ਲੁਧਿਆਣਾ: ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਪ੍ਰਿਯੰਕਾ ਗਾਂਧੀ ਪਹੁੰਚੀ। ਅੱਜ ਗੁਰੂ ਰਵਿਦਾਸ ਮੰਦਰ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ। ਜਿਸ ਤੋਂ ਬਾਅਦ ਬਸਤੀ ਜੋਧੇਵਾਲ ਚੌਕ ਵਿਚ ਉਸ ਨੇ ਭਾਰੀ ਇਕੱਠ ਨੂੰ ਆਪਣੇ ਰੋਡ ਸ਼ੋਅ ਦੇ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੈਰ ਸਪਾਟੇ ਲਈ 16 ਹਜ਼ਾਰ ਕਰੋੜ ਦੇ ਜਹਾਜ਼ ਤਾਂ ਖ਼ਰੀਦ ਲਏ ਪਰ 14 ਦੋ ਹਜ਼ਾਰ ਕਰੋੜ ਜੋ ਪੂਰੇ ਦੇਸ਼ ਦੇ ਗੰਨਾ ਕਿਸਾਨਾਂ ਦਾ ਬਕਾਇਆ ਹੈ ਉਹ ਨਹੀਂ ਵਾਪਿਸ ਕੀਤਾ।
ਕਿਸਾਨੀ ਮੁੱਦੇ ਤੇ ਬੋਲਦੇ ਹੋਏ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਪ੍ਰਧਾਨਮੰਤਰੀ ਮੋਦੀ ਅਮਰੀਕਾ ਕੈਨੇਡਾ ਇੰਗਲੈਂਡ ਤਾਂ ਘੁੰਮਦੇ ਰਹੇ ਪਰ ਉਨ੍ਹਾਂ ਦੇ ਦਰਾਂ ਅੱਗੇ ਸੈਂਕੜੇ ਕਿਸਾਨਾਂ ਦੀਆਂ ਸ਼ਹੀਦੀਆਂ ਹੋ ਗਈਆਂ ਪਰ ਇੱਕ ਵਾਰ ਵੀ ਉੱਥੇ ਮਿਲਣ ਨਹੀਂ ਪਹੁੰਚੇ। ਉਨ੍ਹਾਂ ਕਿਹਾ ਕਿ ਦੇਸ਼ ਦਾ ਢਿੱਡ ਪੰਜਾਬ ਦਾ ਕਿਸਾਨ ਭਰਦਾ ਹੈ।
ਪ੍ਰਿਯੰਕਾ ਗਾਂਧੀ ਨੇ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਦਿੱਲੀ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਨਾ ਤਾਂ ਕੋਈ ਨਵੀਂ ਸਿੱਖਿਆ ਸੰਸਥਾਨ ਬਣਿਆ ਤੇ ਨਾ ਹੀ ਕੋਈ ਹਸਪਤਾਲ ਬਣਿਆ। ਜਦੋਂ ਕਿ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਸਰਕਾਰ ਨੇ ਬਿਜਲੀ ਸਸਤੀ ਕਰਕੇ ਵੱਡੀ ਰਾਹਤ ਦਿੱਤੀ।
ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲਾਂ ਜੀਐਸਟੀ ਲਾਗੂ ਕਰਕੇ ਛੋਟੇ ਦੁਕਾਨਦਾਰਾਂ ਦਾ ਹੱਕ ਮਾਰ ਲਿਆ ਜਿਸ ਤੋਂ ਬਾਅਦ ਉਨ੍ਹਾਂ ਨੋਟਬੰਦੀ ਕਰ ਦਿੱਤੀ। ਜਿਸ ਕਰਕੇ ਅਰਥਵਿਵਸਥਾ ਬੁਰੀ ਤਰ੍ਹਾਂ ਵਿਗੜ ਗਈ।
ਪ੍ਰਿਯੰਕਾ ਗਾਂਧੀ ਨੇ ਵੀ ਕਿਹਾ ਕਿ ਪ੍ਰਧਾਨਮੰਤਰੀ ਮੋਦੀ ਨੇ ਸਾਰਿਆਂ ਦੇ ਖਾਤਿਆਂ ਦੇ ਵਿੱਚ 15-15 ਇੱਕ ਲੱਖ ਰੁਪਏ ਭੇਜਣ ਦਾ ਦਾਅਵਾ ਕੀਤਾ ਸੀ ਉਸ ਦੀ ਵੀ ਫੂਕ ਨਿਕਲ ਗਈ। ਉਨ੍ਹਾਂ ਕਿਹਾ ਕਿਸੇ ਦੇ ਖਾਤੇ ਚੋਂ ਕੋਈ ਪੈਸਾ ਨਹੀਂ ਆਇਆ ਕਾਲਾ ਧਨ ਕਿੱਥੇ ਗਿਆ ਉਸ ਦਾ ਵੀ ਪਤਾ ਨਹੀਂ ਲੱਗਿਆ।
111 ਦਿਨ ਦੀ ਚੰਨੀ ਸਰਕਾਰ ਦੀ ਸਿਫ਼ਤ ਕਰਦਿਆਂ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਜੋ ਇਨ੍ਹਾਂ ਦਿਨਾਂ ਦੇ ਵਿੱਚ ਚੰਨੀ ਨੇ ਪੰਜਾਬ ਦੇ ਹਿੱਤਾਂ ਦੇ ਲਈ ਕੰਮ ਕੀਤੇ ਹਨ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਜੇਕਰ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਰੇ ਵਪਾਰ ਠੱਪ ਕਰ ਦਿੱਤੇ ਸੁਰੱਖਿਆ ਦੇ ਮੁੱਦੇ ਤੇ ਉਨ੍ਹਾਂ ਕਿਹਾ ਕਿ ਜੋ ਲੋਕ ਦਿੱਲੀ ਦੇ ਵਿੱਚ ਪੂਰੀ ਸਰਕਾਰ ਨਹੀਂ ਚਲਾ ਸਕਦੇ ਪੰਜਾਬ ਨੂੰ ਸੁਰੱਖਿਅਤ ਕਿਵੇਂ ਕਰ ਸਕਦੇ ਨੇ ਵੱਡਾ ਸਵਾਲ ਹੈ।
ਇਹ ਵੀ ਪੜ੍ਹੋ:- ਦੀਪ ਸਿੱਧੂ ਦੀ ਮੌਤ ਮਾਮਲੇ 'ਚ ਟਰੱਕ ਡਰਾਈਵਰ ਗ੍ਰਿਫ਼ਤਾਰ