ਲੁਧਿਆਣਾ: ਨਿਵੇਸ਼ ਪੰਜਾਬ ਸਮਿਟ 2023 ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਪਹਿਲਾ ਸੈਸ਼ਨ ਲੁਧਿਆਣਾ ਦੇ ਵਿਚ ਚਲ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਮਿਲਣੀ ਦੀ ਅਗਵਾਈ ਕਰ ਰਹੇ ਹਨ। ਮੁੱਖ ਮੰਤਰੀ ਪੰਜਾਬ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਵਿਧਾਇਕ ਇਸ ਨਿਵੇਸ਼ ਮਿਲਣੀ ਦੇ ਵਿੱਚ ਪਹੁੰਚੇ ਹੋਏ ਹਨ। ਉਥੇ ਹੀ ਮੁੱਖ ਮੰਤਰੀ ਪੰਜਾਬ ਦੀ ਆਮਦ ਨੂੰ ਲੈ ਕੇ ਲੁਧਿਆਣਾ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਵੀ ਕੀਤੇ ਗਏ ਹਨ, ਕਿਉਂਕਿ ਕੁਝ ਦਿਨਾਂ ਪਹਿਲਾਂ ਹੀ ਇਥੇ, ਜਿਸ ਹੋਟਲ ਵਿਚ ਨਿਵੇਸ਼ ਦੀ ਮਿਲਣੀ ਹੋ ਰਹੀ ਹੈ ਉਸ ਦੇ ਨਾਲ ਹੋਟਲ ਨੂੰ ਉਡਾਉਣ ਦੀ ਧਮਕੀ ਮਿਲੀ ਸੀ।ਇਸ ਕਰਕੇ ਪੁਲਿਸ ਫੋਰਸ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਤੋਂ ਟ੍ਰੈਫਿਕ ਇੰਚਾਰਜ ਸਮੀਰ ਵਰਮਾ ਨੇ ਦੱਸਿਆ ਕਿ ਸਾਡੇ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਫੋਰਸ ਤਾਇਨਾਤ ਕੀਤੀ ਗਈ ਹੈ।
ਪੰਜਾਬ ਵਿਚ ਨਿਵੇਸ਼ ਕਰਨ ਲਈ ਨਿਵੇਸ਼ਕਾਂ ਨੂੰ ਕੀਤਾ ਜਾਵੇਗਾ ਉਤਸ਼ਾਹਤ : ਮੁੱਖ ਮੰਤਰੀ ਇਸ ਮੀਟਿੰਗ ਦੌਰਾਨ ਨਿਵੇਸ਼ਕਾਂ ਉਤੇ ਪੰਜਾਬ ਵਿਚ ਨਿਵੇਸ਼ ਕਰਨ ਲਈ ਜ਼ੋਰ ਪਾਇਆ ਜਾਵੇਗਾ। ਹਾਲਾਂਕਿ ਇਹ ਗੱਲ ਚਰਚਾ ਦਾ ਵਿਸ਼ਾ ਹੈ ਕਿ ਇਸ ਪ੍ਰੋਗਰਾਮ ਸਬੰਧੀ ਮੀਡੀਆ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ। ਪ੍ਰੋਗਰਾਮ ਵਿਚ ਮੀਡੀਆ ਨੂੰ ਜਾਣ ਸਬੰਧੀ ਕੋਈ ਇਜਾਜ਼ਤ ਨਹੀਂ ਹੈ। ਮੀਟਿੰਗ ਵੱਡੀ ਗਿਣਤੀ ਦੇ ਵਿੱਚ ਨਿਵੇਸ਼ਕ ਵੀ ਲਗਾਤਾਰ ਪਹੁੰਚ ਰਹੇ ਨੇ ਅਤੇ ਲੁਧਿਆਣਾ ਦੇ ਪੁਰਾਣੇ ਕਾਰੋਬਾਰੀ ਇਸ ਨਿਵੇਸ਼ ਮਿਲਣੀ ਦੇ ਵਿੱਚ ਸ਼ਿਰਕਤ ਕਰ ਰਹੇ ਹਨ।
ਇਹ ਵੀ ਪੜ੍ਹੋ : SGPC Files Petition In High Court: ਮੁਸ਼ਕਿਲਾਂ ਵਿੱਚ ਰਾਮ ਰਹੀਮ, ਪੈਰੋਲ ਰੱਦ ਕਰਨ ਸਬੰਧੀ ਸੁਣਵਾਈ
ਸਰਕਾਰ ਵੱਲੋਂ ਮੀਡੀਆ ਨੂੰ ਨਹੀਂ ਕੋਈ ਸੱਦਾ : ਕੁਝ ਦਿਨ ਪਹਿਲਾਂ ਹੀ ਕੈਬਨਿਟ ਵੱਲੋਂ ਨਵੀਂ ਸਨਅਤੀ ਨੀਤੀ ਨੂੰ ਮਨਜ਼ੂਰੀ ਵੀ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਜਿਹੜੇ ਪੁਰਾਣੇ ਨਿਵੇਸ਼ਕ ਹਨ, ਉਹ ਕੋਈ ਬਹੁਤ ਖੁਸ਼ ਨਹੀਂ ਵਿਖਾਈ ਦੇ ਰਹੇ। ਕਾਰੋਹਬਾਰੀਆਂ ਨੂੰ ਇਸ ਗੱਲ ਦਾ ਮਲਾਲ ਹੈ ਕਿ ਸਰਕਾਰ ਨੇ ਨਵੇਂ ਨਿਵੇਸ਼ਕਾਂ ਨੂੰ ਭਰਮਾਉਣ ਲਈ ਵੱਡੀਆਂ ਰਿਆਇਤਾਂ ਦਿੱਤੀਆਂ ਹਨ ਪਰ ਪੁਰਾਣਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਸਨਅਤਕਾਰਾਂ ਅਤੇ ਨਿਵੇਸ਼ਕ ਵੀ ਪਹੁੰਚ ਰਹੇ ਹਨ। ਹਾਲਾਂਕਿ ਇਸ ਨਿਵੇਸ਼ ਮਿਲਣੀ ਤੋਂ ਪੱਤਰਕਾਰਾਂ ਨੂੰ ਦੂਰ ਰੱਖਿਆ ਗਿਆ। ਮੀਡੀਆ ਨੂੰ ਕਿਸੇ ਤਰ੍ਹਾਂ ਦਾ ਸਰਕਾਰ ਵਲੋਂ ਕੋਈ ਸੱਦਾ ਨਹੀਂ ਦਿੱਤਾ ਗਿਆ। ਹੁਣ ਕਿੰਨ੍ਹੇ ਐਮਓਯੂ ਸਾਈਨ ਹੁੰਦੇ ਹਨ, ਇਸ ਸਬੰਧੀ ਸਰਕਾਰੀ ਪ੍ਰੈਸ ਬਿਆਨ ਜਾਰੀ ਕੀਤਾ ਜਵੇਗਾ।