ਲੁਧਿਆਣਾ: ਪੰਜਾਬ ਵਿੱਚ ਲਗਾਤਾਰ ਪੁਲਿਸ ਵੱਲੋਂ ਗਲਤ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਲੁਧਿਆਣਾ ਦੇ ਜਲੰਧਰ ਬਾਈਪਾਸ Jalandhar bypass area of Ludhiana ਇਲਾਕੇ ਦੇ ਨੇੜੇ ਚਿੜੀਆ ਘਰ ਨੇੜੇ ਬਣੇ ਜੰਗਲ ਦੇ ਵਿਚ ਜਿਸਮਫਰੋਸ਼ੀ ਦਾ ਨਾਜਾਇਜ਼ ਧੰਦਾ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਅੱਜ ਸ਼ੁੱਕਰਵਾਰ ਨੂੰ ਪੁਲਿਸ ਵੱਲੋਂ ਇਲਾਕੇ ਦੇ ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਿਸ ਦੇ ਹੱਥ ਤਾਂ ਖਾਲੀ ਰਹੇ, ਪਰ ਜਿਸ ਥਾਂ ਉੱਤੇ ਇਹ ਨਾਜਾਇਜ਼ ਧੰਦਾ ਚੱਲ ਰਿਹਾ ਸੀ। Illegal prostitution business Jalandhar bypass
ਉੱਥੇ ਬਿਸਤਰੇ ਜ਼ਰੂਰ ਲੱਗੇ ਵਿਖਾਈ ਦਿੱਤੇ ਪੁਲਿਸ ਦੀ ਆਉਣ ਦੀ ਭਿਣਕ ਇਹ ਨਜਾਇਜ਼ ਕੰਮ ਕਰਨ ਵਾਲਿਆਂ ਨੂੰ ਕਿਵੇਂ ਲੱਗੀ ਇਹ ਵੀ ਵੱਡਾ ਸਵਾਲ ਹੈ। ਕਿਉਂਕਿ ਜਿਸਮ ਫਿਰੋਸ਼ੀ ਦੇ ਧੰਦਾ ਕਰਨ ਵਾਲਿਆਂ ਨੇ ਪੁਲਿਸ ਉੱਤੇ ਵੀ ਉਹਨਾਂ ਨੂੰ ਹਫ਼ਤਾ ਦੇਣ ਦੇ ਆਰੋਪ ਲਗਾਏ ਸਨ। ਹਾਲਾਂਕਿ ਇਨ੍ਹਾਂ ਇਲਜ਼ਾਮਾਂ ਨੂੰ ਥਾਣਾ ਇੰਚਾਰਜ ਸਲੇਮ ਟਾਬਰੀ ਨਕਾਰਦੇ ਵਿਖਾਈ ਦਿੱਤੇ। Illegal prostitution business in Ludhiana
ਸਾਡੀ ਟੀਮ ਦੇ ਮੌਕੇ ਤੇ ਪਹੁੰਚੀ ਥਾਣਾ ਇੰਚਾਰਜ ਸਲੇਮ ਟਾਬਰੀ ਦੀ ਅਗਵਾਈ ਵਿੱਚ ਇਲਾਕੇ ਅੰਦਰ ਛਾਪੇਮਾਰੀ ਚੱਲ ਰਹੀ ਸੀ। ਪਰ ਪੁਲਿਸ ਨੇ ਕਿਹਾ ਕਿ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਾ। ਪਰ ਇਕ ਮੋਟਰਸਾਈਕਲ ਸਵਾਰ ਨੂੰ ਪੁਲਿਸ ਜ਼ਰੂਰ ਆਪਣੇ ਨਾਲ ਬਿਠਾ ਕੇ ਲੈ ਕੇ ਗਈ ਹਾਲਾਂਕਿ ਇਸ ਥਾਂ ਉੱਤੇ ਲਗਾਤਾਰ ਲੁੱਟ-ਖੋਹ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਸਨ।
ਇਸ ਮੌਕੇ ਉੱਤੇ ਹੀ ਮਜ਼ਦੂਰ ਦੇ ਇੱਕ ਪੀੜਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਜਦੋਂ ਉਹ ਉੱਥੋਂ ਲੰਘ ਰਹੇ ਸਨ ਤਾਂ ਉਸ ਦਾ ਮੋਬਾਇਲ ਖੋਹ ਲਿਆ ਗਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਇਸ ਸਥਾਨ ਉੱਤੇ ਜਿਸਮ ਫਿਰੋਸ਼ੀ ਦਾ ਕੰਮ ਚੱਲਦਾ ਹੈ, ਪੰਜ ਤੋਂ ਛੇ ਮਹਿਲਾਵਾਂ ਵੱਲੋਂ ਇਹ ਕੰਮ ਕੀਤਾ ਜਾਂਦਾ ਹੈ, ਇੱਥੋਂ ਤੱਕ ਕਿ ਉਨ੍ਹਾਂ ਦੇ ਨਾਲ ਕੁਝ ਲੋਕ ਮੌਜੂਦ ਹੁੰਦੇ ਹਨ ਜੋ ਲੁੱਟ ਖੋਹ ਕਰਦੇ ਹਨ।
ਉੱਥੇ ਹੀ ਦੂਜੇ ਪਾਸੇ ਮੌਕੇ ਉੱਤੇ ਪਹੁੰਚੇ ਥਾਣਾ ਸਲੇਮ ਟਾਬਰੀ ਦੇ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਇਸ ਬਾਰੇ ਜਾਣਕਾਰੀ ਮਿਲੀ ਸੀ ਕਿ ਇੱਥੇ ਨਜਾਇਜ਼ ਕੰਮ ਚੱਲ ਰਿਹਾ ਹੈ। ਜਿਸ ਕਰਕੇ ਉਹ ਇੱਥੇ ਪਹੁੰਚੀ, ਪਰ ਉਨ੍ਹਾਂ ਨੂੰ ਫਿਲਹਾਲ ਕੋਈ ਮਹਿਲਾ ਨਹੀਂ ਮਿਲੀ। ਪਰ ਜਿਸ ਥਾਂ ਉੱਤੇ ਇਹ ਕੰਮ ਚੱਲ ਰਿਹਾ ਸੀ, ਉੱਥੇ ਜ਼ਰੂਰ ਕੁਝ ਸਬੂਤ ਮਿਲੇ ਹਨ। ਉਨ੍ਹਾਂ ਕਿਹਾ ਕਿ ਇਸ ਸਥਾਨ ਉੱਤੇ ਗਸ਼ਤ ਵਧਾਈ ਜਾਵੇਗੀ, ਉਨ੍ਹਾਂ ਕਿਹਾ ਕਿ ਇੱਥੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ, ਕਿਉਂਕਿ ਬੀਮਾਰੀਆਂ ਆਦਿ ਪੈਦਾ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।
ਇਹ ਵੀ ਪੜੋ:- ਐਜੂਕੇਟ ਪੰਜਾਬ ਪ੍ਰੋਜੈਕਟ ਦੇ ਤਹਿਤ ਹਜ਼ਾਰਾਂ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾ ਰਹੀ ਸੰਸਥਾ