ਲੁਧਿਆਣਾ: ਲੁਧਿਆਣਾ ਦਾ ਇਹ ਕਿਸਾਨ ਪਿਛਲੇ 25 ਸਾਲ ਤੋਂ ਮੱਛੀ ਪਾਲਣ ਦਾ ਕੰਮ ਕਰ ਰਿਹਾ ਹੈ। 3 ਏਕੜ ਤੋਂ ਸ਼ੁਰੂਆਤ ਕਰਕੇ 27 ਏਕੜ ਤੱਕ ਪਹੁੰਚਿਆਂ ਹੈ। ਇਸ ਕਿਸਾਨ ਨੂੰ ਮੁੱਖ ਮੰਤਰੀ ਵਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਕ ਪਾਸੇ ਜਿੱਥੇ ਸਰਕਾਰਾ ਲਗਾਤਾਰ ਕਿਸਾਨਾਂ ਨੂੰ ਫ਼ਸਲੀ ਚੱਕਰ ਚੋਂ ਨਿੱਕਲ ਕੇ ਹੋਰਨਾਂ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰ ਰਹੀ ਹੈ ਉੱਥੇ ਹੀ ਇਸ ਦੀ ਮਿਸਾਲ ਲੁਧਿਆਣਾ ਦੇ ਨੇੜੇ ਦੋਰਾਹਾ ਦੇ ਪਿੰਡ ਕਰੋਦੇਆਂ ਦਾ ਜਸਵੀਰ ਸਿੰਘ ਔਜਲਾ ਨੇ ਪੇਸ਼ ਕੀਤੀ ਹੈ।
ਉਹ 27 ਏਕੜ ਦੇ ਵਿੱਚ ਮੱਛੀ ਪਾਲਣ ਪਲਾਂਟ ਲਗਾ ਕੇ ਲੱਖਾਂ ਰੁਪਏ ਦਾ ਮੁਨਾਫ਼ਾ ਕਮਾ ਰਿਹਾ ਹੈ। ਉਸ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ ਉਸ ਨੇ ਮੱਛੀ ਪਾਲਣ ਦੇ ਖੇਤਰ ਵਿਚ ਕਈ ਸਨਮਾਨ ਹਾਸਲ ਕੀਤੇ ਹਨ। ਉਸ ਦੇ ਮੱਛੀ ਪਾਲਣ ਫਾਰਮ ਦੀ ਹਰ ਪਾਸੇ ਚਰਚਾ ਹੈ। ਗੁਰੂ ਅੰਗਦ ਦੇਵ ਵੈਟਨਰੀ ਸਾਇੰਸ ਯੂਨੀਵਰਸਿਟੀ ਤੋਂ ਮੱਛੀ ਪਾਲਣ ਦੀ ਸਿਖਲਾਈ ਲੈਣ ਦੇ ਬਾਅਦ ਜਸਵੀਰ ਸਿੰਘ ਨੇ ਆਪਣੇ ਕੰਮ ਤੋਂ ਦੂਣਾ ਮੁਨਾਫਾ ਕਮਾਇਆ ਹੈ। ਇਸ ਵਕਤ ਮੱਛੀ ਦੀਆਂ ਲੱਗਭਗ 6 ਕਿਸਮਾਂ ਹਨ ਜਿਨ੍ਹਾਂ ਦੇ ਵਿਚ ਤਿੰਨ ਭਾਰਤੀ ਅਤੇ ਤਿੰਨ ਚਾਈਨੀਜ਼ ਨਸਲ ਹੈ ਉਸ ਨੂੰ ਪਾਲ ਕੇ ਉਹ ਅੱਗੇ ਵੇਚਦਾ ਹੈ।
