ਲੁਧਿਆਣਾ : ਲੁਧਿਆਣਾ ਗੈਸ ਲੀਕ ਮਾਮਲੇ ਨੂੰ 24 ਘੰਟਿਆਂ ਤੋਂ ਉਪਰ ਦਾ ਸਮਾਂ ਹੋ ਚੁੱਕਾ ਹੈ ਅਤੇ ਹੁਣ ਇਲਾਕੇ ਦੇ ਵਿੱਚ ਹਾਲਾਤ ਸਥਿਰ ਬਣਨ ਲੱਗੇ ਨੇ, ਇਲਾਕੇ ਦੇ ਵਿੱਚ ਪੁਲੀਸ ਵੱਲੋਂ ਜੋ ਬੈਰੀਕੇਟਿੰਗ ਕੀਤੀ ਗਈ ਸੀ ਉਸ ਨੂੰ ਹੁਣ ਘਟਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੇ ਇਲਾਕੇ ਨੂੰ ਸੀਲ ਕੀਤਾ ਗਿਆ ਸੀ ਉਸ ਦਾ ਦਾਇਰਾ ਵੀ ਘਟਾਇਆ ਗਿਆ ਹੈ। ਲੁਧਿਆਣਾ ਦੇ ਪ੍ਰਸ਼ਾਸਨਿਕ ਅਫਸਰ ਅੱਜ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਆਪਸ ਵਿੱਚ ਗੱਲਬਾਤ ਕੀਤੀ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਇਸ ਦੇ ਰਿਸਾਵ ਨੂੰ ਚੈੱਕ ਕੀਤਾ ਗਿਆ ਜੋ ਫਿਲਹਾਲ ਸਥਿਰ ਵਿਖਾਈ ਦੇ ਰਿਹਾ ਹੈ ਜਿਸ ਤੋਂ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਤੇ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਾਲਾਤਾਂ ਬਾਰੇ ਅਪਡੇਟ ਸਾਂਝਾ ਕੀਤਾ।
ਸੀਵਰੇਜ਼ ਦੇ ਕੁਨੈਕਸ਼ਨ ਵੀ ਕੀਤੇ ਜਾ ਰਹੇ ਚੈੱਕ : ਇਲਾਕੇ ਦੇ ਵਿਚ ਜਿੰਨੀ ਫੈਕਟਰੀਆਂ ਹਨ ਉਹਨਾਂ ਦੇ ਸੀਵਰੇਜ਼ ਦੇ ਕੁਨੈਕਸ਼ਨ ਵੀ ਚੈੱਕ ਕੀਤੇ ਜਾ ਰਹੇ ਨੇ ਤਾਂ ਉਨ੍ਹਾਂ ਨੇ ਸਾਫ ਤੌਰ ਤੇ ਕਿਹਾ ਹੈ ਕਿ ਇਲੈਕਟਰੋ ਪਲੇਟਿਡ ਰਸਾਇਣ ਹੁਣ ਤੋਂ ਨਹੀਂ ਸਗੋਂ ਕਾਫੀ ਲੰਬੇ ਸਮੇਂ ਤੋਂ ਸੀਵਰੇਜ ਦੇ ਵਿਚ ਖੇਡੇ ਜਾ ਰਹੇ ਹਨ ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜੇਕਰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਇਸ ਵਿੱਚ ਕੋਈ ਗਲਤੀ ਹੋਵੇਗੀ ਜਾਂ ਫਿਰ ਜਾਂਚ ਦੇ ਵਿਚ ਜੇਕਰ ਉਹ ਸਾਨੂੰ ਸਹਿਯੋਗ ਨਹੀਂ ਦੇਣਗੇ ਤਾਂ ਉਨ੍ਹਾਂ ਦਾ ਨਾਂ ਵੀ ਐਫ ਆਈ ਆਰ ਦੇ ਵਿੱਚ ਦਰਜ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਲਾਕੇ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਹੈ ਪਰ ਫਿਲਹਾਲ ਸਾਨੂੰ ਕੁਝ ਨਹੀਂ ਮਿਲਿਆ ਹੈ। ਉਹਨਾਂ ਸਾਫ਼ ਤੌਰ ਤੇ ਕਿਹਾ ਹੈ ਕਿ ਅਸੀਂ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ ਨਾ ਸਿਰਫ 11 ਲੋਕਾਂ ਦੀ ਮੌਤ ਹੋਈ ਹੈ ਸਗੋਂ ਇਲਾਕੇ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ ਉਹ ਹੌਲੀ-ਹੌਲੀ ਬਿਮਾਰੀਆਂ ਨਾਲ ਪੀੜਤ ਹੋ ਕੇ ਮਰ ਰਹੇ ਹਨ ਜੋ ਕਿ ਇੱਕ ਗੰਭੀਰ ਵਿਸ਼ਾ ਹੈ।
ਇਹ ਵੀ ਪੜ੍ਹੋ : Nandi Gaushala: ਰਾਮਪੁਰਾ ਫੂਲ ਦੀ ਨੰਦੀ ਗਊਸ਼ਾਲਾ ਵਿੱਚ ਤੂੜੀ ਨੂੰ ਲੱਗੀ ਭਿਆਨਕ ਅੱਗ
ਇਲਾਕੇ ਦੇ ਵਿਚ ਹੁਣ ਸੀਵਰੇਜ ਦੀ ਸਫ਼ਾਈ ਵੀ ਕਰਵਾਈ ਜਾ ਰਹੀ ਹੈ। ਨਗਰ ਨਿਗਮ ਦੀਆਂ ਟੀਮਾਂ ਵੀ ਮੌਕੇ ਤੇ ਤੈਨਾਤ ਕੀਤੀਆਂ ਗਈਆਂ ਹਨ ਨਗਰ ਨਿਗਮ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਸੀਵਰੇਜ ਦੀ ਸਫ਼ਾਈ ਵੀ ਕਰਵਾਈ ਜਾ ਰਹੀ ਹੈ। ਨਗਰ ਨਿਗਮ ਦੀਆਂ ਟੀਮਾਂ ਵੀ ਮੌਕੇ ਤੇ ਤੈਨਾਤ ਕੀਤੀਆਂ ਗਈਆਂ ਹਨ। ਨਿਗਮ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਵੀ ਲਿਆ ਹੈ। ਡਿਪਟੀ ਕਮਿਸ਼ਨਰ ਲੁਧਿਆਣਾ ਨੇ ਕਿਹਾ ਹੈ ਕਿ ਅਸੀਂ ਜੋ ਇਲਾਕਾ ਸੀਲ ਕੀਤਾ ਗਿਆ ਸੀ ਉਸ ਦਾ ਦਾਇਰਾ ਘਟਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਫ਼ਿਲਹਾਲ ਇਸ ਇਲਾਕੇ ਤੋਂ ਦੂਰ ਰਹਿਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਇਸ ਸਬੰਧੀ ਜਾਂਚ ਵੀ ਚੱਲ ਰਹੀ ਹੈ।