ETV Bharat / state

ਏਸ਼ੀਆ ਦੀ ਸਭ ਤੋਂ ਵੱਡੀ ਸਾਇਕਲ ਪਾਰਟਸ ਐਸੋਸੀਏਸ਼ਨ ਦੀ ਵੋਟਿੰਗ ਦੀਆਂ ਤਿਆਰੀਆਂ, ਫੇਸ ਰੀਡ ਤਕਨੀਕ ਨਾਲ ਪਵੇਗੀ ਵੋਟ

ਲੁਧਿਆਣਾ ਵਿੱਚ ਸਥਿਤ ਏਸ਼ੀਆ ਦੀ ਸਭ ਤੋਂ ਵੱਡੀ ਸਾਇਕਲ ਪਾਰਟਸ ਐਸੋਸੀਏਸ਼ਨ ਦੀ ਵੋਟਿੰਗ ਦੀਆਂ ਤਿਆਰੀਆਂ ਜੰਗੀ ਪੱਧਰ ਉੱਤੇ ਚੱਲ ਰਹੀਆਂ ਨੇ। ਸਾਇਕਲ ਪਾਰਟਸ ਮੈਨੂੰਫੈਕਚਰ ਐਸੋਸੀਏਸ਼ਨ ਦੀ ਵੱਖ-ਵੱਖ ਅਹੁਦਿਆਂ ਦੇ ਲਈ 31 ਅਗਸਤ ਨੂੰ ਵੋਟਿੰਗ ਹੋਣੀ ਹੈ। ਇਹ ਵੋਟਿੰਗ ਫੇਸ ਰੀਡਿੰਗ ਤਕਨੀਕ ਨਾਲ ਹੋਣ ਜਾ ਰਹੀ ਹੈ।

In Ludhiana, the votes will be cast with face reading for the bicycle industry
ਏਸ਼ੀਆ ਦੀ ਸਭ ਤੋਂ ਵੱਡੀ ਸਾਇਕਲ ਪਾਰਟਸ ਐਸੋਸੀਏਸ਼ਨ ਦੀ ਵੋਟਿੰਗ ਦੀਆਂ ਤਿਆਰੀਆਂ, ਫੇਸ ਰੀਡ ਤਕਨੀਕ ਨਾਲ ਪਵੇਗੀ ਵੋਟ
author img

By

Published : Aug 11, 2023, 6:42 PM IST

ਫੇਸ ਰੀਡ ਤਕਨੀਕ ਨਾਲ ਪਵੇਗੀ ਵੋਟ

ਲੁਧਿਆਣਾ: ਏਸ਼ੀਆ ਦੀ ਸਭ ਤੋਂ ਵੱਡੀ ਸਾਇਕਲ ਪਾਰਟਸ ਮੈਨੂੰਫੈਕਚਰ ਐਸੋਸੀਏਸ਼ਨ ਦੀ ਵੱਖ-ਵੱਖ ਅਹੁਦਿਆਂ ਦੇ ਲਈ 31 ਅਗਸਤ ਨੂੰ ਵੋਟਿੰਗ ਹੋਣੀ ਹੈ। ਜਿਸ ਨੂੰ ਲੈਕੇ ਤਿਆਰੀਆਂ ਸ਼ੁਰੂ ਹੋ ਗਈਆਂ ਨੇ, ਇਸ ਵਾਰ ਵੋਟਿੰਗ ਦੇ ਲਈ ਫੇਸ ਰੀਡਰ ਕਾਰਡ ਦੇ ਨਾਲ ਵੋਟਿੰਗ ਹੋਵੇਗੀ, ਜਿਹੜਾ ਮੈਂਬਰ ਕਾਰਡ ਨਹੀਂ ਬਣਾਏਗਾ ਉਸ ਦੀ ਵੋਟ ਨਹੀਂ ਪਵੇਗੀ। ਐਸੋਸੀਏਸ਼ਨ ਦੇ ਕੁੱਲ੍ਹ 2217 ਮੈਂਬਰ ਹਨ ਜਿਨ੍ਹਾਂ ਵਿੱਚੋਂ 1519 ਮੈਂਬਰਾਂ ਵੱਲੋਂ ਆਪਣੇ ਫੰਡ ਜ਼ਮ੍ਹਾਂ ਕਰਵਾਏ ਜਾ ਚੁੱਕੇ ਨੇ। ਜਦੋਂ ਕਿ 698 ਦੇ ਬਕਾਇਆ ਹੈ ਜਿਨ੍ਹਾਂ ਮੈਂਬਰਾਂ ਵੱਲੋਂ 19 ਅਗਸਤ ਤੋਂ ਪਹਿਲਾਂ ਫੰਡ ਜਮ੍ਹਾ ਨਹੀਂ ਕਰਵਾਇਆ ਜਾਵੇਗਾ, ਉਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਵੀ ਨਹੀਂ ਮਿਲੇਗਾ।

