ETV Bharat / state

Ludhiana Chemical Leak: ਲੁਧਿਆਣਾ ਦੇ ਟਰਾਂਸਪੋਰਟ ਨਗਰ 'ਚ ਡਰੰਮ ਵਿੱਚੋਂ ਕੈਮੀਕਲ ਲੀਕ, ਲੋਕਾਂ ਨੂੰ ਸਾਹ ਲੈਣ ਵਿੱਚ ਹੋ ਰਹੀ ਪਰੇਸ਼ਾਨੀ, ਅੱਖਾਂ ਵਿੱਚ ਜਲਨ ਦੀ ਸ਼ਿਕਾਇਤ

ਗਿਆਸਪੁਰਾ ਗੈਸ ਲੀਕ ਕਾਂਡ ਤੋਂ ਬਾਅਦ ਹੁਣ ਜ਼ਿਲ੍ਹਾ ਲੁਧਿਆਣਾ ਦੇ ਟਰਾਂਸਪੋਰਟ ਨਗਰ ਵਿੱਚ ਡਰੰਮ ਅੰਦਰੋਂ ਕੈਮੀਕਲ ਲੀਕ (Chemical leaks from inside the drums) ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਕੈਮੀਕਲ ਦੇ ਪ੍ਰਭਾਵ ਕਾਰਣ ਇਲਾਕੇ ਵਿੱਚ ਲੋਕਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਹੋ ਰਹੀ ਅਤੇ ਅੱਖਾਂ ਵਿੱਚ ਵੀ ਜਲਨ ਦੀ ਸ਼ਿਕਾਇਤ ਹੈ।

In Ludhiana's Transport Nagar, due to chemical leakage from the drum, people had trouble breathing
Ludhiana Chemical leak: ਲੁਧਿਆਣਾ ਦੇ ਟਰਾਂਸਪੋਰਟ ਨਗਰ 'ਚ ਡਰੰਮ ਵਿੱਚੋਂ ਕੈਮੀਕਲ ਲੀਕ, ਲੋਕਾਂ ਨੂੰ ਸਾਹ ਲੈਣ ਵਿੱਚ ਹੋ ਰਹੀ ਪਰੇਸ਼ਾਨ, ਅੱਖਾਂ ਵਿੱਚ ਜਲਨ ਦੀ ਤਕਲੀਫ਼
author img

By ETV Bharat Punjabi Team

Published : Oct 27, 2023, 3:29 PM IST

Updated : Oct 27, 2023, 5:14 PM IST

ਕੈਮੀਕਲ ਲੀਕ ਕਾਰਣ ਲੋਕਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਲੋਕਾਂ ਲਈ ਹੁਣ ਲਗਾਤਾਰ ਖਤਰਨਾਕ ਸਾਬਿਤ ਹੋ ਰਿਹਾ ਬੀਤੇ ਸਮੇਂ ਦੌਰਾਨ ਵਾਪਰੇ ਗਿਆਸਪੁਰਾ ਗੈਸ ਲੀਕ ਕਾਂਡ ਦੇ ਜ਼ਖ਼ਮ ਹਾਲੇ ਪੂਰੇ ਨਹੀਂ ਕਿ ਹੁਣ ਲੁਧਿਆਣਾ ਦੇ ਟਰਾਂਸਪੋਰਟ ਨਗਰ ਵਿੱਚ ਕੈਮੀਕਲ ਯੁਕਤ ਚੀਜ਼ ਡਰੰਮ ਵਿੱਚੋਂ ਲੀਕ ਹੋਣ ਦੇ ਚਲਦਿਆਂ ਲੋਕਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ (People have trouble breathing) ਹੋ ਰਹੀ ਹੈ। ਜਿੱਥੇ ਲੋਕਾਂ ਨੂੰ ਅੱਖਾਂ ਵਿੱਚ ਜਲਣ ਮਹਿਸੂਸ ਹੋ ਰਹੀ ਹੈ, ਉੱਥੇ ਹੀ ਘਬਰਾਹਟ ਵੀ ਉਹ ਮਹਿਸੂਸ ਕਰ ਰਹੇ ਹਨ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਸਥਿਤੀ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਕੈਮੀਕਲ ਲੀਕ ਹੋਣ ਮਗਰੋ ਮਚੀ ਭਗਦੜ: ਦੱਸ ਦਈਏ ਜ਼ਿਲ੍ਹੇ ਦੇ ਟਰਾਂਸਪੋਰਟ ਨਗਰ (Transport Nagar) ਵਿੱਚ ਜਦੋਂ ਡਰੰਮ ਅੰਦਰੋਂ ਕੈਮੀਕਲ ਨਾਲ ਭਰੀ ਸਮੱਗਰੀ ਦੇ ਲੀਕ ਹੋਣ ਦੀ ਖ਼ਬਰ ਫੈਲੀ ਤਾਂ ਇਲਾਕੇ ਵਿੱਚ ਭਗਦੜ ਮਚ ਗਈ ਅਤੇ ਇਸ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਕੈਮੀਕਲ ਹਵਾ ਵਿੱਚ ਫੈਲਣ ਕਰਕੇ ਸਾਹ ਲੈਣ ਵਿੱਚ ਪਰੇਸ਼ਾਨੀ ਦੇ ਨਾਲ-ਨਾਲ ਅੱਖਾਂ ਵਿੱਚ ਜਲਨ ਦੀ ਸ਼ਿਕਾਇਤ (Complaints of burning eyes) ਅਤੇ ਘਬਰਾਹਟ ਮਹਿਸੂਸ ਹੋਈ। ਇਸ ਤੋਂ ਬਾਅਦ ਕੁੱਝ ਲੋਕਾਂ ਨੂੰ ਹਸਪਤਾਲ ਵਿੱਚ ਵੀ ਦਾਖਿਲ ਕਰਵਾਇਆ ਗਿਆ।

