ਲੁਧਿਆਣਾ: ਦੁੱਗਰੀ ਧਾਂਦਰਾ ਰੋਡ 'ਤੇ ਚਾਰ ਸਾਲ ਪਹਿਲਾਂ ਵਿਆਹੀ ਗਈ ਪੀੜਤਾ ਆਪਣੇ ਪਤੀ ਦੇ ਘਰ ਦੇ ਬਾਹਰ ਉਸ ਦੇ ਹੱਥ ਜੋੜ ਰਹੀ ਹੈ ਪਰ ਉਸ ਦਾ ਪਤੀ ਉਸ ਨੂੰ ਆਪਣੇ ਘਰ ਵਿੱਚ ਨਹੀਂ ਰੱਖ ਰਿਹਾ ਅਤੇ ਨਾ ਹੀ ਮਾਪਿਆਂ ਨੇ ਉਸ ਨੂੰ ਸਵੀਕਾਰ ਕੀਤਾ, ਕਿਉਂਕਿ ਪੀੜਤਾਂ ਵੱਲੋਂ ਇਸ ਲਵ ਮੈਰਿਜ਼ ਕਰਵਾਈ ਗਈ ਸੀ, ਮਹਿਲਾ ਚਾਰ ਮਹੀਨੇ ਦੀ ਗਰਭਵਤੀ ਹੈ ਅਤੇ ਉਸ ਦਾ ਪਤੀ ਉਸ ਦੇ ਚਰਿੱਤਰ 'ਤੇ ਸਵਾਲ ਖੜ੍ਹੇ ਕਰ ਰਿਹਾ ਹੈ।
ਪੀੜਤਾ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਉਸ ਦਾ ਵਿਆਹ ਲਵ-ਕਮ-ਅਰੇਂਜ ਹੋਇਆ ਸੀ, ਜਿਸ ਤੋਂ ਬਾਅਦ ਉਹ ਕਿਰਾਏ ਦੇ ਮਕਾਨ 'ਤੇ ਰਹਿਣ ਲੱਗੇ ਪਰ ਉਸ ਦੇ ਪਤੀ ਨੂੰ ਇੱਕ ਪਰਿਵਾਰਕ ਮੈਂਬਰ ਲਗਾਤਾਰ ਉਸ ਦੇ ਖ਼ਿਲਾਫ਼ ਭੜਕਾਉਂਦੇ ਰਹੇ, ਜਿਸ ਕਰਕੇ ਉਹ ਕਈ ਵਾਰ ਉਸ ਨੂੰ ਛੱਡ ਕੇ ਗਿਆ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਹੁਣ ਉਹ ਨਾ ਹੁਣ ਘਰ ਰਹੀ ਹੈ ਅਤੇ ਨਾ ਹੀ ਸਹੁਰਿਆਂ ਦੀ ਕਿਉਂਕਿ ਪਤੀ ਉਸ ਨੂੰ ਛੱਡ ਗਿਆ ਹੈ ਅਤੇ ਉਹ ਚਾਰ ਮਹੀਨਿਆਂ ਦੀ ਗਰਭਵਤੀ ਵੀ ਹੈ ਪੀੜਤਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਜਦੋਂ ਉਸ ਦੇ ਪਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਇਸ ਮਹਿਲਾ ਨਾਲ ਹੋਰ ਨਹੀਂ ਰਹਿ ਸਕਦਾ, ਇਸ ਲਈ ਜੋ ਉਸ 'ਤੇ ਕਾਰਵਾਈ ਹੁੰਦੀ ਹੈ ਉਹ ਉਸ ਲਈ ਤਿਆਰ ਹੈ। ਪੀੜਤਾ ਦੇ ਪਤੀ ਨੇ ਉਸ ਦੇ ਚਰਿੱਤਰ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਹਨ।
ਇਹ ਵੀ ਪੜੋ: ਕੋਵਿਡ-19: ਪੰਜਾਬ 'ਚ 17 ਮਈ ਤੱਕ ਜਾਰੀ ਰਹੇਗਾ ਕਰਫਿਊ, ਦਿਨ 'ਚ 4 ਘੰਟੇ ਤੱਕ ਦਿੱਤੀ ਜਾਵੇਗੀ ਢਿੱਲ: ਕੈਪਟਨ
ਉਧਰ ਮੌਕੇ 'ਤੇ ਪਹੁੰਚੇ ਜਸਮੇਲ ਸਿੰਘ ਨੇ ਦੱਸਿਆ ਹੈ ਕਿ ਪੀੜਤਾ ਨੂੰ ਉਸ ਦੇ ਸਹੁਰੇ ਪਰਿਵਾਰ ਲਿਆਂਦਾ ਗਿਆ ਹੈ ਪਰ ਉਸ ਦੇ ਪਤੀ ਨੇ ਹੀ ਉਸ ਨੂੰ ਘਰ 'ਚ ਰੱਖਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਨ੍ਹਾਂ ਵੱਲੋਂ ਵੱਡੇ ਅਫਸਰਾਂ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਕਾਨੂੰਨ ਦੇ ਮੁਤਾਬਕ ਜੋ ਵੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।