ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦਾ ਸਿਵਲ ਹਸਪਤਾਲ ਅਕਸਰ ਹੀ ਸੁਰੱਖਿਆ ਦੇ ਵਿਚ ਰਹਿੰਦਾ ਹੈ, ਮਰੀਜ਼ਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਦੇਣ ਲਈ 108 ਐਂਬੂਲੈਂਸ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਵਿੱਚ ਮਰੀਜ਼ਾਂ ਨੂੰ 20 ਕਿਲੋਮੀਟਰ ਤੱਕ ਦੇ ਇਲਾਕੇ ਵਿੱਚ ਮੁਫ਼ਤ ਲਿਆਂਦਾ ਅਤੇ ਹਸਪਤਾਲ ਤੋਂ ਵਾਪਿਸ ਛੱਡਿਆ ਜਾਂਦਾ ਸੀ, ਪਰ ਲੁਧਿਆਣਾ ਦੇ ਸਿਵਲ ਹਸਪਤਾਲ (Ludhiana Civil Hospital) ਦੇ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ 9 ਤੋਂ ਵੱਧ 108 ਐਂਬੂਲੈਂਸ ਖਸਤਾ ਹਾਲਤ ਦੇ (108 ambulances in dilapidated condition) ਵਿੱਚ ਹੈ।
ਹੁਣ ਇਹ ਐਂਬੂਲੈਂਸ ਨਸ਼ੇੜੀਆਂ ਦਾ ਅੱਡਾ ਬਣੀਆਂ ਹੋਈਆਂ ਹਨ ਅਤੇ ਐਂਬੂਲੈਂਸ ਦੇ ਅੰਦਰ ਸ਼ਰਾਬ ਦੀਆਂ ਬੋਤਲਾਂ (Bottles of alcohol inside the ambulance) ਪਈਆਂ ਹਨ, ਇੰਨਾ ਹੀ ਨਹੀਂ ਐਂਬੂਲੈਂਸ ਵਿੱਚੋਂ ਸਾਰਾ ਸਮਾਨ ਵੀ ਚੋਰੀ ਹੋ ਚੁੱਕਾ ਹੈ। ਐਂਬੂਲੈਂਸ ਦੇ ਵਿੱਚ ਪਏ ਟਾਇਰ ਕੱਢ ਕੇ ਲੈ ਗਿਆ ਅਤੇ ਕੋਈ ਇਸ ਦੇ ਸਾਇਰਣ ਚੋਰੀ ਕਰਕੇ ਲਿਜਾ ਚੁੱਕਾ ਹੈ।
ਐਂਬੂਲੈਂਸ ਦੇ ਅੰਦਰ ਲੱਗੇ ਹੋਏ equipmentsਵੀ ਗਾਇਬ ਨੇ ਅਤੇ ਲੋਕਾਂ ਨੂੰ ਵੱਡੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿਉਂਕਿ ਉਨ੍ਹਾਂ ਨੂੰ ਐਂਬੂਲੈਂਸ ਨਹੀਂ ਮਿਲਦੀਆਂ। ਉੱਥੇ ਹੀ ਕਰੋੜਾਂ ਰੁਪਏ ਦੀ ਲਾਗਤ ਨਾਲ ਖਰੀਦਿਆ ਹੋਇਆ ਐਂਬੂਲੈਂਸ ਕਬਾੜ ਬਣਿਆ ਹੋਇਆ ਹੈ।
ਇਸ ਸੰਬੰਧੀ ਜਦੋਂ ਲੁਧਿਆਣਾ ਦੇ ਸਿਵਲ ਸਰਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਐਂਬੂਲੈਂਸ ਹੁਣ ਚਾਲੂ ਹਾਲਤ ਦੇ ਵਿੱਚ ਨਹੀਂ ਇਸ ਕਰਕੇ ਇਸ ਤਰ੍ਹਾਂ ਖੜੀਆਂ ਨੇ ਉਨ੍ਹਾਂ ਕਿਹਾ ਕਿ ਇਹ ਸਾਡਾ ਮਹਿਕਮਾ ਨਹੀਂ ਹੈ ਇਸ ਸਬੰਧੀ ਜ਼ਿਆਦਾ ਬਿਹਤਰ ਐਸ ਐਮ ਓ ਹੀ ਦੱਸ ਸਕਦੇ ਹਨ।
ਇਹ ਵੀ ਪੜ੍ਹੋ: ਵਿਦੇਸ਼ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