ਗਡਵਾਸੂ ਦੀ ਮਦਦ: ਗਡਵਾਸੂ ਦੀ ਮਦਦ ਨਾਲ ਮੱਛੀ ਪਾਲਣ ਸਹਾਇਕ ਧੰਦੇ ਦਾ ਇੱਕ ਗਰੁੱਪ ਵੀ ਬਣਾਇਆ ਗਿਆ ਹੈ ਜਿਸ ਵਿਚ ਸਫਲ ਕਿਸਾਨਾਂ ਨੂੰ ਰੱਖਿਆ ਗਿਆ ਹੈ। ਜਸਵੀਰ ਸਿੰਘ ਸਿਰਫ ਮੱਛੀ ਵੇਚਣ ਤੋਂ ਇਲਾਵਾ ਉਸ ਦੇ ਸੂਪ ਤਿਆਰ ਕਰਕੇ, ਮੱਛੀ ਦਾ ਅਚਾਰ, ਮੱਛੀ ਦੇ ਹੋਰ ਪ੍ਰੋਡੱਕਟ ਦੀ ਤਿਆਰ ਕਰਕੇ ਅੱਗੇ ਵੇਚ ਰਿਹਾ ਹੈ। ਉਸ ਵੱਲੋਂ ਹੁਣ ਜਲਦ ਆਪਣੀ ਕੰਪਨੀ ਨੂੰ ਰਜਿਸਟਰ ਕਰਵਾ ਲਿਆ ਜਾਵੇਗਾ ਅਤੇ ਫਿਰ ਆਨਲਾਈਨ ਪਲੇਟਫਾਰਮ ਉਤੇ ਵੀ ਉਹ ਆਪਣੇ ਪ੍ਰੋਡਕਟ ਵੇਚਣੇ ਸ਼ੁਰੂ ਕਰ ਦੇਵੇਗਾ।
3 ਏਕੜ ਤੋਂ ਸ਼ੁਰੂਆਤ: ਮੱਛੀ ਪਾਲਣ ਕਿਸਾਨ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਨੇ 1999 ਦੇ ਵਿੱਚ ਤਿੰਨ ਏਕੜ ਤੋਂ ਮੱਛੀ ਪਾਲਣ ਦੀ ਸ਼ੁਰੂਆਤ ਕੀਤੀ ਸੀ ਉਸ ਵਕਤ ਨਾ ਤਾਂ ਤਕਨੀਕ ਜ਼ਿਆਦਾ ਹੁੰਦੀ ਸੀ ਅਤੇ ਨਾ ਹੀ ਇਸ ਕੰਮ ਬਾਰੇ ਲੋਕਾਂ ਨੂੰ ਪਤਾ ਪਤਾ ਸੀ ਉਨ੍ਹਾਂ ਕਿਹਾ ਕਿ ਕੁਝ ਲੋਕ ਸਬਸਿਡੀ ਦੇ ਮੱਦੇਨਜ਼ਰ ਜ਼ਰੂਰ ਇਹ ਕੰਮ ਕਰ ਰਹੇ ਸਨ ਪਰ ਉਹਨਾਂ ਨੇ ਛੱਡ ਦਿੱਤਾ ਪਰ ਜਸਵੀਰ ਸਿੰਘ ਨੇ ਇਸ ਕੰਮ ਨੂੰ ਨਹੀਂ ਛੱਡਿਆ ਸਗੋਂ ਹੋਰ ਅੱਗੇ ਵਧਾਇਆ। ਅੱਜ 27 ਏਕੜ ਦੇ ਵਿਚ ਉਸ ਦਾ ਮੱਛੀ ਪਾਲਣ ਦਾ ਸਹਾਇਕ ਧੰਦਾ ਹੈ। 3 ਏਕੜ ਦੇ ਵਿੱਚ ਉਹ ਛੋਟੀ ਮੱਛੀ ਤਿਆਰ ਕਰਦਾ ਹੈ ਅਤੇ ਬਾਕੀ 24 ਏਕੜ ਦਾ ਉਸਨੇ ਮੱਛੀ ਪਾਲਣ ਫਾਰਮ ਬਣਾਇਆ ਹੋਇਆ ਹੈ।
