ਲੁਧਿਆਣਾ: ਪੰਜਾਬ ਸਰਕਾਰ ਵਲੋਂ ਲੁਧਿਆਣਾ ਦੇ ਵਪਾਰੀਆਂ ਖਾਸ ਕਰ ਛੋਟੇ ਸਨਅਤਕਾਰਾਂ ਨਾਲ ਵਾਅਦਾ ਕੀਤਾ ਗਿਆ ਸੀ, ਕਿ ਉਨ੍ਹਾਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇਗੀ। ਵਪਾਰੀ ਅਤੇ ਸਨਅਤਕਾਰਾਂ ਦਾ ਕਹਿਣਾ ਕਿ ਕਾਂਗਰਸ ਸਰਕਾਰ ਵਲੋਂ ਉਨ੍ਹਾਂ ਨੂੰ ਚਾਰ ਸਾਲਾਂ 'ਚ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਨਹੀਂ ਦਿੱਤੀ ਗਈ। ਪੰਜਾਬ ਸਰਕਾਰ ਵਲੋਂ ਲੁਧਿਆਣਾ 'ਚ ਇਸ਼ਤਿਹਾਰ ਰੂਪੀ ਫਲੈਕਸ ਬੋਰਡ ਲਗਾਏ ਗਏ ਹਨ, ਜਿਸ 'ਚ ਸਰਕਾਰ ਦਾ ਦਾਅਵਾ ਹੈ ਕਿ ਛੋਟੇ ਉਦਯੋਗਾਂ ਲਈ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਗਈ।
ਇਸ ਦੇ ਚੱਲਦਿਆਂ ਵਪਾਰੀ ਵਰਗ 'ਚ ਭਾਰੀ ਰੋਸ ਹੈ। ਵਪਾਰੀਆਂ ਦਾ ਕਹਿਣਾ ਕਿ ਪੰਜਾਬ ਸਰਕਾਰ ਵਲੋਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਹੁਣ ਤੱਕ ਚਾਰ ਸਾਲਾਂ 'ਚ ਕਾਂਗਰਸ ਸਰਕਾਰ ਵਲੋਂ ਕਦੇ ਵੀ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਨਹੀਂ ਦਿੱਤੀ ਗਈ।ਉਨ੍ਹਾਂ ਦਾ ਕਹਿਣਾ ਕਿ ਸਨਅਤਕਾਰਾਂ ਨੂੰ ਜੋ ਬਿਜਲੀ ਮਿਲ ਰਹੀ ਹੈ, ਉਸ ਦਾ ਰੇਟ ਸੱਤ ਰੁਪਏ ਤੋਂ ਨੌ ਰੁਪਏ ਪ੍ਰਤੀ ਯੂਨਿਟ ਹੈ। ਵਪਾਰੀਆਂ ਦਾ ਕਹਿਣਾ ਕਿ ਸਰਕਾਰ ਵਲੋਂ ਲਾਕਡਾਊਨ ਸਮੇਂ ਤਿੰਨ ਮਹੀਨੇ ਦੇ ਫਿਕਸ ਬਿਜਲੀ ਦੇ ਚਾਰਜ ਮੁਆਫ਼ ਕਰਨ ਦੀ ਗੱਲ ਕੀਤੀ ਗਈ ਸੀ, ਜੋ ਪੂਰੀ ਨਹੀਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਕਿ ਆਰਥਿਕ ਮਾਰ ਝੱਲ ਰਹੇ ਵਪਾਰੀਆਂ ਵਲੋਂ ਘਰ ਦਾ ਸਮਾਨ ਵੇਚ ਕੇ ਬਿਜਲੀ ਦੇ ਬਿੱਲ ਦਿੱਤੇ ਸੀ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਜੇਕਰ ਸਰਕਾਰ ਨੇ ਪੰਜ ਰੁਪਏ ਪ੍ਰਤੀ ਯੂੀਨਟ ਦਿੱਤੀ ਹੁੰਦੀ ਤਾਂ ਇਸ਼ਤਿਹਾਰ ਲਗਾਉਣ ਦੀ ਲੋੜ ਨਾ ਪੈਂਦੀ।
ਇਸ ਦੇ ਨਾਲ ਹੀ ਵਪਾਰੀਆਂ ਦਾ ਰੋਸ ਹੈ ਕਿ ਮੁੱਖ ਮੰਤਰੀ ਵਲੋਂ ਇੱਕ ਵਾਰ ਵੀ ਲੁਧਿਆਣਾ ਦੇ ਛੋਟੇ ਵਪਾਰੀਆਂ ਨਾਲ ਮੀਟਿੰਗ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਵਪਾਰੀਆਂ ਵਲੋਂ ਰੋਸ ਰੈਲੀ ਕੱਢੀ ਜਾਵੇਗੀ ਅਤੇ ਲੋੜ ਪਈ ਤਾਂ ਮੋਤੀ ਮਹਿਲ ਜਾ ਕੇ ਗ੍ਰਿਫ਼ਤਾਰੀਆਂ ਵੀ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ:ਬੀਬੀ ਹਰਸਿਮਰਤ ਕੌਰ ਬਾਦਲ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