ਨਹੀਂ ਪੁੱਜੀ ਸਿਹਤ ਵਿਭਾਗ ਦੀ ਟੀਮ: ਮੁੱਢਲੀ ਜਾਣਕਾਰੀ ਵਿੱਚ ਪਤਾ ਲੱਗ ਹੈ ਕਿ ਟਰਾਂਸਪੋਰਟ ਨਗਰ ਵਿੱਚ ਕੋਈ ਕੈਮੀਕਲ ਨਾਲ ਭਰਿਆ ਟਰੱਕ ਆਇਆ ਸੀ, ਜਿੱਥੋਂ ਇਹ ਕੈਮੀਕਲ ਲੀਕ ਹੋ ਗਿਆ ਅਤੇ ਇਹ ਕੈਮੀਕਲ ਇਹਨਾਂ ਖਤਰਨਾਕ ਸੀ ਕਿ ਥੋੜ੍ਹੀ ਜਿਹੀ ਮਾਤਰਾ ਦੇ ਵਿੱਚ ਹੋਣ ਗੇ ਬਾਵਜੂਦ ਇਸ ਦਾ ਅਸਰ ਕਾਫੀ ਦੂਰ ਤੱਕ ਵੇਖਣ ਨੂੰ ਮਿਲਿਆ। ਪੀਸੀਆਰ ਮੁਲਾਜ਼ਮ ਖੁਦ ਮੂਹ ਉੱਤੇ ਰੁਮਾਲ ਬੰਨ੍ਹ ਕੇ ਲੋਕਾਂ ਨੂੰ ਦੂਰ ਰਹਿਣ ਦੀ ਸਲਾਹ ਦਿੰਦਾ ਹੋਇਆ ਵਿਖਾਈ ਦਿੱਤਾ। ਪੀਸੀਆਰ ਮੁਲਾਜ਼ਮ ਨੇ ਕਿਹਾ ਕਿ ਕੋਈ ਜਹਰੀਲਾ ਕੈਮੀਕਲ ਲੀਕ ਹੋਇਆ ਹੈ, ਜਿਸ ਕਰਕੇ ਇਲਾਕੇ ਦੇ ਵਿੱਚ ਲੋਕਾਂ ਨੂੰ ਸਾਹ ਲੈਣ ਵਿੱਚ ਸਮੱਸਿਆ ਆ ਰਹੀ ਹੈ। ਉਹਨਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਦੋ ਘੰਟੇ ਬੀਤ ਜਾਣ ਮਗਰੋਂ ਵੀ ਲੋਕਾਂ ਦੀ ਮਦਦ ਲਈ ਕੋਈ ਵੀ ਸਿਹਤ ਮਹਿਕਮੇ ਦੀ ਟੀਮ ਮੌਕੇ ਉੱਤੇ ਨਹੀਂ ਪਹੁੰਚੀ ਅਤੇ ਨਾ ਹੀ ਹੁਣ ਤੱਕ ਕੈਮੀਕਲ ਦੇ ਸੈਂਪਲ ਲਏ ਗਏ ਹਨ।