ਮੱਛੀ ਦੀਆਂ 6 ਕਿਸਮਾਂ : ਕਿਸਾਨ ਜਸਵੀਰ ਸਿੰਘ ਨੇ ਦੱਸਿਆ ਕਿ ਮੁੱਖ ਤੌਰ 'ਤੇ ਉਹਨਾਂ ਕੋਲ ਮੱਛੀ ਦੀਆਂ 6 ਕਿਸਮਾਂ ਹਨ ਤਿੰਨ ਕਿਸਮਾਂ ਭਾਰਤੀ ਨਸਲ ਦੀਆਂ ਹਨ। 3 ਕਿਸਮਾਂ ਚਾਈਨੀਜ਼ ਨਸਲ ਦੀਆਂ ਹਨ। ਉਨ੍ਹਾਂ ਕਿਹਾ ਕਿ ਇਹਨਾਂ ਦੀ ਫੀਡ ਤਿਆਰ ਕਰਕੇ ਸਵੇਰੇ ਸ਼ਾਮ ਪਾਉਣੀ ਪੈਂਦੀ ਹੈ। ਉਨ੍ਹਾਂ ਕੋਈ ਜ਼ਿਆਦਾ ਨਾ ਕੋਈ ਜ਼ਿਆਦਾ ਵਰਕਰ ਵੀ ਨਹੀਂ ਰੱਖੇ। ਸਿਰਫ 1 ਵਰਕਰ ਹੀ 27 ਏਕੜ ਮੱਛੀ ਪਾਲਣ ਫਾਰਮ ਦੀ ਦੇਖ-ਰੇਖ ਰੱਖਦਾ ਹੈ। ਜਸਵੀਰ ਸਿੰਘ ਨੇ ਦੱਸਿਆ ਕਿ ਇਸ ਕੰਮ ਦੇ ਵਿੱਚ ਮਿਹਨਤ ਦੀ ਲੋੜ ਨਹੀਂ ਹੈ ਸਿਰਫ ਧਿਆਨ ਦੇਣ ਦੀ ਲੋੜ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਇਕ ਹਫਤੇ ਬਾਅਦ ਉਹ ਜਾਲ ਲਾ ਕੇ ਮੱਛੀ ਬਾਹਰ ਕੱਢਦੇ ਹਨ। ਹੁਣ ਲੁਧਿਆਣਾ ਦੇ ਵਿਚ ਸਰਕਾਰੀ ਮੰਡੀ ਵਿਚ ਇਸ ਦਾ ਮੰਡੀਕਰਨ ਵੀ ਹੋ ਜਾਂਦਾ ਹੈ ਉਨ੍ਹਾਂ ਨੂੰ ਇਸ ਨੂੰ ਵੇਚਣ ਕਿ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਂਦੀ।
ਕਣਕ ਝੋਨੇ ਤੋਂ ਜਿਆਦਾ ਕਮਾਈ: ਕਿਸਾਨ ਜਸਵੀਰ ਸਿੰਘ ਨੇ ਦੱਸਿਆ ਕਿ ਕਣਕ ਝੋਨੇ ਨਾਲੋਂ ਮੱਛੀ ਪਾਲਣ ਦੇ ਕੰਮ ਵਿੱਚ ਜ਼ਿਆਦਾ ਕਮਾਈ ਹੋ ਜਾਂਦੀ ਹੈ ਉਨ੍ਹਾਂ ਦੱਸਿਆ ਕਿ ਇੱਕ ਏਕੜ ਵਿੱਚੋਂ ਸਾਲਾਨਾ ਆਸਾਨੀ ਨਾਲ ਉਹ 1 ਲੱਖ ਤੋਂ ਲੈ ਕੇ 1.30 ਲੱਖ ਤੱਕ ਦਾ ਮੁਨਾਫਾ ਕਮਾ ਲੈਂਦੇ ਹਨ। ਜੋ ਕਿ ਕਣਕ ਝੋਨੇ ਨਾਲੋਂ ਜ਼ਿਆਦਾ ਹੈ ਨਾਲ ਹੀ ਉਨਾਂ ਕਿਹਾ ਕਿ ਕਣਕ ਝੋਨੇ ਦੇ ਵਿੱਚ ਮਿਹਨਤ ਵੀ ਜ਼ਿਆਦਾ ਲੱਗਦੀ ਹੈ। ਉਸ ਕੰਮ ਦੇ ਵਿਚ ਕੋਈ ਜ਼ਿਆਦਾ ਮਿਹਨਤ ਨਹੀਂ ਹੈ, ਇਸ ਕੰਮ ਲਈ ਸਰਕਾਰ ਸਬਸਿਡੀ ਵੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਉਸ ਨੇ ਕੰਮ ਸ਼ੁਰੂ ਕੀਤਾ ਸੀ ਤਾਂ ਸਾਰੇ ਉਸ ਨੂੰ ਇਹ ਕੰਮ ਬੰਦ ਕਰਨ ਲਈ ਕਹਿ ਰਹੇ ਸਨ ਪਰ ਉਸ ਨੇ ਕਰਜਾ ਚੱਕ ਕੇ ਮੱਛੀ ਪਾਲਣ ਦੇ ਕੰਮ ਨੂੰ ਹੋਰ ਵਧਾਇਆ ਅਤੇ ਅੱਜ ਉਹ ਲੱਖਾਂ ਦਾ ਮੁਨਾਫਾ ਇਸ ਕੰਮ ਤੋਂ ਕਮਾ ਰਿਹਾ ਹੈ।
ਕਿਸਾਨਾਂ ਨੂੰ ਸੁਨੇਹਾ : ਕਿਸਾਨ ਜਸਵੀਰ ਸਿੰਘ ਨੇ ਬਾਕੀ ਕਿਸਾਨਾਂ ਨੂੰ ਵੀ ਸਲਾਹ ਦਿੱਤੀ ਹੈ ਕੇ ਉਹ ਰਵਾਇਤੀ ਖੇਤੀ ਦੇ ਨਾਲ-ਨਾਲ ਮੱਛੀ ਪਾਲਣ ਸਹਾਇਕ ਧੰਦੇ ਦੀ ਵੀ ਵਰਤੋਂ ਕਰਨ ਉਨ੍ਹਾਂ ਕਿਹਾ ਭਾਵੇਂ ਕਿਸਾਨ ਇੱਕ ਏਕੜ ਤੋਂ ਹੀ ਇਸ ਦੀ ਸ਼ੁਰੂਆਤ ਕਰਨ ਪਰ ਇਸ ਦਾ ਕਾਫੀ ਫਾਇਦਾ ਹੁੰਦਾ ਹੈ। ਹੁਣ ਧਿਆਨ ਨਾਲ ਹੀ ਜੋ ਸਰਕਾਰ ਲਗਾਤਾਰ ਕਹਿ ਰਹੀ ਹੈ ਜੋ ਕਿਸਾਨਾਂ ਨੂੰ ਫਸਲੀ ਵਿਭੰਨਤਾ ਅਪਣਾਉਣੀ ਚਾਹੀਦੀ ਹੈ ਕਣਕ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਚੋਂ ਨਿਕਲਣਾ ਚਾਹੀਦਾ ਹੈ। ਉਸ ਦਾ ਵੀ ਮੱਛੀ ਪਾਲਣ ਇੱਕ ਚੰਗਾ ਬਦਲ ਹੈ ਇਸ ਉਤੇ ਜ਼ਿਆਦਾ ਮਿਹਨਤ ਵੀ ਨਹੀਂ ਲੱਗਦੀ ਇਸ ਦੇ ਨਾਲ ਉਹ ਹੋਰ ਕੰਮ ਵੀ ਕਰ ਸਕਦੇ ਹਨ ਪਰ ਇਸ ਦਾ ਕਿਸਾਨਾਂ ਨੂੰ ਕਾਫੀ ਫਾਇਦਾ ਹੁੰਦਾ ਹੈ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਇਹ ਅਪਣਾਉਣਾ ਚਾਹੀਦਾ ਹੈ ਕਿਉਂਕਿ ਸਰਕਾਰ ਵੀ ਇਸ 'ਤੇ ਸਬਸਿਡੀ ਦਿੰਦੀ ਹੈ।
ਇਹ ਵੀ ਪੜ੍ਹੋ:- ਜਾਣੋ, ਗੁਰਦੁਆਰਾ ਸੀਸ ਗੰਜ ਸਾਹਿਬ ਦਾ ਇਤਿਹਾਸ