ETV Bharat / state

ਲੌਕਡਾਊਨ ਦੌਰਾਨ ਭਾਰਤੀਆਂ ਨੇ ਵਰਤਿਆ ਹੈਰਾਨੀਜਨਕ ਇੰਟਰਨੈੱਟ ਡਾਟਾ... - ਇੰਟਰਨੈੱਟ ਡਾਟਾ

ਲੌਕਡਾਊਨ ਦੌਰਾਨ ਭਾਰਤੀਆਂ ਵੱਲੋਂ ਮੋਬਾਈਲ ਡਾਟਾ ਵਧੇਰੇ ਵਰਤੋਂ 'ਚ ਲਿਆਂਦਾ ਗਿਆ ਤੇ ਦੂਣੇ ਮੋਬਾਇਲ ਡਾਟਾ ਦੀ ਵਰਤੋਂ ਹੋਈ ਹੈ।

ਮੋਬਾਈਲ ਡਾਟਾ
ਫ਼ੋਟੋ
author img

By

Published : Jun 12, 2020, 7:06 AM IST

ਲੁਧਿਆਣਾ: ਸੰਸਾਰ ਭਰ ਵਿੱਚ ਕੋਰੋਨਾ ਮਹਾਂਮਾਰੀ ਨੇ ਲੱਖਾਂ ਲੋਕਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ ਤੇ ਕਰੋੜਾਂ ਲੋਕ ਅਜੇ ਵੀ ਇਸ ਜਾਨਲੇਵਾ ਵਾਇਰਸ ਤੋਂ ਪੀੜਤ ਹਨ। ਭਾਰਤ ਵਿੱਚ ਵੀ ਇਹੀ ਹਾਲ ਹੈ, 22 ਮਾਰਚ ਤੋਂ ਦੇਸ਼ ਭਰ ਵਿੱਚ ਲੌਕਡਾਊਨ ਹੋਇਆ ਪਿਆ ਹੈ ਜਿਸ ਕਾਰਨ ਲੋਕ ਆਪਣੇ ਘਰਾਂ ਵਿੱਚ ਰਹਿਣ ਨੂੰ ਮਜਬੂਰ ਹਨ। ਇਸ ਦੌਰਾਨ ਆਧੁਨਿਕਤਾ ਦੇ ਯੁਗ ਵਿੱਚ ਜੇਕਰ ਇਨਸਾਨ ਘਰਾਂ ਵਿੱਚ ਕੈਦ ਹਨ ਤਾਂ ਕੈਦ ਵਿੱਚ ਜੇਕਰ ਕਿਸੇ ਚੀਜ਼ ਵਿੱਚ ਵਾਧਾ ਦਰਜ ਹੋਇਆ ਤਾਂ ਉਹ ਹੈ ਮੋਬਾਇਲ ਡਾਟਾ।

ਵੀਡੀਓ

ਲੌਕਡਾਊਨ ਦੌਰਾਨ ਲੋਕਾਂ ਨੇ ਰੱਜ ਕੇ ਮੋਬਾਈਲ ਡਾਟਾ ਦੀ ਵਰਤੋਂ ਕੀਤੀ। ਉਸ ਦਾ ਨਤੀਜਾ ਇਹ ਨਿਕਲਿਆ ਕਿ ਇੰਟਰਨੈਟ ਡਾਟਾ ਦੀ ਖਪਤ ਦੇਸ਼ ਭਰ ਵਿੱਚ 13 ਫੀਸਦੀ ਅਚਾਨਕ ਵਧ ਗਈ। ਲੌਕਡਾਊਨ ਵਿੱਚ ਹਰ ਰੋਜ਼ ਭਾਰਤੀ 308 ਪੈਰਾਬਾਈਟਸ ਯਾਨੀ 3 ਲੱਖ 8 ਹਜ਼ਾਰ ਟੈਰਾਬਾਈਟਸ ਡਾਟਾ ਵਰਤਣ ਲੱਗੇ। ਹਾਲਾਂਕਿ ਭਾਰਤ ਵਿੱਚ ਮੋਬਾਈਲ ਡਾਟਾ ਵਿਸ਼ਵ ਦੇ ਹੋਰਨਾਂ ਦੇਸ਼ਾਂ ਨਾਲੋਂ ਵਧੇਰੇ ਸਸਤਾ ਹੈ ਅਤੇ ਇਨ੍ਹਾਂ ਦਿਨਾਂ ਦੌਰਾਨ ਵੱਖ-ਵੱਖ ਭਾਰਤੀ ਮੋਬਾਈਲ ਨੈੱਟਵਰਕ ਕੰਪਨੀਆਂ ਵੱਲੋਂ ਆਪਣੇ ਗਾਹਕਾਂ ਨੂੰ ਵਧੇਰੇ ਆਫਰਾਂ ਵੀ ਦਿੱਤੀਆਂ ਗਈਆਂ, ਖਾਸ ਕਰਕੇ ਵਰਕ ਫਰਾਮ ਹੋਮ ਵਾਲਿਆਂ ਲਈ। ਅੰਕੜੇ ਇਹ ਵੀ ਦੱਸਦੇ ਹਨ ਕਿ ਲੌਕਡਾਊਨ ਦੌਰਾਨ ਜੋ ਲੋਕ ਮੋਬਾਇਲ ਡਾਟਾ ਦੀ ਵਰਤੋਂ ਨਹੀਂ ਕਰਦੇ ਸਨ ਉਨ੍ਹਾਂ ਨੇ ਵੀ ਡਾਟਾ ਵਰਤਣਾ ਸ਼ੁਰੂ ਕਰ ਦਿੱਤਾ।

