੀ ਦੌਰਾਨ ਕਾਬੂ ਕੀਤੇ ਤਸਕਰ : ਖੰਨਾ ਦੀ ਐਸਪੀ (ਇਨਵੈਸਟੀਗੇਸ਼ਨ) ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਐਸਐਸਪੀ ਅਮਨੀਤ ਕੌਂਡਲ ਦੀਆਂ ਹਦਾਇਤਾਂ ਅਨੁਸਾਰ ਸੀਆਈਏ ਸਟਾਫ਼ ਦੀ ਟੀਮ ਨੇ ਅਪਰਾਧਿਕ ਅਨਸਰਾਂ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਜੀਟੀ ਰੋਡ ਦੋਰਾਹਾ ਸਥਿਤ ਪਨਸਪ ਗੋਦਾਮ ਨੇੜੇ ਨਾਕਾਬੰਦੀ ਕੀਤੀ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪ੍ਰਸ਼ਾਂਤ ਕੌਰਾ ਅਤੇ ਕ੍ਰਿਸ ਲਾਰੈਂਸ ਜੋ ਕਿ ਮੇਰਠ ਦੇ ਰਹਿਣ ਵਾਲੇ ਹਨ, ਪੰਜਾਬ 'ਚ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਦੇ ਹਨ। ਇਨ੍ਹਾਂ ਦੋਵਾਂ ਨੇ ਕੁਝ ਦਿਨ ਪਹਿਲਾਂ 1 ਪਿਸਤੌਲ ਲੁਧਿਆਣਾ ਦੇ ਕਰਮਬੀਰ ਸਿੰਘ ਨੂੰ ਦਿੱਤਾ ਸੀ। ਦੋਵੇਂ ਮੈਗਜ਼ੀਨ ਅਤੇ ਕਾਰਤੂਸ ਦੇਣ ਲਈ ਲੁਧਿਆਣਾ ਕਰਮਬੀਰ ਕੋਲ ਜਾ ਰਹੇ ਸਨ। ਨਾਕਾਬੰਦੀ ਦੌਰਾਨ ਯੂਪੀ ਨੰਬਰ ਵਾਲੀ ਟਾਟਾ ਨੈਕਸਨ ਕਾਰ ਨੂੰ ਰੋਕਦੇ ਹੋਏ ਪ੍ਰਸ਼ਾਂਤ ਅਤੇ ਕ੍ਰਿਸ਼ ਨੂੰ ਕਾਬੂ ਕੀਤਾ ਗਿਆ। ਦੋਵਾਂ ਕੋਲੋਂ 2 ਮੈਗਜ਼ੀਨ ਅਤੇ 13 ਕਾਰਤੂਸ ਬਰਾਮਦ ਹੋਏ। ਉਹਨਾਂ ਦੀ ਨਿਸ਼ਾਨਦੇਹੀ 'ਤੇ ਕਰਮਬੀਰ ਦੀ ਓਪਟਰਾ ਕਾਰ 'ਚੋਂ ਪਿਸਤੌਲ ਬਰਾਮਦ ਕਰ ਕੇ ਉਸਨੂੰ ਵੀ ਗ੍ਰਿਫਤਾਰ ਕੀਤਾ ਗਿਆ। ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਆਰਕੇ ਰੂਪਕ ਜੋਸ਼ੀ ਤੋਂ ਹਥਿਆਰ ਲੈ ਕੇ ਆਏ ਸਨ। ਇਸਤੋਂ ਬਾਅਦ ਰੂਪਕ ਜੋਸ਼ੀ ਨੂੰ ਨਾਮਜ਼ਦ ਕਰ ਕੇ ਮੇਰਠ ਤੋਂ ਗ੍ਰਿਫਤਾਰ ਕੀਤਾ ਗਿਆ, ਜਿਸ ਕੋਲੋਂ 1 ਦੇਸੀ ਕੱਟਾ ਅਤੇ 6 ਕਾਰਤੂਸ ਬਰਾਮਦ ਹੋਏ।

ਕਾਨੂੰਨ ਦੀ ਪੜ੍ਹਾਈ ਕਰਦਿਆਂ ਬਣ ਗਏ ਕ੍ਰਿਮੀਨਲ : ਇਸ ਗਰੋਹ ਦੇ ਦੋ ਮੈਂਬਰ ਕਾਨੂੰਨ ਦੀ ਪੜ੍ਹਾਈ ਕਰਦਿਆਂ ਕ੍ਰਿਮੀਨਲ ਬਣ ਗਏ। ਤੀਜਾ ਸਾਥੀ ਬੀਬੀਏ ਦਾ ਵਿਦਿਆਰਥੀ ਹੈ। ਤਿੰਨੋਂ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਕੇ ਸੰਪਰਕ ਵਿੱਚ ਆਏ ਸਨ। ਇਹਨਾਂ ਨੇ ਢਾਬੇ 'ਤੇ ਕੰਮ ਕਰਨ ਵਾਲੇ ਪ੍ਰਸ਼ਾਂਤ ਕੌਰਾ ਨੂੰ ਆਪਣਾ ਸਾਥੀ ਬਣਾ ਲਿਆ। ਕ੍ਰਿਸ ਮੇਰਠ 'ਚ ਲਾਅ ਦੀ ਪੜ੍ਹਾਈ ਕਰਦਾ ਹੈ। ਕਰਮਬੀਰ ਲੁਧਿਆਣਾ ਵਿੱਚ ਐਡਵੋਕੇਟ ਦੀ ਪ੍ਰੈਕਟਿਸ ਕਰਦਾ ਹੈ। ਕਰਮਬੀਰ ਖ਼ਿਲਾਫ਼ ਸਾਲ 2008 ਵਿੱਚ ਲੁਧਿਆਣਾ ਦੇ ਡਿਵੀਜ਼ਨ ਨੰਬਰ 5 ਥਾਣੇ ਵਿੱਚ ਇਰਾਦਾ ਕਤਲ ਦਾ ਕੇਸ ਦਰਜ ਹੈ।

ਪਹਿਲਾਂ ਵੀ ਮੁਕੱਦਮੇ ਦਰਜ : ਖੰਨਾ ਪੁਲਿਸ ਨੇ ਸਾਲ 2023 ਦੇ 7 ਮਹੀਨਿਆਂ ਵਿੱਚ 50 ਹਥਿਆਰ ਸਪਲਾਇਰਾਂ ਨੂੰ ਫੜਿਆ ਹੈ। ਹਥਿਆਰਾਂ ਦੀ ਸਪਲਾਈ ਨਾਲ ਸਬੰਧਤ ਕੁੱਲ 21 ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 71 ਹਥਿਆਰ ਬਰਾਮਦ ਕੀਤੇ ਜਾ ਚੁੱਕੇ ਹਨ। 215 ਕਾਰਤੂਸ ਅਤੇ 47 ਮੈਗਜ਼ੀਨ ਬਰਾਮਦ ਕੀਤੇ ਹਨ। ਐਸਐਸਪੀ ਕੌਂਡਲ ਨੇ ਕਿਹਾ ਕਿ ਡੀਜੀਪੀ ਗੌਰਵ ਯਾਦਵ ਦੀਆਂ ਹਦਾਇਤਾਂ ’ਤੇ ਉਹ ਗੈਂਗਸਟਰਾਂ ਖ਼ਿਲਾਫ਼ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.