ਲੁਧਿਆਣਾ : ਉੱਤਰ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਹੁਣ ਤਾਪਮਾਨ 41 ਡਿਗਰੀ ਤੋਂ ਵੀ ਪਾਰ ਹੋ ਗਿਆ ਹੈ। ਇਹ ਗਰਮੀ ਲੋਕਾਂ ਨੂੰ ਬਿਮਾਰ ਕਰਨ ਵਾਲੀ ਹੈ, ਕਿਉਂਕਿ ਜੂਨ ਮਹੀਨੇ ਵਿਚ ਹੀ ਜੁਲਾਈ ਅਗਸਤ ਵਾਲੀ ਗਰਮੀ ਦਾ ਅਹਿਸਾਸ ਨੂੰ ਹੋ ਰਿਹਾ ਹੈ। ਵੱਧ ਤੋਂ ਵੱਧ ਪਾਰਾ 41 ਡਿਗਰੀ ਤੋਂ ਪਾਰ ਹੈ ਜਦੋਂਕਿ ਘੱਟ ਤੋਂ ਘੱਟ ਪਾਰਾ 29 ਡਿਗਰੀ ਦੇ ਕਰੀਬ ਨੋਟ ਹੋ ਰਿਹਾ ਹੈ। ਹਾਲਾਂਕਿ ਇਹ ਤਾਪਮਾਨ ਆਮ ਨਾਲੋਂ ਜਿਆਦਾ ਹੈ। ਇਹੀ ਕਾਰਨ ਹੈ ਕਿ ਲੋਕਾਂ ਨੂੰ ਗਰਮੀ ਜਿਆਦਾ ਮਹਿਸੂਸ ਹੋ ਰਹੀ ਹੈ। ਆਉਂਦੇ ਦੋ ਦਿਨ ਤੱਕ ਇਸੇ ਤਰ੍ਹਾਂ ਦੀ ਗਰਮੀ ਦਾ ਪ੍ਰਕੋਪ ਲੋਕਾਂ ਨੂੰ ਸਹਿਣਾ ਪਵੇਗਾ, ਜਿਸ ਤੋਂ ਬਾਅਦ ਪੱਛਮੀ ਚੱਕਰਵਾਤ ਬਣਨ ਨਾਲ 24 ਜੂਨ ਤੋਂ ਹਲਕੀ ਬਾਰਿਸ਼ ਬੱਦਲਵਾਈ ਵਾਲਾ ਮੌਸਮ ਬਣ ਜਾਵੇਗਾ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
ਸਮੇਂ ਸਿਰ ਮਾਨਸੂਨ: ਮਾਨਸੂਨ ਲਈ ਵੀ ਚੰਗੀ ਖਬਰ ਹੈ। ਜੁਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ ਪੰਜਾਬ ਦੇ ਅੰਦਰ ਮਾਨਸੂਨ ਨੇ ਦਸਤਕ ਦੇ ਸਕਦਾ ਹੈ, ਮਈ ਮਹੀਨੇ ਦੇ ਵਿਚ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋਈ ਸੀ, ਜਿਸ ਕਰਕੇ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਸੀ ਕਿ ਇਸ ਵਾਰ ਮਾਨਸੂਨ ਦੇਰੀ ਨਾਲ ਆਵੇਗਾ ਅਤੇ ਬਾਰਿਸ਼ ਘੱਟ ਹੋਵੇਗੀ ਪਰ ਮੌਸਮ ਵਿਗਿਆਨੀਆਂ ਮੁਤਾਬਕ ਸਮੇਂ ਸਿਰ ਪੰਜਾਬ ਦੇ ਅੰਦਰ ਮੌਨਸੂਨ ਦਸਤਕ ਦੇ ਸਕਦਾ ਹੈ। ਮੌਨਸੂਨ ਸਮੇਂ ਸਿਰ ਆਉਣ ਦੇ ਨਾਲ ਕਿਸਾਨਾਂ ਲਈ ਵੀ ਫਾਇਦਾ ਹੈ ਅਤੇ ਝੋਨੇ ਦੀ ਫਸਲ ਨੂੰ ਭਰਪੂਰ ਪਾਣੀ ਮਿਲ ਸਕਦਾ ਹੈ।