ਲੌਕਡਾਊਨ
ਫ਼ੋਟੋ

ਇਹ ਸਰਵੇਖਣ ਸਿਰਫ ਭਾਰਤ ਦਾ ਨਹੀਂ ਸਗੋਂ ਪੂਰੇ ਵਿਸ਼ਵ ਵਿੱਚ ਕੀਤਾ ਗਿਆ ਅਤੇ ਪੂਰੇ ਵਿਸ਼ਵ ਵਿੱਚ 700 ਮਿਲੀਅਨ ਲੋਕਾਂ ਦੇ ਅੰਕੜੇ ਲਏ ਗਏ। ਦੇਸ਼ ਭਰ ਵਿੱਚ ਲੌਕਡਾਊਨ 22 ਮਾਰਚ ਨੂੰ ਲੱਗਿਆ ਤੇ 22 ਤੋਂ 27 ਮਾਰਚ ਨੂੰ ਸਭ ਤੋਂ ਜ਼ਿਆਦਾ ਡਾਟਾ ਦੀ ਵਰਤੋਂ ਕੀਤੀ ਗਈ ਤੇ ਉਸ ਦਿਨ 312 ਪੈਟਾਬਾਈਟ ਡਾਟਾ ਵਰਤਿਆ ਗਿਆ। ਮਾਰਚ 26 ਨੂੰ 311 ਪੈਰਾਬਾਈਟ ਡਾਟੇ ਦੀ ਖ਼ਪਤ ਹੋਈ।

ਫ਼ੋਟੋ
ਫ਼ੋਟੋ

ਡਾਟਾ ਯੂਜ਼ਰਜ਼ ਦੀ ਮੰਨੀਏ ਤਾਂ ਲੌਕਡਾਊਨ ਦੌਰਾਨ ਉਨ੍ਹਾਂ ਨੇ ਘਰ ਰਹਿ ਕੇ ਫੋਨ 'ਤੇ ਦੋਸਤਾਂ-ਰਿਸ਼ਤੇਦਾਰਾਂ ਨਾਲ ਵੀਡੀਓ ਕਾਲਿੰਗ ਜ਼ਰੀਏ ਰਾਬਤਾ ਕੀਤਾ ਤੇ ਮਨੋਰੰਜਨ ਲਈ ਵੱਖ-ਵੱਖ ਸਾਈਟਾਂ 'ਤੇ ਫਿਲਮਾਂ-ਗਾਣੇ ਦੇਖੇ। ਆਮ ਦਿਨਾਂ ਨਾਲੋਂ ਡਾਟੇ ਦੀ ਵੱਧ ਵਰਤੋਂ ਹੋਈ।

ਲੌਕਡਾਊਨ
ਫ਼ੋਟੋ

ਉੱਥੇ ਹੀ ਲੁਧਿਆਣਾ ਤੋਂ ਈਟੀਵੀ ਦੀ ਟੀਮ ਨੇ ਨੌਜਵਾਨ ਪੀੜ੍ਹੀ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਕਰਫਿਊ ਦੌਰਾਨ ਜਦੋਂ ਉਨ੍ਹਾਂ ਦਾ ਸਾਰਿਆਂ ਨਾਲ ਸੰਪਰਕ ਟੁੱਟ ਗਿਆ ਸੀ ਤੇ ਕੋਈ ਕੰਮਕਾਰ ਨਹੀਂ ਸੀ ਤਾਂ ਉਹ ਵਧੇਰੇ ਮੋਬਾਈਲ ਨੈੱਟਵਰਕ ਜਾਂ ਮੋਬਾਈਲ ਡਾਟਾ ਦੀ ਵਰਤੋਂ ਕਰਦੇ ਸਨ। ਉਸ ਵਿੱਚ ਸੋਸ਼ਲ ਮੀਡੀਆ, ਵੀਡੀਓ ਕਾਲਿੰਗ, ਆਨਲਾਈਨ ਚੈਟਿੰਗ, ਆਨਲਾਈਨ ਰੀਡਿੰਗ, ਸੋਸ਼ਲ ਮੀਡੀਆ ਗੇਮਿੰਗ ਅਤੇ ਹੋਰ ਕਈ ਢੰਗਾਂ ਦੇ ਨਾਲ ਬ੍ਰਾਊਜ਼ਿੰਗ ਅਤੇ ਸਰਫਿੰਗ ਆਦਿ ਕੀਤੀ ਜਾਂਦੀ ਰਹੀ। ਹਾਲਾਂਕਿ ਇਸ ਦੌਰਾਨ ਕੁਝ ਲੋਕਾਂ ਨੇ ਕਿਹਾ ਕਿ ਇਸ ਦੌਰਾਨ ਮੋਬਾਈਲ ਡਾਟਾ ਵਰਤਣ ਵਿੱਚ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਵੀ ਆ ਰਹੀਆਂ ਸਨ ਕਿਉਂਕਿ ਇੰਟਰਨੈੱਟ ਕਾਫੀ ਹੋਲੀ ਹੋ ਗਿਆ ਸੀ।

