ਖੰਨਾ : ਖੰਨਾ ਦੇ ਦੋ ਪਿੰਡਾਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੇ ਮੰਗਲਵਾਰ ਅੱਧੀ ਰਾਤ ਨੂੰ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। 250 ਤੋਂ 300 ਦੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਮੁੱਖ ਮਾਰਗ ਦੇ ਨਾਲ-ਨਾਲ ਸਰਵਿਸ ਲੇਨ ਨੂੰ ਵੀ ਜਾਮ ਕਰ ਦਿੱਤਾ, ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪਿੰਡ ਵਾਸੀਆਂ ਦੇ ਨਾਲ-ਨਾਲ ਕਈ ਸਨਅਤਕਾਰ ਵੀ ਧਰਨੇ ਵਿੱਚ ਸ਼ਾਮਲ ਹੋਏ, ਜਿਨ੍ਹਾਂ ਦੀਆਂ ਸਨਅਤਾਂ ਪਾਣੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੇ ਪਿੰਡਾਂ ਵਿੱਚੋਂ ਪਾਣੀ ਸਿੱਧਾ ਖੰਨਾ ਦੇ ਪਿੰਡਾਂ ਵਿੱਚ ਆਇਆ ਹੈ।
ਇਕ ਕਾਲੋਨੀ ਬਚਾਉਣ ਲਈ ਲੱਖਾਂ ਲੋਕਾਂ ਦੀ ਜਾਨ ਪਾਈ ਖਤਰੇ ਵਿੱਚ : ਉਨ੍ਹਾਂ ਦੇ ਪਿੰਡ ਨੇੜੇ ਨੈਸ਼ਨਲ ਹਾਈਵੇ 'ਤੇ ਗੈਬ ਦੀ ਪੁਲੀ ਹੈ, ਜੋ ਕਿ ਜਾਨ ਬਚਾਉਣ ਵਾਲੀ ਪੁਲੀ ਮੰਨੀ ਜਾਂਦੀ ਹੈ। ਪਹਿਲਾਂ ਤਾਂ ਵਿਧਾਇਕ ਨੇ ਇਸ ਪੁਲੀ ਨੂੰ ਬੜੀ ਦੇਰੀ ਨਾਲ ਖੋਲ੍ਹਿਆ। ਰਾਤ ਸਮੇਂ ਇੱਕ ਵੱਡੀ ਕਲੋਨੀ ਵਾਲੇ ਮਿੱਟੀ ਦੀਆਂ ਬੋਰੀਆਂ ਨਾਲ ਪੁਲ਼ੀ ਬੰਦ ਕਰ ਰਹੇ ਸਨ। ਪਤਾ ਲੱਗਦਿਆਂ ਹੀ ਸਾਰਾ ਪਿੰਡ ਅਤੇ ਆਸ-ਪਾਸ ਦੇ ਲੋਕ ਕਾਲੋਨੀ ਦੇ ਬਾਹਰ ਨੈਸ਼ਨਲ ਹਾਈਵੇ 'ਤੇ ਆ ਗਏ। ਉੱਥੇ ਦੇਖਿਆ ਕਿ ਪਾਣੀ ਦੀ ਨਿਕਾਸੀ ਨੂੰ ਰੋਕਣ ਲਈ ਟਰਾਲੀ ਵਿੱਚ ਮਿੱਟੀ ਦੀਆਂ ਬੋਰੀਆਂ ਭਰੀਆਂ ਹੋਈਆਂ ਸਨ। ਗੁੱਸੇ 'ਚ ਆਏ ਲੋਕਾਂ ਨੇ ਇਹ ਬੋਰੀਆਂ ਹਾਈਵੇਅ 'ਤੇ ਸੁੱਟ ਦਿੱਤੀਆਂ ਅਤੇ ਮੁਜ਼ਾਹਰਾ ਸ਼ੁਰੂ ਕੀਤਾ। ਲੋਕਾਂ ਨੇ ਕਿਹਾ ਕਿ ਇਕ ਕਾਲੋਨੀ ਨੂੰ ਬਚਾਉਣ ਖਾਤਰ ਲੱਖਾਂ ਲੋਕਾਂ ਦੀ ਜਾਨ ਖ਼ਤਰੇ ਵਿੱਚ ਪਾਈ ਜਾ ਰਹੀ ਹੈ।
- Water Logging: ਬਰਸਾਤ ਘਟੀ ਪਰ ਨਹੀਂ ਬਦਲੇ ਹਾਲਾਤ, ਲੁਧਿਆਣਾ ਦੇ ਬੁੱਢੇ ਨਾਲੇ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਵੜਿਆ
- Khalistan Zindabad slogans: ਬਰਨਾਲਾ ਡੀਸੀ ਦਫ਼ਤਰ ਤੇ ਰਿਹਾਇਸ਼ ਦੇ ਬਾਹਰ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
- Delhi Flood Alert: ਯਮੁਨਾ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ, ਹੜ੍ਹ ਵਰਗੀ ਸਥਿਤੀ, ਤੋੜ ਸਕਦਾ ਹੈ 1978 ਦਾ ਰਿਕਾਰਡ ?