ਬਿਨ੍ਹਾਂ ਕਾਰਡ ਦੇ ਮੈਂਬਰ ਵੋਟ ਨਹੀਂ ਪਾ ਸਕਣਗੇ: ਅੱਜ ਨਿਰਪੱਖ ਵੋਟਾਂ ਕਰਵਾਉਣ ਦੇ ਲਈ ਰਾਜਨ ਗੁਪਤਾ ਚੋਣ ਅਫਸਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾ ਦੱਸਿਆ ਕਿ ਹੁਣ ਤੱਕ 436 ਮੈਂਬਰਾਂ ਨੇ ਫੇਸ ਸ਼ਨਾਖ਼ਤੀ ਕਾਰਡ ਬਣਾਏ ਹਨ, ਜਦੋਂ ਕਿ ਬਾਕੀਆਂ ਦੇ ਕਾਰਡ ਨਹੀਂ ਬਣੇ ਨੇ ਅਤੇ ਬਿਨ੍ਹਾ ਕਾਰਡ ਦੇ ਮੈਂਬਰ ਵੋਟ ਨਹੀਂ ਪਾ ਸਕਣਗੇ। ਚੋਣ ਅਫਸਰ ਨੇ ਕਿਹਾ ਕਿ 1 ਮਿੰਟ ਤੋਂ ਘੱਟ ਦੇ ਸਮੇਂ ਵਿੱਚ ਇਹ ਕਾਰਡ ਬਣ ਜਾਵੇਗਾ। ਮੈਂਬਰ ਕਿਸੇ ਵੇਲੇ ਆ ਕੇ ਇਹ ਕਾਰਡ ਬਣਾ ਸਕਦੇ ਨੇ, ਚੋਣਾਂ ਨਿਰਪੱਖ ਕਰਵਾਉਣ ਦੇ ਲਈ ਇਹ ਕਦਮ ਚੁੱਕਿਆ ਗਿਆ ਹੈ।

ਵਾਧੂ ਖਰਚੇ ਉੱਤੇ ਸਾਫ਼ ਮਨਾਹੀ: ਇਸ ਤੋਂ ਇਲਾਵਾ ਇਸ ਵਾਰ ਪਾਰਟਨਰ ਦਾ ਨਹੀਂ ਸਗੋਂ ਜੀਐੱਸਟੀ ਨੰਬਰ ਦੇ ਅਧਾਰ ਉੱਤੇ ਹੀ ਮੈਂਬਰ ਦੇ ਸਾਥੀ ਦਾ ਕਾਰਡ ਬਣੇਗਾ। ਉਨ੍ਹਾਂ ਕਿਹਾ ਕਿ ਵੱਡੇ ਹੋਟਲਾਂ ਵਿੱਚ ਪਾਰਟੀਆਂ ਦੇਣ ਜਾਂ ਕਿਸੇ ਰੂਪ ਵਿੱਚ ਹੋਰ ਵਾਧੂ ਖਰਚੇ ਉੱਤੇ ਸਾਫ਼ ਮਨਾਹੀ ਹੋਵੇਗੀ, ਅਜਿਹਾ ਕਰਨ ਵਾਲੇ ਦੇ ਖਿਲਾਫ਼ ਸਖਤ ਕਾਰਵਾਈ ਹੋਵੇਗੀ, ਉਸ ਦੀ ਉਮੀਦਵਾਰੀ ਤੱਕ ਰੱਦ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਚੋਣਾਂ ਵਿੱਚ ਹੋਰ ਖਰਚੇ ਵੀ ਘਟਾਏ ਜਾਣਗੇ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਵੀ ਪੁਖ਼ਤਾ ਪ੍ਰਬੰਧ ਵੋਟਿੰਗ ਵਾਲੇ ਦਿਨ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਫੇਸ ਰੀਡਿੰਗ ਦੇ ਨਾਲ ਹੀ ਮੈਂਬਰ ਦੀ ਵੋਟ ਪਵੇਗੀ ਅਤੇ ਉਸ ਦੀ ਐਂਟਰੀ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.