ਭਾਰਤ ਵਿੱਚ 68 ਕਰੋੜ ਤੋਂ ਵੱਧ ਇੰਟਰਨੈਟ ਉਪਭੋਗਤਾ ਹਨ ਅਤੇ ਇਸ ਵਿੱਚੋਂ 29 ਕਰੋੜ ਪੇਂਡੂ ਖੇਤਰਾਂ ਵਿੱਚੋਂ ਹਨ ਅੰਕੜਿਆ ਮੁਤਾਬਕ ਪੇਂਡੂ ਖੇਤਰਾਂ ਵਿੱਚ ਇੱਕ ਮਹੀਨੇ ਵਿੱਚ 100 ਫ਼ੀਸਦੀ ਜ਼ਿਆਦਾ ਡਾਟਾ ਦੀ ਖ਼ਪਤ ਹੋਈ। ਇੰਟਰਨੈਟ ਸੇਵਾਵਾਂ ਮੁਹੱਈਆ ਕਰਾਉਣ ਦਾ ਲਾਇਸੈਂਸ ਰੱਖਣ ਵਾਲੀ ਸੀਐਸਸੀ ਈ-ਗਵਰਨੈਂਸ ਸਰਵਿਸਜ਼ ਇੰਡੀਆ ਨੇ 30 ਮਾਰਚ ਨੂੰ ਡਾਟਾ ਖਪਤ ਵਿੱਚ 4.7 ਟੈਰਾਬਾਈਟ (ਟੀਬੀ) ਦਾ ਵਾਧਾ ਦਰਜ ਕੀਤਾ ਹੈ, ਜੋ ਕਿ 10 ਮਾਰਚ ਨੂੰ 2.7 ਟੀਬੀ ਤੋਂ 30 ਮਾਰਚ ਤੱਕ ਸੀ... ਇੱਕ ਲੱਖ ਤੋਂ ਵੱਧ ਪੰਚਾਇਤਾਂ ਨੂੰ ਭਾਰਤ ਨੈਟ ਪ੍ਰਾਜੈਕਟ ਤਹਿਤ ਬਰੌਡਬੈਂਡ ਸੇਵਾ ਮਿਲ ਚੁੱਕੀ ਹੈ।

ਡਾਟਾ ਦੀ ਵਰਤੋਂ ਵਿੱਚ ਭਾਰਤ ਨੇ ਚੀਨ, ਆਸਟਰੀਆ, ਜਪਾਨ, ਇਜ਼ਰਾਇਲ ਤੇ ਯੂਏਈ ਨੂੰ ਪਿੱਛੇ ਛੱਡ ਦਿੱਤਾ ਤੇ ਮੋਬਾਇਲ ਤੇ ਫਿਕਸਬੈਂਡ ਪ੍ਰਫੌਰਮੈਂਸ ਵਿੱਚ ਇਟਲੀ, ਫਰਾਂਸ, ਜਰਮਨੀ ਤੇ ਕੈਨੇਡਾ ਪੱਛੜ ਗਏ। ਕੋਰੋਨਾ ਕਾਰਨ ਟੈਲੀਕਾਮ ਕੰਪਨੀਆਂ ਨੂੰ ਖੂਬ ਫਾਇਦਾ ਹੋਇਆ ਤੇ ਵਰਕ ਫਰੌਮ ਹੋਮ ਦਾ ਕਲਚਰ ਤੇ ਰਿਮੋਟ ਐਜੂਕੇਸ਼ਨ ਤੇ ਐਂਟਰਟੇਨਮੈਂਟ ਵੀ ਪਹਿਲੀ ਵਾਰ ਏਨੇ ਵੱਡੇ ਪੱਧਰ 'ਤੇ ਭਾਰਤ ਵਿੱਚ ਪ੍ਰਚੱਲਿਤ ਹੋਇਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.