ਜੇਕਰ ਹੁਣ ਕੁਦਰਤੀ ਵਹਾਅ ਨੂੰ ਰੋਕਿਆ ਜਾਂ ਬਦਲਿਆ ਗਿਆ ਤਾਂ ਮੁੜ ਸੜਕਾਂ ਜਾਮ ਕੀਤੀਆਂ ਜਾਣਗੀਆਂ। ਦੂਜੇ ਪਾਸੇ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਕਾਲੋਨੀ ਅੰਦਰ ਦੋ ਜੇਸੀਬੀ ਮਸ਼ੀਨਾਂ ਲਗਾ ਕੇ ਨਿਕਾਸੀ ਸ਼ੁਰੂ ਕੀਤੀ ਗਈ। ਜਿਸ ਤੋਂ ਬਾਅਦ ਪਿੰਡ ਦੇ ਲੋਕ ਸ਼ਾਂਤ ਹੋਏ ਅਤੇ ਧਰਨਾ ਖਤਮ ਕੀਤਾ। ਕੁਝ ਲੋਕ ਸਾਰੀ ਰਾਤ ਉਥੇ ਪਹਿਰਾ ਦਿੰਦੇ ਰਹੇ ਤਾਂ ਕਿ ਮੁੜ ਪਾਣੀ ਦੀ ਨਿਕਾਸੀ ਨਾ ਬੰਦ ਹੋਵੇ।
ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ : ਇਸ ਦੌਰਾਨ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਦੀ ਗੱਲ ਸਾਮਣੇ ਆਈ। ਜਦੋਂ 21 ਜੂਨ ਨੂੰ ਪੱਤਰ ਰਾਹੀਂ ਵੀ ਗ਼ੈਬ ਦੀ ਪੁਲੀ ਸਾਫ਼ ਕਰ ਕੇ ਖੋਲ੍ਹਣ ਦੇ ਹੁਕਮ ਆਏ ਸੀ ਤਾਂ ਇਹਨਾਂ ਉਪਰ ਅਮਲ ਨਹੀਂ ਕੀਤਾ ਗਿਆ। ਜੇਕਰ ਪੁਲੀ ਖੋਲ੍ਹੀ ਹੁੰਦੀ ਤਾਂ ਇੰਨਾ ਨੁਕਸਾਨ ਨਹੀਂ ਹੋਣਾ ਸੀ।
ਸਨਅਤਕਾਰ ਵੀ ਸੜਕਾਂ 'ਤੇ : ਖੰਨਾ ਫੋਕਲ ਪੁਆਇੰਟ ’ਚ ਪਾਣੀ ਭਰਨ ਕਾਰਨ ਸਨਅਤਕਾਰ ਵੀ ਸੜਕਾਂ ’ਤੇ ਆ ਗਏ। ਪਰਮਪ੍ਰੀਤ ਸਿੰਘ ਨੇ ਕਿਹਾ ਕਿ ਇਹ ਨਗਰ ਕੌਂਸਲ ਦੀ ਨਲਾਇਕੀ ਹੈ। ਇੰਡਸਟਰੀ ਵੀ ਡੁੱਬ ਗਈ ਹੈ। ਇਹ ਸਭ ਇੱਕ ਕਲੋਨੀ ਨੂੰ ਬਚਾਉਣ ਲਈ ਹੋ ਰਿਹਾ ਹੈ।