ਅਣਸੁਖਾਵੀ ਘਟਨਾ ਤੋਂ ਬਚਾਅ: ਸਥਾਨਕ ਲੋਕਾਂ ਨੇ ਕਿਹਾ ਕਿ ਅੱਜ ਸਵੇਰ ਤੋਂ ਬਾਅਦ ਇਲਾਕੇ ਦੇ ਵਿੱਚ ਕੈਮੀਕਲ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਚੱਲਣ ਹੋ ਰਹੀ ਹੈ। ਲੋਕਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਜਲਦ ਤੋਂ ਜਲਦ ਇਲਾਕੇ ਨੂੰ ਸੈਨੇਟਾਈਜ਼ ਕਰਾਵਏ ਹਾਲਾਂਕਿ ਕੈਮੀਕਲ ਕਾਫੀ ਘੱਟ ਮਾਤਰਾ ਦੇ ਵਿੱਚ ਸੀ ਇਸ ਕਰਕੇ ਲੋਕਾਂ ਉੱਤੇ ਬਹੁਤਾ ਅਸਰ ਨਹੀਂ ਹੋਇਆ, ਜੇਕਰ ਇਹ ਜ਼ਿਆਦਾ ਫੈਲ ਜਾਂਦਾ ਤਾਂ ਕੋਈ ਅਣਸੁਖਾਵੀ ਘਟਨਾ ਵੀ ਵਾਪਰ ਸਕਦੀ ਸੀ।

ਗਿਆਸਪੁਰਾ ਕਾਂਡ ਨੇ ਲਈਆਂ ਸਨ ਜਾਨਾਂ: ਦੱਸ ਦਈਏ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਇਸੇ ਸਾਲ ਦੌਰਾਨ ਗੈਸ ਲੀਕ ਹੋਣ ਨਾਲ 11 ਲੋਕਾਂ ਦੀ ਮੌਤ ਹੋਈ ਸੀ। ਇਸ ਹਾਦਸੇ ਵਿੱਚ ਵੀ ਲਾਪਰਵਾਹੀ ਦੇ ਸਵਾਲ ਉੱਠੇ ਸਨ। ਹਾਲਾਂਕਿ ਇਸ ਮਾਮਲੇ ਦੀ ਜਾਂਚ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਸ ਤੋਂ ਬਾਅਦ ਜਾਂਚ ਰਿਪੋਰਟ ਲੁਧਿਆਣਾ ਐਸਡੀਐਮ ਪੱਛਮੀ ਨੂੰ ਸੋਪੀ ਗਈ ਸੀ, ਜਿਨ੍ਹਾਂ ਵੱਲੋਂ ਰਿਪੋਰਟ ਤਿਆਰ ਕਰਕੇ NGT ਨੂੰ ਭੇਜ ਦਿੱਤੀ ਗਈ । ਇਸ ਰਿਪੋਰਟ ਦੇ ਵਿੱਚ ਕਿਸੇ ਵੀ ਵਿਭਾਗ ਨੂੰ ਇਨ੍ਹਾਂ ਮੌਤਾਂ ਲਈ ਜ਼ਿੰਮੇਵਾਰ ਨਹੀਂ ਮੰਨਿਆ ਗਿਆ । ਇਸ ਰਿਪੋਰਟ ਦੇ ਵਿੱਚ ਉਲਟਾ ਮਰਨ ਵਾਲਿਆਂ ਦੇ ਘਰ ਬਣਾਉਣ ਦੇ ਢੰਗ ਨੂੰ ਮੌਤ ਦਾ ਕਾਰਨ ਮੰਨਿਆ ਗਿਆ ਅਤੇ ਬਹੁਤ ਪੁਰਾਣੇ ਘਰ ਹੋਣ ਕਰਕੇ ਉਹਨਾਂ ਵੱਲੋਂ ਕੋਈ ਵੀ ਨਕਸ਼ਾ ਪਾਸ ਨਾ ਕਰਵਾਉਣ ਨੂੰ ਹੀ ਕਥਿਤ ਤੌਰ ਉੱਤੇ ਜ਼ਿੰਮੇਵਾਰ ਦੱਸਿਆ ਗਿਆ ਸੀ।

Last Updated : Oct 27, 2023, 5:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.