ਲੁਧਿਆਣਾ: ਲੁਧਿਆਣਾ ਚ ਸਫ਼ਾਈ ਕਰਮਚਾਰੀਆਂ ਨੇ ਤਾਜਪੁਰ ਰੋਡ ਜਾਮ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਸਫ਼ਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਰਾਂ ਤੋਂ ਚੁੱਕ ਕੇ ਲਿਆਂਦੇ ਕੂੜੇ ਲਈ ਕੋਈ ਜਗ੍ਹਾਂ ਨਹੀਂ ਦਿੱਤੀ ਜਾ ਰਹੀ। ਜਿਸ ਕਰਕੇ ਉਨ੍ਹਾਂ ਨੂੰ ਕੂੜਾ ਸੁੱਟਣ ਲਈ ਦੂਰ ਜਾਣਾ ਪੈਂਦਾ ਹੈ। ਉਨ੍ਹਾਂ ਕੋਲ ਕੂੜਾ ਸੁੱਟਣ ਲਈ ਕੋਈ ਸਾਧਨ ਵੀ ਨਹੀਂ ਹੈ ਜਿਸ ਕਰਕੇ ਉਹ ਸਾਰਾ ਕੂੜਾ ਸਾਇਕਲ ਠੇਲੇ ਰਾਹੀਂ ਹੀ ਖਿੱਚ ਕੇ ਦੂਰ ਲਿਜਾਣਾ ਪੈਂਦਾ ਹੈ।
ਰੋਸ਼ ਪ੍ਰਦਸ਼ਨ ਕੀਤਾ ਗਿਆ ਪ੍ਰਦਸ਼ਨਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਘਰਾਂ ਵਿੱਚੋਂ ਕੂੜਾ ਚੁੱਕ ਕੇ ਅਲੱਗ ਅਲੱਗ ਜਗ੍ਹਾ 'ਤੇ ਬਣੇ ਕੁੜੇ ਦਾਣਾ ਵਿੱਚ ਸੁੱਟਿਆ ਜਾ ਰਿਹਾ ਸੀ। ਪਰ ਹੁਣ ਐਮਐੱਲਏ ਅਤੇ ਕੌਂਸਲਰਾ ਨੇ ਕੂੜਾ ਸੁੱਟਣਾ ਮਨਾ ਕਰ ਦਿਤਾ ਗਿਆ ਹੈ। ਪਰ ਐਮਐਲਏ ਸੰਜੇ ਤਲਵਾਰ ਵੱਲੋਂ ਕੂੜਾ ਸੁੱਟਣ ਲਈ ਕੋਈ ਵੀ ਜਗ੍ਹਾ ਅਲਾਟ ਨਹੀਂ ਕੀਤੀ ਗਈ। ਜਿਸ ਕਰਕੇ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਹੁਣ ਅਸੀ ਜੇਲ ਤੋਂ ਅਗੇ ਕੁੜਾ ਸੁੱਟਣ ਜਾਂਦੇ ਹਾਂ, ਜੋ ਕਿ ਮੁਹੱਲੇ ਤੋਂ 4 ਤੋਂ 5 ਕਿਲੋ ਮੀਟਰ ਦੀ ਦੂਰੀ ਦੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੇ ਨਗਰ ਨਿਗਮ ਅਤੇ ਐਮ ਐਲ ਏ ਸੰਜੇ ਤਲਵਾਰ ਤੋਂ ਮੰਗ ਕਰਦੇ ਹਾਂ ਕਿ ਮੁਹੱਲੇ ਦੇ ਨੇੜੇ ਇਕ ਕੂੜਾ ਡੰਪ ਬਣਾਇਆ ਜਾਏ ਜਿਸ ਨਾਲ ਸਫ਼ਾਈ ਕਰਮਚਾਰੀਆਂ ਨੂੰ ਆ ਰਹੀ ਸਮੱਸਿਆ ਦਾ ਹੱਲ ਹੋ ਸਕੇ l
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਕੂੜਾ ਡੰਪ ਮੁਹੱਲੇ ਦੇ ਨੇੜੇ ਨਹੀਂ ਅਲਾਟ ਕੀਤੇ ਜਾਂਦੇ ਸਾਡਾ ਇਹ ਰੋਸ਼ ਪ੍ਰਦਰਸ਼ਨ ਜਾਰੀ ਰਹੇਗਾ।
ਇਹ ਵੀ ਪੜ੍ਹੋ:- ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਨੇ ਕੀਤਾ ਤਬਾਹ, PAU ਦੇ ਮਾਹਿਰ ਡਾਕਟਰਾਂ ਨੇ ਕਿਹਾ ਸਿਰਫ ਬੀਜ ਨਹੀਂ ਹੈ ਕਾਰਨ