ਲੁਧਿਆਣਾ: ਲੁਧਿਆਣਾ 'ਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੇੜੇ ਵੱਡਾ ਹਾਦਸਾ ਵਾਪਰਿਆ। ਕਾਬਲੇਜ਼ਿਕਰ ਹੈ ਕਿ ਇਹ ਹਾਦਸਾ ਇੱਕ ਨੌਜਾਵਨ ਦੇ ਟ੍ਰੇਨ ਚੋਂ ਡਿੱਗਣ ਕਾਰਨ ਵਾਪਰਿਆ ਹੈ।ਇਸ ਹਾਦਸੇ ਤੋਂ ਬਾਅਦ ਨੌਜਵਾਨ ਦੀਆਂ ਦੋਵੇਂ ਲੱਤਾਂ ਕੱਟਣੀਆਂ ਪਈਆਂ। ਦੱਸ ਦਈਏ ਕਿ ਪਹਿਲਾਂ ਨੌਜਵਾਨ ਨੂੰ ਲੁਧਿਆਣਾ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਬਾਅਦ 'ਚ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ।
ਕਿਵੇਂ ਹੋਇਆ ਹਾਦਸਾ: ਸਭ ਦੇ ਮਨ 'ਚ ਇਹੀ ਸਵਾਲ ਉੱਠ ਰਿਹਾ ਹੈ ਕਿ ਆਖਰ ਇਹ ਹਾਦਸਾ ਕਿਵੇਂ ਹੋਇਆ ਪਰ ਇਸ ਬਾਰੇ ਹਾਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅੰਦਾਜ਼ਾ ਲਗਾ ਜਾ ਰਿਹਾ ਹੈ ਕਿ ਉੱਥੇ ਹੋਰ ਨੌਜਵਾਨ ਵੀ ਮੌਜੂਦ ਸਨ ਸ਼ਾਇਦ ਕਿਸੇ ਵੱਲੋਂ ਧੱਕਾ ਦਿੱਤਾ ਗਿਆ ਹੋਵੇ। ਇਸ ਸਵਾਲ ਦਾ ਜਵਾਬ ਉਦੋਂ ਹੀ ਮਿਲੇਗਾ ਜਦੋਂ ਜ਼ਖਮੀ ਨੌਜਵਾਨ ਨੂੰ ਹੋਸ਼ ਆਵੇਗਾ। ਜ਼ਿਕਰੇਖਾਸ ਹੈ ਕਿ ਜ਼ਖਮੀ ਨੌਜਵਾਨ ਦੀ ਪਛਾਣ ਫੀਲਡ ਗੰਜ ਨਿਵਾਸੀ ਕ੍ਰਿਸ਼ਨਾ ਦੇ ਰੂਪ 'ਚ ਹੋਈ ਹੈ।
- Allegations of Bullying On AAP : ਮੋਗਾ 'ਚ ਆਮ ਆਦਮੀ ਪਾਰਟੀ 'ਤੇ ਲੱਗੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ, ਪੜ੍ਹੋ ਪੂਰੀ ਖ਼ਬਰ...
- Protest Against Accident : ਨੰਗਲ-ਕਲਮਾ ਮੋੜ ’ਤੇ ਟਿੱਪਰ ਦੀ ਟੱਕਰ ਨਾਲ 45 ਸਾਲ ਦੇ ਵਿਅਕਤੀ ਦੀ ਗਈ ਜਾਨ, ਨਹੀਂ ਰੁਕ ਰਹੇ ਹਾਦਸੇ, ਲੋਕਾਂ ਨੇ ਲਾਇਆ ਧਰਨਾ
- Amritsar News: ਅੰਮ੍ਰਿਤਸਰ ਦੇ ਪਾਸ਼ ਇਲਾਕਿਆਂ 'ਚ ਦਿਨ ਪਰ ਦਿਨ ਵੱਧ ਰਹੇ ਪ੍ਰਵਾਸੀ ਭਿਖਾਰੀ ਖੜੀਆਂ ਕਰ ਰਹੇ ਮੁਸੀਬਤਾਂ
ਅੱਧਾ ਘੰਟਾ ਤੜਫਦਾ ਰਿਹਾ ਪੀੜਤ: ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਤਕਰੀਬ ਅੱਧੇ ਘੰਟੇ ਤੱਕ ਪੀੜਤ ਤੜਫ਼ਦਾ ਰਿਹਾ। ਅੱਧੇ ਘੰਟੇ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਐਬੂਲੈਂਸ ਨੂੰ ਫੋਨ ਕੀਤਾ ਗਿਆ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਲੇ ਇਸ ਹਾਦਸੇ ਬਾਰੇ ਕੱੁਝ ਨਹੀਂ ਕਿਹਾ ਜਾ ਸਕਦਾ। ਨੌਜਵਾਨ ਦੇ ਹੋਸ਼ 'ਚ ਆਉਣ ਤੋਂ ਬਾਅਦ ਹੀ ਉਸ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਹੁਣ ਪੁਲਿਸ ਪੀੜਤ ਨੌਜਵਾਨ ਦੇ ਠੀਕ ਹੋਣ ਦੀ ਉਡੀਕ ਕਰ ਰਹੀ ਹੈ।