ਮਨੁੱਖੀ ਸਿਹਤ ਲਈ ਨੁਕਸਾਨਦੇਹ: ਹਾਲਾਂਕਿ ਪੱਛਮੀ ਚੱਕਰਵਾਤ ਕਰਕੇ ਲਗਾਤਾਰ ਪੈ ਰਹੀ ਬਾਰਿਸ਼ ਦਾ ਕੋਈ ਜ਼ਿਆਦਾ ਅਸਰ ਫਸਲਾਂ ਉੱਤੇ ਨਹੀਂ ਹੈ, ਧਰਤੀ ਨੂੰ ਪਾਣੀ ਦੀ ਲੋੜ ਹੈ ਅਤੇ ਵਾਤਾਵਰਨ ਦੇ ਵਿਚ ਨਮੀ ਵਧੇਰੇ ਹੈ। ਅਜਿਹਾ ਵਾਤਾਵਰਨ ਨੂੰ ਝੋਨੇ ਦੇ ਲਈ ਤਾਂ ਅਨੁਕੂਲ ਹੈ ਪਰ ਆਮ ਲੋਕਾਂ ਦੀ ਸਿਹਤ ਲਈ ਸਹੀ ਨਹੀਂ ਹੈ ਇਸ ਦਾ ਨੁਕਸਾਨ ਨੂੰ ਮਨੁੱਖੀ ਸਰੀਰ ਤੇ ਹੋ ਰਿਹਾ ਹੈ। ਚਿਪਚਿਪੀ ਗਰਮੀ ਕਾਰਨ ਲੋਕ ਪ੍ਰੇਸ਼ਾਨ ਹਨ। ਪੂਰੇ ਉੱਤਰ ਭਾਰਤ ਦੇ ਵਿੱਚ ਅਜਿਹਾ ਵੀ ਮੌਸਮ ਬਣਿਆ ਹੋਇਆ ਹੈ ਮੌਸਮ ਦੇ ਵਿੱਚ ਲਗਾਤਾਰ ਇਹ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ।
- ਗੁਰਬਾਣੀ ਪ੍ਰਸਾਰਣ ਦੇ ਮਾਮਲੇ ਨੂੰ ਬੀਬੀ ਜਗੀਰ ਕੌਰ ਦਾ ਪੰਜਾਬ ਸਰਕਾਰ 'ਤੇ ਹਮਲਾ, ਕਿਹਾ-ਵੱਡੀ ਸਾਜ਼ਿਸ਼ ਤਹਿਤ ਦਖਲਅੰਦਾਜ਼ੀ ਦੀ ਹੋ ਰਹੀ ਕੋਸ਼ਿਸ਼
- ਮੁੱਖ ਮੰਤਰੀ ਮਾਨ ਦੇ ਮਾਨਸਾ ਦੌਰੇ ’ਤੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਦੀ ਤਿਆਰੀ, ਜਾਣੋ ਕੀ ਹਨ ਮੰਗਾਂ
- World Music Day 21 June: ਸਮੇਂ ਦੇ ਨਾਲ-ਨਾਲ ਪੰਜਾਬੀ ਸੰਗੀਤ ਹੋਇਆ ਆਧੁਨਿਕ, ਅਲੋਪ ਹੋਏ ਕਈ ਲੋਕ ਸਾਜ਼, ਦੇਖੋ ਖਾਸ ਰਿਪੋਰਟ
ਬਿਪ੍ਰਜੋਏ ਦਾ ਅਸਰ: ਇਸਦੇ ਨਾਲ ਹੀ ਤੂਫ਼ਾਨ ਬਿਪਰਜੋਏ ਦਾ ਵੀ ਅਜਿਹਾ ਮੌਸਮ ਬਣਨ ਪਿੱਛੇ ਅਸਰ ਹੋ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਤੁਫਾਨ ਦਾ ਸਿੱਧੇ ਤੌਰ ਉੱਤੇ ਤਾਂ ਪੰਜਾਬ ਦੇ ਵਿੱਚ ਅਸਰ ਨਹੀਂ ਹੋਇਆ ਹੈ ਪਰ ਵਾਤਾਵਰਨ ਦੇ ਵਿਚ ਤਬਦੀਲੀ ਜਰੂਰ ਵੇਖਣ ਨੂੰ ਮਿਲੀ ਹੈ।