ਲੁਧਿਆਣਾ: ਸਾਹਨੇਵਾਲ ਵਿੱਚ ਇੰਟੀਰੀਅਰ ਅਤੇ ਐਕਸਟੀਰੀਆਲ ਐਗਜ਼ੀਬੀਸ਼ਨ ਦੀ ਸ਼ੁਰੂਆਤ ਹੋ ਗਈ ਹੈ ਅਤੇ 4 ਦਿਨਾਂ ਤੱਕ ਚੱਲਣ ਵਾਲੀ ਇਸ ਪ੍ਰਦਰਸ਼ਨੀ ਦੇ ਵਿੱਚ ਦੇਸ਼ ਭਰ ਦੀਆਂ 200 ਦੇ ਕਰੀਬ ਕੰਪਨੀਆਂ ਨੇ ਹਿੱਸਾ ਲਿਆ ਹੈ ਅਤੇ 3 ਹਜ਼ਾਰ ਦੇ ਕਰੀਬ ਉਤਪਾਦਾਂ ਦੀ ਪ੍ਰਦਰਸ਼ਨੀ ਲਾਈ ਗਈ ਹੈ। ਇਸ ਦੇ ਉਦਘਾਟਨ ਦੇ ਲਈ ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਮਨਵਿੰਦਰ ਸਿੰਘ ਗਿਆਸਪੁਰਾ ਪੁੱਜੇ। ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਦੇਸ਼ ਭਰ ਤੋਂ ਇੰਟੀਰੀਅਰ ਅਤੇ ਐਕਸਟੀਰੀਆਲ ਕੰਪਨੀਆਂ ਸ਼ਾਮਿਲ ਹੋਇਆ ਨਾਲ ਹੀ ਆਰਕੀਟੈਕਟਾਂ ਨੇ ਵੀ ਹਿਸਾ ਲਿਆ ਜਿਸ ਵਿੱਚ ਨਵੀਂ ਤਕਨੀਕ ਬਾਰੇ ਗੱਲਬਾਤ ਹੋਈ।
ਪ੍ਰਦਰਸ਼ਨੀ ਦੀ ਜ਼ਰੂਰਤ: ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਮ ਐਲ ਏ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਅਜਿਹੀ ਪ੍ਰਦਰਸ਼ਨੀ ਦੀ ਬੇਹੱਦ ਜ਼ਰੂਰਤ ਹੈ ਕਿਉਂਕਿ ਇਸ ਨਾਲ ਨਵੀਂ ਤਕਨੀਕ ਨਵੇਂ ਫੈਸ਼ਨ ਅਤੇ ਨਵੇਂ ਪ੍ਰੋਡਕਟ ਬਾਰੇ ਲੋਕਾਂ ਨੂੰ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਮੈਂ ਖੁਦ ਵੀ ਇਸ ਖੇਤਰ ਦੇ ਨਾਲ ਕਾਫੀ ਲੰਮੇ ਸਮੇਂ ਤੋਂ ਜੁੜਿਆ ਰਿਹਾ ਹਾਂ ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਦੋਰਾਹਾਂ ਦੇ ਵਿੱਚ ਵੱਧ ਤੋਂ ਵੱਧ ਨਿਵੇਸ਼ਕਾਂ ਨੂੰ ਨਿਵੇਸ਼ ਕਰਨ ਦਾ ਸੱਦਾ ਦੇ ਰਹੇ ਹਾਂ ਅਤੇ ਉਨ੍ਹਾ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਜਿਸ ਕਿਸੇ ਦੀ ਵੀ ਲੋੜ ਹੈ ਅਸੀਂ ਕਿਸੇ ਵੀ ਨਿਵੇਸ਼ਕ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦੇਵਾਂਗੇ।
ਇਹ ਵੀ ਪੜ੍ਹੋ: Attackers shot: ਗੋਲੀ ਦੀ ਆਵਾਜ਼ ਨਾਲ ਮੁੜ ਕੰਬੀ ਗੁਰੂ ਨਗਰੀ, ਆਟਾ ਚੱਕੀ ਮਾਲਕ ਨੂੰ ਮੋਟਰਸਾਇਕਲ ਸਵਾਰ ਹਮਲਾਵਰਾਂ ਨੇ ਮਾਰੀ ਗੋਲੀ
500 ਕਰੋੜ ਰੁਪਏ ਦਾ ਵਪਾਰ: ਉੱਥੇ ਹੀ ਦੂਜੇ ਪਾਸੇ ਉਡਾਣ ਮੀਡੀਆ ਦੇ ਜੀ ਐਸ ਢਿੱਲੋਂ ਨੇ ਕਿਹਾ ਕਿ 4 ਦਿਨ ਚੱਲਣ ਵਾਲੀ ਇਸ ਐਕਸਪੋ ਦੇ ਵਿੱਚ ਦੇਸ਼ ਦੀਆਂ 200 ਕੰਪਨੀਆਂ ਨੇ ਹਿੱਸਾ ਲਿਆ 3 ਹਜ਼ਾਰ ਦੇ ਕਰੀਬ ਪ੍ਰੋਡਕਟਾਂ ਦੀ ਪ੍ਰਦਰਸ਼ਨੀ ਕੀਤੀ ਗਈ ਹੈ। ਉਨ੍ਹਾਂ ਕਿਹਾ ਇਸ ਪ੍ਰਦਰਸ਼ਨੀ ਮੌਕੇ ਕਿਵੇਂ ਲੋਕਾਂ ਨੂੰ ਵੱਧ ਤੋਂ ਵੱਧ ਨਵੀਂ ਤਕਨੀਕ ਦੀ ਜਾਣਕਾਰੀ ਦਿੱਤੀ ਜਾਵੇ ਇਸ ਸਬੰਧੀ ਖ਼ਾਸ ਨਜ਼ਰ ਹੈ ਤਾਂ ਜੋ ਪ੍ਰਦਰਸ਼ਨੀ ਤੋਂ ਲੋਕਾਂ ਨੂੰ ਜ਼ਿਆਦਾ ਫਾਇਦਾ ਹੋ ਸਕੇ। ਉਨ੍ਹਾਂ ਕਿਹਾ ਕਿ 2022 ਦੀ ਪ੍ਰਦਰਸ਼ਨੀ ਵਿੱਚ 500 ਕਰੋੜ ਰੁਪਏ ਦੇ ਕਰੀਬ ਦੇ ਵਪਾਰ ਹੋਇਆ ਸੀ ਅਤੇ ਇਸ ਵਾਰ ਉਨ੍ਹਾ ਨੂੰ ਇਸ ਤੋਂ ਵੀ ਵੱਧ ਦੀ ਉਮੀਦ ਹੈ।